ਕੋਟਕਪੂਰਾ/22/ਜਨਵਰੀ/ ਜੇ.ਆਰ.ਅਸੋਕ/ਸ਼ਹੀਦ ਬਾਬਾ ਜੀਵਣ ਜੀ ਵਿਦਿਅਕ ਅਤੇ ਭਲਾਈ ਟਰੱਸਟ ਦੇ ਜਿਲ•ਾਂ ਪ੍ਰਧਾਨ ਬਹੜ ਸਿੰਘ ਲੱਧੜ ਨੇ ਰਾਸ਼ਨ ਕਾਰਡ ਬਣਾਉਣ ਲਈ ਫੂਡ ਸਪਲਾਈ ਵਿਭਾਗ ਕੋਟਕਪੂਰਾ ਦੇ ਨਿਯਮਾ ਅਨੁਸਾਰ ਸੁਵਿੱਧਾ ਕੇਂਦਰ ਰਾਹੀ ਰਸ਼ੀਦ ਨੰਬਰ 28503 /2012 ਮਿਤੀ 6/12/12 ਅਰਜੀ ਦਿੱਤੀ ਸੀ। ਉਕਤ ਸਬੰਧੀ ਬੋਹੜ ਸਿੰਘ ਲੱਧੜ ਨੇ ਕਿਹਾ ਕਿ ਫੂਡ ਸਪਲਾਈ ਵਿਪਾਗ ਦੀਆ ਕਾਰਡ ਬਣਾਉਣ ਦੀਆ ਜੋ ਸ਼ਰਤਾਂ ਪੂਰੀਆ ਕਰਨ ਦੇ ਬਾਵਜੂਦ 12/12 /12 ਨੂੰ ਸਵਿੱਧਾ ਕੇਂਦਰ ਤੋ ਕਾਰਡ ਲੈਣ ਗਿਆ ਤਾ ਕਲਰਕ ਨੇ ਕਿਹਾ ਕਿ ਵਿਭਾਗ ਨੇ ਗੁਵਾਂਢੀਆ ਦੇ ਕਾਰਡ ਤੇ ਸਨਾਖਤ ਤੌਰ ਤੇ ਇਤਰਾਜ ਲਗਾਇਆ ਹੈ। ਤੇ ਰਿਟਰਨ ਫਾਰਮ ਭਰੋ । ਉਨ•ਾਂ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਨੂੰ ਮੁੜ ਸਵਿੱਧਾ ਕੇਂਦਰ ਰਾਹੀ ਫਾਰਮ ਭਰਨ ਤੇ ,ਮੁੜ ਖੁਰਾਕ ਵਿਭਾਗ ਨੇ ਇਤਰਾਜ ਲਗਾ ਕੇ ਗੁਆਢੀਆ ਦਾ ਕਾਰਡ ਦਰਜ ਨਹੀ । ਤਾ ਉਨ•ਾਂ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਜਾਣ ਬੁਝ ਕੇ ਖੱਜਲ ਖੁਆਰ ਕਰ ਰਹੀ ਹੈ। ਜਿਕਰਯੋਗ ਹੈ ਕਿ ਖੁਰਾਕ ਸਪਲਾਈ ਵਿਭਾਗ ਕੋਟਕਪੂਰਾ ਅਕਸਰ ਚਰਚਾ ਵਿੱਚ ਰਹਾ ਕਿ ਲੋਕਾ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਬਜਾਏ ਬਲੈਕ ਮਾਰਕੀਟੀਏ ਵਰਗ ਨੂੰ ਪਹਿਲ ਦੇ ਰਹੇ ਹਨ। ਆਖਰ ਲੋਕਾ ਤਕ ਕਿਉਕਿ ਨਹੀ ਪਹੁੰਚਦੀਆ ? ਕਿਉਕਿ ਇਕ ਡਿਪੂ ਹੋਲਡਰ ਪਾਸ ਦੋ -ਚਾਰ ਡਿਪੂ ਠੇਕੇ ਜਾ ਰਿਸਤੇਦਾਰਾ ਦੇ ਨਾਅ ਤੇ ਹਨ। ਇਸੇ ਕਾਰਨ ਵਿਭਾਗ ਨਵੇ ਕਾਰਡ ਬਣਾਉਣ ਵਿੱਚ ਆਨਾ ਕਾਨੀ ਕਰ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਉਪ੍ਰੋਕਤ ਵਿਭਾਗ ਦੀ ਜਾਂਚ ਪੜਤਾਲ ਕੀਤੀ ਜਾਵੇ। ਤਾ ਜੋ ਨਵੇ ਰਾਸ਼ਨ ਕਾਰਡ ਬਣ ਸਕਣ ਤੇ ਲੋਕਾ ਦੀਆ ਸਹੂਲਤਾਂ ਲੋਕਾ ਤਕ ਪਹੁੰਚ ਸਕਣ।

Post a Comment