ਮਾਨਸਾ, 22 ਜਨਵਰੀ ( ) ਜਿੱਥੇ ਪੂਰੇ ਦੇਸ਼ਭਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਏ ਗਏ। ਇਸੇ ਮਾਨਸਾ ਦੇ ਨੇੜਲੇ ਪਿੰਡ ਛਾਪਿਆਂਵਾਲੀ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਧਾਰਮਿਕ ਦੀਵਾਨਾਂ ਤੋ ਬਾਅਦ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋ ਅਰਦਾਸ ਕਰਨ ਉਪਰੰਤ ਚੱਲਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਸੰਗਤਾਂ ਲਈ ਪਿੰਡ ਵਾਸ਼ੀਆਂ ਵਲੋ ਹਰ ਪੜਾਅ ਤੇ ਲੰਗਰ ਸਜਾਏ ਗਏ ਤੇ ਗਤਕੇ ਪਾਰਟੀ ਨੇ ਗੱਤਕੇ ਦੇ ਜ਼ੌਹਰ ਦਿਖਾਏ ਜਿਨ•ਾਂ ਵਿੱਚ ਭਾਈ ਹਰਬੰਸ ਸਿੰਘ ਪੰਧੇਰ, ਜੀਤ ਸਿੰਘ ਕਾਲੇਕੇ, ਜਗਤਾਰ ਸਿੰਘ ਧੂਰਕੋਟ ਆਦਿ ਨੇ ਗੱਤਕੇ ਦੇ ਜ਼ੌਹਰ ਦਿਖਾਕੇ ਸੰਗਤਾਂ ਨੂੰ ਨਿਹਾਲ ਕੀਤਾ।ਸਿੱਖ ਇਤਿਹਾਸ ਤੋ ਜਾਣੂ ਕਰਵਾਉਦਿਆ ਮੱਖਣ ਸਿੰਘ ਪੱਖੋ ਕਲਾਂ, ਕੁਲਵੰਤ ਸਿੰਘ ਬੁਰਜ ਹਰੀ ਨੇ ਧਾਰਮਿਕ ਵਾਰਾਂ ਗਾਕੇ ਸਿੱਖੀ ਬਾਰੇ ਚਾਨਣਾਂ ਪਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਕੁਲਵਿੰਦਰ ਸਿੰਘ ਨੇ ਦੀਵਾਨਾਂ ਸਮੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸ਼ੀ ਸਿੱਖੀ ਤੋ ਦੂਰ ਹੁੰਦੇ ਜਾ ਰਹੇ ਹਾਂ ਅਤੇ ਨਸ਼ਿਆ ਦੇ ਵੱਸ ਪੈ ਗਏ ਹਾਂ ਜਿਸ ਨਾਲ ਸਾਡੇ ਸਮਾਜ ਦੀ ਦਸ਼ਾ ਖਰਾਬ ਹੁੰਦੀ ਜਾ ਰਹੀ ਹੈ। ਉਨਾਂ ਕਿ ਕਿਹਾ ਕਿ ਨਸ਼ਿਆ ਦਾ ਤਿਆਗ ਕਰਕੇ ਸਿੱਖੀ ਦੇ ਲੜ ਲੱਗਣਾ ਚਾਹੀਦਾ ਹੈ ਜਿਸ ਸਦਕ ਅਸੀ ਸਿੱਖੀ ਨੂੰ ਕਾਇਮ ਰੱਖ ਸਕੀਏ।ਬਾਬਾ ਕੁਲਵਿੰਦਰ ਸਿੰਘ ਨੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਹਰ ਸਾਲ ਸਜਾਇਆ ਜਾਂਦਾ ਹੈ ਜਿਸ ਵਿੱਚ ਪਿੰਡ ਦੀਆਂ ਸੰਗਤਾਂ ਤੋ ਇਲਾਵਾ ਹੋਰ ਵੀ ਦੂਰ ਨੇੜੇ ਦੇ ਲੋਕ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਪੁੱਜਦੇ ਹਨ। ਇਸ ਮੌਕੇ ਪਿੰਡ ਵਾਸ਼ੀਆਂ ਤੋ ਇਲਾਵਾ ਪ੍ਰਧਾਨ ਲਾਭ ਸਿੰਘ, ਭਾਈ ਸਾਧੂ ਸਿੰਘ, ਗਿਆਨੀ ਨਰਿੰਜਣ ਸਿੰਘ, ਭਾਈ ਜਗਦੀਸ਼ ਸਿੰਘ ਆਦਿ ਹਾਜਰ ਸਨ।

Post a Comment