ਨਾਭਾ, 20 ਜਨਵਰੀ (ਜਸਬੀਰ ਸਿੰਘ ਸੇਠੀ)-ਅੱਜ ਨਾਭਾ ਸਹਿਰ ਤੇ ਹਲਕੇ ਦੇ ਪਿੰਡਾਂ ਤੋਂ ਇਲਾਵਾ ਸਲੱਮ ਏਰੀਏ ਵਿਚ ਡਾਕਟਰ ਦੀਆਂ ਟੀਮਾਂ ਵਲੋਂ ਐਸ.ਐਮ.ਓ. ਅਨੂਪ ਮੋਦੀ ਦੀ ਅਗਵਾਈ ਵਿਚ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਨਾਭਾ ਦੇ ਪਿੰਡ ਦੁਲੱਦੀ ਵਿਖੇ ਡਿਸਪੈਨਸਰੀ ਸਾਧੋਹੇੜੀ ਦੀ ਟੀਮ ਨੇ ਡਾ. ਹਰਜਿੰਦਰ ਕੌਰ ਦੀ ਦੇਖਰੇਖ ਹੇਠ ਅਤੇ ਹਰਮਿੰਦਰ ਹਰਮਨ ਨੇ ਪ੍ਰਾਈਮਰੀ ਸਕੂਲ ਵਿਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਇਆਂ ਇਸੇ ਤਰ੍ਹਾਂ ਹਲਕੇ ਦੀਆਂ ਫੈਕਟਰੀਆਂ, ਭੱਠਿਆਂ, ਸੈਲਰਾਂ ਅਤੇ ਸਲੱਮ ਏਰੀਏ ਵਿਚ ਐਸ.ਐਮ.ਓ. ਭਾਦਸੋਂ ਦੇ ਦਿਸਾ ਨਿਰਦੇਸ ਤਹਿਤ ਡਾ. ਭੁਪਿੰਦਰ ਸਿੰਘ ਦੀ ਅਗਵਾਈ ਵਿਚ ਮੋਬਾਇਲ ਟੀਮਾਂ ਨੇ ਪਹੁੰਚ ਕੇ ਨਵਜੰਮੇ ਬੱਚੇ ਤੋਂ ਲੈ ਕੇ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਂਆ। ਇਸ ਮੌਕੇ ਅਵਤਾਰ ਸਿੰਘ ਐਮ.ਪੀ.ਐਚ.ਡਬਲਯੂ ਮੈਲ, ਜਗਤਾਰ ਸਿੰਘ ਐਮ.ਪੀ.ਐਚ.ਡਬਲਯੂ ਮੈਲ ਆਦਿ ਤੋਂ ਇਲਾਵਾ ਹੋਰ ਵੀ ਟੀਮਾਂ ਨੇ ਪੋਲੀਓ ਬੂੰਦਾਂ ਪਿਲਾਉਣ ਵਿਚ ਆਪਣੀ ਡਿਊਟੀ ਨਿਭਾਈ।

Post a Comment