ਨਾਭਾ, 20 ਜਨਵਰੀ (ਜਸਬੀਰ ਸਿੰਘ ਸੇਠੀ)-ਅੱਜ ਨਾਭਾ ਦੀ ਨਵੀਂ ਅਨਾਜ ਮੰਡੀ ਸਥਿਤ ਗੁ: ਭਗਤ ਧੰਨਾ ਜੀ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇੱਕ ਅਹਿਮ ਮੀਟਿੰਗ ਸੁਬਾਈ ਆਗੂ ਨੇਕ ਸਿੰਘ ਖੋਖ, ਘੁੰਮਣ ਸਿੰਘ ਰਾਜਗੜ੍ਹ ਅਤੇ ਬਲਾਕ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਨਾਭਾ ਹਲਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸਮੂਲਿਅਤ ਕੀਤੀ। ਮੀਟਿੰਗ ਦੌਰਾਨ ਕਿਸਾਨਾਂ ਨੂੰ ਆ ਰਹੀਆਂ ਔਕੜਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕਰਨ ਤੋਂ ਇਲਾਵਾ ਸੂਬਾ ਸਰਕਾਰ ਖਿਲਾਫ ਜਮਕੇ ਨਾਹਰੇਬਾਜੀ ਕੀਤੀ, ਮੀਟਿੰਗ ਨੂੰ ਸੰਬੋਧਨ ਕਰਦਿਆਂ ਘੁੰਮਣ ਸਿੰਘ ਰਾਜਗੜ੍ਹ ਅਤੇ ਨੇਕ ਸਿੰਘ ਖੋਖ ਨੇ ਕਿਹਾ ਕਿ ਕੁੱਝ ਦਿਨ ਪਹਿਲਾ ਯੂਨੀਅਨ ਵਲੋਂ ਐਸ.ਡੀ.ਐਮ. ਨਾਭਾ ਨੂੰ ਸੂਬਾ ਸਰਕਾਰ ਦੇ ਨਾਮ ਕਿਸਾਨ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਪ੍ਰਤੀ ਪ੍ਰਸਾਸਨ ਅਤੇ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਅਤੇ ਜਿਸ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਪਣੀਆਂ ਹੱਕੀ ਮੰਗਾਂ ਲਈ 28 ਜਨਵਰੀ ਤੋਂ ਤਹਿਸੀਲ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਾਵੇਗੀ। ਉਨ੍ਹਾਂ ਕਿਹਾ ਕਿ ਨਾਭਾ ਹਲਕੇ ਦੇ ਅਨੇਕਾਂ ਪਿੰਡਾਂ ਦੇ ਕਿਸਾਨ ਬੀੜ ਚੋ ਫਸਲਾਂ ਬਰਬਾਦ ਕਰ ਰਹੇ ਅਵਾਰਾ ਪਸ਼ੂਆਂ ਤੋਂ ਦੁੱਖੀ ਹਨ, ਰਾਤ ਸਮੇਂ ਅਵਾਰਾ ਪਸ਼ੂ ਉਨ੍ਹਾਂ ਦੀ ਪੁੱਤਾਂ ਵਾਗ ਵਾਲੀ ਫਸਲ ਨੂੰ ਬਰਬਾਦ ਕਰ ਦਿੰਦੇ ਹਨ। ਇਸ ਤੋਂ ਇਲਾਵਾ ਸਰਹੰਦ ਚੋਏ ਦੇ ਵਿਚ ਫਹਿਤਗੜ੍ਹ ਸਾਹਿਬ, ਸਰਹੰਦ, ਗੋਬਿੰਦਗੜ੍ਹ, ਭਾਦਸੋਂ, ਨਾਭਾ ਆਦਿ ਫੈਕਟਰੀਆਂ ਦਾ ਗੰਦਾ ਪਾਣੀ ਪੈਣ ਕਾਰਨ ਜਿੱਥੇ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਉਥੇ ਚੋਏ ਚੋ ਪਾਣੀ ਪੀਣ ਵਾਲੇ ਪਸ਼ੂ ਅਤੇ ਜਾਨਵਰ ਵੀ ਬਿਮਾਰੀ ਦਾ ਸਿਕਾਰ ਹੋ ਰਹੇ ਹਨ ਅਤੇ ਪ੍ਰਸਾਸਨ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਸਮੁੱਚਾ ਪ੍ਰਸਾਸਨ ਕਿਸਾਨਾਂ ਨੂੰ ਮਿਲ ਰਹੀ ਡੁਪਲੀਕੇਟ ਖਾਦ ਨੂੰ ਰੋਕਣ ਵਿਚ ਵੀ ਬੂਰੀ ਤਰ੍ਹਾ ਫੇਲ ਸਾਬਤ ਹੋਇਆ ਹੈ ਜਿਸ ਕਰਕੇ ਕਿਸਾਨਾਂ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ। ਸਮੁੱਚੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਜਾਇਜ ਮੰਗਾਂ ਵੱਲ ਪ੍ਰਸਾਸਨ ਅਤੇ ਸੂਬਾ ਸਰਕਾਰ ਧਿਆਨ ਦੇ ਕੇ ਉਨ੍ਹਾਂ ਨੂੰ ਮੰਨ ਕੇ ਲਾਗੂ ਨਹੀਂ ਕਰਦੀ ਉਦੋਂ ਤੱਕ ਕਿਸਾਨ ਆਪਣਾ ਧਰਨਾ ਜਾਰੀ ਰੱਖਣਗੇ। ਅੱਜ ਦੀ ਇਕੱਤਰਤਾ ਵਿਚ ਦੀਦਾਰ ਸਿੰਘ ਥੂਹੀ, ਅਵਤਾਰ ਸਿੰਘ ਪੇਦਨ, ਅੱਛਰਾ ਸਿੰਘ, ਗੁਰਦੇਵ ਸਿੰਘ, ਨਿਰਮਲ ਸਿੰਘ ਦੁਲੱਦੀ, ਗੁਲਜਾਰ ਸਿੰਘ, ਜੋਰਾ ਸਿੰਘ ਕਕਰਾਲਾ ਆਦਿ ਤੋਂ ਇਲਾਵਾ ਹੋਰ ਵੀ ਕਿਸਾਨ ਮੌਜੂਦ ਸਨ।
ਨਾਭਾ ਦੇ ਗੁ: ਭਗਤ ਧੰਨਾ ਵਿਖੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਘੁੰਮਣ ਸਿੰਘ ਰਾਜਗੜ੍ਹ।
Post a Comment