ਮੁਹਾਲੀ, 21 ਜਨਵਰੀ ( )ਚੰਡੀਗੜ• ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਖੇ ਆਸਟ੍ਰੇਲੀਆ ਤੋਂ ਭਾਰਤ ਆਸਟਰੇਲੀਆ ਗਠੰਬਧਨ ਦੀ ਇਕ ਟੀਮ ਸੈਨਟਰ ਐਰਿਕ ਐਲਬਟੇਜ ਦੀ ਅਗਵਾਈ ‘ਚ ਪਹੁੰਚੀ ਅਤੇ ਦੋਹਾਂ ਦੇਸ਼ਾਂ ਦੇ ਮਿਆਰੀ ਅਤੇ ਗੁਣਵੱਤਾ ਸਿੱਖਿਆਂ ਤੇ ਵਿਚਾਰ ਚਰਚਾ ਕੀਤੀ । ਜ਼ਿਕਰ ਯੋਗ ਹੈ ਕਿ ਐਰਿਕ ਐਲਬਟਜ, ਆਸਟ੍ਰੇਲੀਆ ਸੈਨੇਟ ਦੇ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਉਹ ਅੱਜ-ਕੱਲ• ਪੰਜਾਬ ‘ਚ ਇਕ ਦੌਰੇ ਤੇ ਆਏ ਹਨ । ਸੈਨਟਰ ਐਰਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਜਿਥੇ ਉ¤ਚ ਸਿੱਖਿਆ ਲਈ ਆਸਟਰੇਲੀਆ ਆ ਸਕਦੇ ਹਨ ਉਥੇ ਹੀ ਉਨ•ਾਂ ਕਿਹਾ ਕਿ ਆਸਟ੍ਰੇਲੀਆ ‘ਚ ਹੋਟਲ ਮੈਨੇਜਮੈਂਟ,ਐਮ.ਬੀ.ਏ ਅਤੇ ਇਨਜੀਨਅਰਿੰਗ ਦੇ ਪ੍ਰੋਫ਼ੈਸ਼ਨਲ ਲਈ ਰੋਜ਼ਗਾਰ ਦੇ ਵਧੀਆਂ ਮੌਕੇ ਮੌਜੂਦ ਹਨ, ਜਦ ਕਿ ਪਹਿਲਾਂ ਪਰਵਾਸੀਆਂ ਤੋਂ ਬਲਿਉ ਕਾਲਰ ਨੌਕਰੀਆਂ ਬਾਰੇ ਹੀ ਸੋਚਿਆ ਜਾਂਦਾ ਸੀ । ਇਸ ਦੇ ਨਾਲ ਉਨ•ਾਂ ਕਿਹਾ ਕਿ ਪੰਜਾਬੀ ਅੱਜ ਆਸਟ੍ਰੇਲੀਆ ਦੇ ਸਮਾਜ ਦਾ ਅਹਿਮ ਹਿੱਸਾ ਬਣ ਚੁੱਕੇ ਅਤੇ ਨਜ਼ਦੀਕ ਭਵਿਖ ‘ਚ ਅਸੀ ਆਸਟਰੇਲੀਆ ਤੋਂ ਇਕ ਡੈਲੀਗੇਸ਼ਨ ਭਾਰਤ ਭੇਜਾਂਗੇ ਤਾਂ ਕਿ ਉਹ ਭਾਰਤੀ ਸਮਾਜ ਨੂੰ ਸਮਝ ਕੇ ਆਸਟਰੇਲੀਆ ਆਉਣ ਵਾਲੇ ਵਿਦਿਆਰਥੀਆਂ ਅਤੇ ਇਮੀਗਰਾਂਟਸ ਨੂੰ ਆਸਟਰੇਲੀਆ ਸਮਾਜ ਦਾ ਹਿੱਸਾ ਬਣਾ ਸਕਣ ।ਸੈਨਟਰ ਐਰਿਕ ਨੇ ਨਜ਼ਦੀਕ ਭੱਵਿਖ ‘ਚ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀਆਂ ਵਧੀਆਂ ਪਲੇਸਮੈਂਟ ਕਰਵਾਈ ਜਾ ਸਕੇ, ਉਨ•ਾਂ ਕਿਹਾ ਕਿ ਅੱਜ ਦੁਨੀਆ ਦਾ ਹਰ ਦੇਸ਼ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਲਈ ਉਪਰਾਲੇ ਕਰ ਰਿਹਾ ਹੈ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਵਿਚ ਕੁਆਲਟੀ ਐਜ਼ੂਕੇਸ਼ਨ ਪੂਰਾ ਧਿਆਨ ਦਿਤਾ ਜਾਂਦਾ ਹੈ । ਉਨ•ਾਂ ਸੀ ਜੀ ਸੀ ਗਰੁੱਪ ਵਲੋਂ ਦਿਤੀ ਜਾ ਰਹੀ ਮਿਆਰੀ ਸਿੱਖਿਆ ਤੇ ਮੈਂਨਜਮੈਂਟ ਨੂੰ ਵਧਾਈ ਦਿੰਦੇ ਹੋਏ ਨੇੜਲੇ ਭਵਿਖ ‘ਚ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਲਈ ਸਮਝੌਤੇ ਕਰਨ ਦੀ ਪੇਸ਼ਕਸ਼ ਕੀਤੀ ।ਇਸ ਦੇ ਨਾਲ ਹੀ ਸੈਨਟਰ ਐਰਿਕ ਨੇ ਵਿਦਿਆਰਥੀਆਂ ਨਾਲ ਵਿਗਿਆਨਕ ਖੋਜਾਂ ਅਤੇ ਵੱਧ ਰਹੇ ਪ੍ਰਦੂਸ਼ਣ ਤੇ ਵੀ ਵਿਚਾਰ ਚਰਚਾ ਕੀਤੀ ।ਇਸ ਆਸਟਰੇਲੀਅਨ ਡੈਲੀਗੇਸ਼ਨ ‘ਚ ਸੈਨਟਰ ਐਰਿਕ ਅਲਬੈਟਜ ਦੇ ਨਾਲ ਸ੍ਰੀ ਸੰਜੁ ਸ਼ਰਮਾ,ਪ੍ਰਧਾਨ,ਆਈ.ਏ.ਐਸ.ਏ,ਸ੍ਰੀ ਕਮਲਪ੍ਰੀਤ ਖਹਿਰਾ,ਵਾਈਸ-ਪ੍ਰਧਾਨ,ਡਾ.ਜਗਵਿੰਦਰ ਸਿੰਘ ਵਿਰਕ,ਚੇਅਰਮੈਨ ਅਤੇ ਸੁਨੀਲ ਅਰੋੜਾ ਐਮ ਡੀ ਡੀਉਸੋਫਟ ਫੈਬਰੀਕੇਸ਼ਨ ਹਾਜਿਰ ਸਨਸ ਮੌਕੇ ਤੇ ਸੀ ਜੀ ਸੀ ਗਰੁੱਪ ਦੇ ਚੇਅਰਮੈਨ ਅਤੇ ਚਾਂਸਲਰ ਚੰਡੀਗੜ• ਯੂਨੀਵਰਸਿਟੀ ਸ:ਸਤਨਾਮ ਸਿੰਘ ਸੰਧੂ ਅਤੇ ਸ:ਰਛਪਾਲ ਸਿੰਘ ਧਾਲੀਵਾਲ,ਪ੍ਰੈਜ਼ੀਡੈਂਟ,ਸੀ.ਜੀ.ਸੀ ਗਰੁੱਪ ਨੇ ਸਮੂਹ ਆਸਟਰੇਲੀਅਨ ਟੀਮ ਨੂੰ ਜੀ ਆਇਆ ਕਹਿੰਦੇ ਹੋਏ ਸੈਨਟਰ ਐਰਕ ਵਲੋਂ ਵਿਦਿਆਰਥੀਆਂ ਨੂੰ ਦਿਤੀ ਵਡਮੁੱਲੀ ਜਾਣਕਾਰੀ ਲਈ ਉਨ•ਾਂ ਦਾ ਧੰਨਵਾਦ ਕੀਤਾ ।



Post a Comment