ਸ਼ਾਹਕੋਟ, 23 ਜਨਵਰੀ (ਸਚਦੇਵਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆ (ਸ਼ਾਹਕੋਟ) ਦੀ ਬਾਰ•ਵੀ ਜਮਾਤ ਦੀ ਵਿਦਿਆਰਥਣ ਨਵਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਕਾਕੜਾ ਕਲਾਂ (ਸ਼ਾਹਕੋਟ) ਨੇ ਪਿਛਲੇ ਦਿਨੀ ਜਲੰਧਰ ‘ਚ ਹੋਈਆ ਜਿਲ•ਾਂ ਪੱਧਰੀ ਖੇਡਾਂ ‘ਚ ਉੱਚੀ ਛਾਲ (ਹਾਈ ਜੰਪ) ਦੇ 19 ਸਾਲਾਂ ਵਰਗ ਮੁਕਾਬਲਿਆਂ ‘ਚ ਪਹਿਲਾ ਸਥਾਨ ਅਤੇ ਲੁਧਿਆਣੇ ‘ਚ ਹੋਈਆਂ ਪੰਜਾਬ ਪੱਧਰੀ ਖੇਡਾਂ ‘ਚ ਪੰਜਾਬ ਭਰ ਵਿੱਚੋਂ ਤੀਸਰਾਂ ਸਥਾਨ ਹਾਸਲ ਕਰਕੇ ਸਕੂਲ ਅਤੇ ਜਿਲ•ੇ ਦਾ ਨਾਮ ਰੌਸ਼ਨ ਕੀਤਾ । ਵਿਦਿਆਰਥਣ ਨਵਪ੍ਰੀਤ ਕੌਰ ਦੇ ਸਨਮਾਨ ਵਿੱਚ ਸਕੂਲ ‘ਚ ਸਕੂਲ ਇੰਚਾਰਜ ਸਵਰਨ ਸਿੰਘ ਦੀ ਅਗਵਾਈ ‘ਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪ੍ਰਿੰਸੀਪਲ ਧਰਮਪਾਲ ਨੰਗਲ ਅੰਬੀਆਂ ਅਤੇ ਸਕੂਲ ਇੰਚਾਰਜ ਸਵਰਨ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ‘ਚ ਪੜ•ਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜਰੂਰੀ ਹਨ । ਉਨ•ਾਂ ਕਿਹਾ ਕਿ ਲੜਕੀਆਂ ਹੁਣ ਲੜਕਿਆਂ ਨਾਲੋਂ ਕਿਸੇ ਵੀ ਵਰਗ ‘ਚ ਪਿੱਛੇ ਨਹੀਂ ਹਨ । ਇਸ ਲਈ ਲੜਕੀਆਂ ਦੇ ਮਾਪਿਆਂ ਨੂੰ ਲੜਕੀਆਂ ਨੇ ਅੱਗੇ ਵਧਣ ਦੇ ਹਰ ਪ੍ਰਕਾਰ ਦੇ ਮੌਕੇ ਦੇਣੇ ਚਾਹੀਦੇ ਹਨ । ਇਸ ਮੌਕੇ ਉਨ•ਾਂ ਜੇਤੂ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਸਟਾਫ ‘ਚੋ ਜਸਬੀਰ ਸਿੰਘ, ਨਰਿੰਦਰ ਕੁਮਾਰ, ਗੁਰਮੀਤ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ, ਸਰਬਜੀਤ ਸਿੰਘ, ਵਿਜੇ ਕੁਮਾਰ ਵਿੱਗ, ਕੁਲਵਿੰਦਰ ਸਿੰਘ, ਨਰਿੰਦਰਪਾਲ, ਮਨਜੀਤ ਕੌਰ, ਹਰਵਿੰਦਰ ਕੌਰ, ਜਸਪ੍ਰੀਤ ਕੌਰ, ਅਮਨਪ੍ਰੀਤ ਕੌਰ, ਜਗਜੀਤ ਕੌਰ, ਸਰਬਜੀਤ ਕੌਰ, ਸ਼ਰਨਦੀਪ ਕੌਰ ਆਦਿ ਹਾਜ਼ਰ ਸਨ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੂੰ ਸਨਮਾਨਤ ਕਰਦੇ ਹੋਏ ਪ੍ਰਿੰਸੀਪਲ ਧਰਮਪਾਲ, ਸਕੂਲ ਇੰਚਾਰਜ ਸਵਰਨ ਸਿੰਘ ਅਤੇ ਸਕੂਲ ਸਟਾਫ ।


Post a Comment