ਸ਼ਾਹਕੋਟ, 23 ਜਨਵਰੀ (ਸਚਦੇਵਾ) ਅਰੋੜਾ ਅੱਖਾਂ ਦੇ ਹਸਪਤਾਲ ਅਤੇ ਰੈਟਿਨਾ ਸੈਂਟਰ ਜਲੰਧਰ ਵੱਲੋਂ ਨਜ਼ਦੀਕੀ ਪਿੰਡ ਭੁੱਲਰ ਵਿਖੇ ਗ੍ਰਾਂਮ ਪੰਚਾਇਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਿੰਡ ਭੁੱਲਰ ‘ਚ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ । ਇਸ ਮੌਕੇ ਹਸਪਤਾਲ ਦੇ ਸੀਨੀਅਰ ਸਰਜਨ ਡਾਕਟਰ ਅਮਨਦੀਪ ਸਿੰਘ ਅਰੋੜਾ ਅਤੇ ਉਨ•ਾਂ ਦੀ ਸਹਿਯੋਗੀ ਟੀਮ ਵੱਲੋਂ ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ । ਇਸ ਕੈਂਪ ਦੌਰਾਨ ਓਪਰੇਸ਼ਨ ਲਈ 25 ਮਰੀਜ਼ਾਂ ਦੀ ਚੋਣ ਕੀਤੀ ਗਈ । ਜਿਨ•ਾਂ ਮਰੀਜ਼ਾਂ ਦੀਆਂ ਅੱਖਾਂ ਦੇ ਓਪਰੇਸ਼ਨ ਹੋਣੇ ਹਨ, ਉਨ•ਾਂ ਮਰੀਜ਼ਾਂ ਦਾ ਲੈਂਜ ਪਵਾਉਣ ਦਾ ਖਰਚ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਜਾਵੇਗਾ । ਇਸ ਮੌਕੇ ਮਰੀਜ਼ਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਭੁੱਲਰ, ਸਾਬਕਾ ਸਰਪੰਚ ਮੋਹਣ ਸਿੰਘ, ਭੁਪਿੰਦਰ ਸਿੰਘ ਭੁੱਲਰ, ਡਾਕਟਰ ਪਰਗਣ ਸਿੰਘ, ਮੇਜਰ ਸਿੰਘ, ਜਗਦੀਸ਼ ਸਿੰਘ, ਅਵਤਾਰ ਸਿੰਘ ਖਾਲਸਾ, ਬਾਬਾ ਗੁਰਪ੍ਰਤਾਪ ਸਿੰਘ, ਗੁਰਮੀਤ ਸਿੰਘ, ਲਹਿੰਬਰ ਸਿੰਘ, ਰੇਸ਼ਮ ਸਿੰਘ, ਫਕੀਰ ਸਿੰਘ, ਕਰਮ ਸਿੰਘ, ਸੈਕਟਰੀ ਗੁਰਦੇਵ ਸਿੰਘ, ਰੇਸ਼ਮ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਅਮਰੀਕ ਲਾਲ ਆਦਿ ਹਾਜ਼ਰ ਸਨ ।
ਪਿੰਡ ਭੁੱਲਰ ਵਿਖੇ ਲਗਾਏ ਅੱਖਾਂ ਦੇ ਮੁਫਤ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਮਾਹਿਰ ਡਾਕਟਰ ਅਤੇ ਹਾਜ਼ਰ ਪਿੰਡ ਦੀ ਪੰਚਾਇਤ ‘ਤੇ ਹੋਰ ।

Post a Comment