ਖੰਨਾ 22 ਜਨਵਰੀ (ਥਿੰਦ ਦਿਆਲਪੁਰੀਆ) ‘‘ਵਿੱਦਿਆ ਦੇ ਉਥਾਨ ਨੂੰ ਪ੍ਰਣਾਈ ਇਲਾਕੇ ਦੀ ਉੱਘੀ ਸੰਸਥਾ ਅਧਿਆਪਕ ਚੇਤਨਾ ਮੰਚ ਵੱਲੋਂ ਪਿਛਲੇ ਸਾਲਾਂ ਦੀ ਤਰ•ਾਂ ਇਸ ਵਾਰ 10ਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ 10 ਫਰਵਰੀ 2013 (ਐਤਵਾਰ ) ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ (ਖੰਨਾ ਰੋਡ) ਵਿਖੇ ਲਈ ਜਾ ਰਹੀ ਹੈ।’’ ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ (ਰਿਟਾ: ਲੈਕਚਰਾਰ) ਨੇ ਕੀਤਾ। ਅੱਜ ਹੋਈ ਮੰਚ ਦੀ ਮੀਟਿੰਗ ਵਿੱਚ ਇਸ ਸਾਲ 10ਵੀਂ ਜਮਾਤ ਦੀ ਲਈ ਜਾਣ ਵਾਲੀ ਵਜ਼ੀਫਾ ਪ੍ਰੀਖਿਆ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਵਜ਼ੀਫ਼ਾ ਪ੍ਰੀਖਿਆ ਵਿੱਚ ਅੰਗਰੇਜ਼ੀ, ਹਿਸਾਬ, ਸਾਇੰਸ ਅਤੇ ਸਮਾਜਿਕ ਸਿੱਖਿਆ ਦੇ ਚਾਰ ਪੇਪਰ ਲਏ ਜਾਣਗੇ। ਹਰੇਕ ਪੇਪਰ ਲਈ 45-45 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਅਤੇ ਪੁੱਛੇ ਜਾਣ ਵਾਲੇ ਪ੍ਰਸ਼ਨ ਇੱਕ-ਇੱਕ, ਦੋ-ਦੋ ਅਤੇ ਤਿੰਨ-ਤਿੰਨ ਅੰਕਾਂ ਦੇ ਹੋਣਗੇ। ਇਸ ਪ੍ਰੀਖਿਆ ਸਬੰਧੀ ਵਿਦਿਆਰਥੀਆਂ ਦੀਆਂ ਅਰਜ਼ੀਆਂ 5 ਫਰਵਰੀ ਤੱਕ ਦਫਤਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਸਾਹਮਣੇ ਐਸ. ਡੀ. ਐਮ. ਦਫਤਰ ਸਮਰਾਲਾ ਵਿਖੇ ਪੁੱਜ ਜਾਣੀਆਂ ਚਾਹੀਦੀਆਂ ਹਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਨੋਜ ਕੁਮਾਰ ਹੈੱਡਮਾਸਟਰ, ਮਾ. ਪ੍ਰੇਮ ਨਾਥ, ਡਾ. ਪਰਮਿੰਦਰ ਸਿੰਘ ਬੈਨੀਪਾਲ, ਬਲਕਾਰ ਸਿੰਘ, ਵੀਰਇੰਦਰ ਸਿੰਘ, ਮਾ. ਮੇਘ ਦਾਸ, ਪ੍ਰੇਮ ਸਾਗਰ ਸ਼ਰਮਾ, ਸਮਸ਼ੇਰ ਸਿੰਘ ਦੀਵਾਲਾ, ਸੁਰਿੰਦਰ ਵਰਮਾ, ਰਘਵੀਰ ਸਿੰਘ ਸਿੱਧੂ, ਇੰਦਰਜੀਤ ਸਿੰਘ ਕੰਗ, ਕਮਲਜੀਤ ਘੁੰਗਰਾਲੀ ਸਿੱਖਾਂ, ਰਾਜੇਸ਼ ਕੁਮਾਰ, ਦਰਸ਼ਨ ਸਿੰਘ ਕੰਗ, ਸਤਿੰਦਰ ਸਿੰਘ ਸਮਰਾਲਾ, ਪੁਖਰਾਜ ਸਿੰਘ ਘੁਲਾਲ, ਮਲਕੀਤ ਸਿੰਘ ਸੰਗਤਪੁਰਾ, ਜੁਗਲ ਕਿਸ਼ੋਰ ਸਾਹਨੀ ਆਦਿ ਹਾਜਰ ਸਨ।

Post a Comment