ਕੋਟਕਪੂਰਾ/16ਜਨਵਰੀ/ ਜੇ.ਆਰ.ਅਸੋਕ/ਸਥਾਨਕ ਸ਼ਹਿਰ ਦੇ ਬਾਬਾ ਜੀਵਨ ਸਿੰਘ ਕਲੱਬ ਅਤੇ ਮਹੁੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਅਤੇ ਮਾਘੀ ਮੇਲੇ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠ ਮਿਤੀ 18 ਜਨਵਰੀ ਨੂੰ ਮਹੁੱਲਾ ਬਾਬਾ ਜੀਵਨ ਸਿੰਘ ਨਗਰ ਵਿਖੇ ਪ੍ਰਕਾਸ ਕਰਵਾਏ ਜਾ ਰਹੇ ਹਨ । ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਖੱਬੂ ਨੇ ਦੱਸਿਆ ਕਿ 18 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ ਕਰਵਾਏ ਜਾਣਗੇ ਤੇ 20 ਜਨਵਰੀ ਨੂੰ ਭੋਗ ਪਾਏ ਜਾਣਗੇ ਤੇ ਇਲਾਹੀ ਬਾਣੀ ਦਾ ਕੀਰਤਨ ਹੋਵੇਗਾ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ।ਇਸ ਸਮੇਂ ਮੁੱਖ ਮਹਿਮਾਨ ਦੇ ਵਜੋਂ ਹਲਕਾ ਵਿਧਾਇਕ ਤੇ ਮੁੱਖ ਪਾਰਲੀ ਮਾਨੀ ਸਕੱਤਰ ਸ: ਮਨਤਾਰ ਸਿੰਘ ਬਰਾੜ , ਤੇ ਵਿਸੇਸ਼ ਤੌਰ ਤੇ ਮੇਂਬਰ ਪਾਰਲੀ ਮੇਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਸ਼ਿਰਕਤ ਕਰਨਗੇ ।

Post a Comment