ਅਨੰਦਪੁਰ ਸਾਹਿਬ, 21 ਜਨਵਰੀ (ਸੁਰਿੰਦਰ ਸਿੰਘ ਸੋਨੀ)ਆਮ ਤੋਰ ਤੇ ਦੇਖਣ ਵਿਚ ਆਉਂਦਾ ਹੈ ਕਿ ਲੋਕਾਂ ਦੀ ਦੇਖਾ ਦੇਖੀ ਸਿੱਖ ਕਹਾਉਣ ਵਾਲੇ ਵੀ ਆਪਣੇ ਵਿਆਹ ਸ਼ਾਦੀਆਂ ਦੇ ਮੋਕੇ ਤੇ ਰੁੂੜੀਵਾਦੀ ਰੀਤਾਂ ਰਸਮਾਂ ਦੀ ਪਾਲਣਾ ਕਰਦੇ ਹਨ ਤੇ ਸਿੱਖੀ ਸਿਧਾਤਾਂ ਤੋ ਉਲਟ ਚੰਗੇ ਮੰਦੇ ਦਿਨ ਦੀ ਵੀਚਾਰ,ਲਗਨ,ਸ਼ਗਨ ਅਪਸ਼ਗਨਾਂ ਦੀ ਵੀਚਾਰ ਕਰਕੇ ਵਿਆਹ ਸ਼ਾਦੀਆਂ ਰਚਾਉਂਦੇ ਹਨ ਪਰ ਅਨੰਦਪੁਰ ਸਾਹਿਬ ਦੇ ਲਾਗੇ ਪਿੰਡ ਗਨੂਰਾ ਦੀ ਮਿਸ਼ਨਰੀ ਬੀਬੀ ਰਾਜਵਿੰਦਰ ਕੋਰ ਤੇ ਮਿਸ਼ਨਰੀ ਭਾਈ ਮਲਕੀਤ ਸਿੰਘ ਵੈਰੋਕੇ (ਅਮਿੰਤਸਰ) ਦਾ ਅਨੰਦ ਕਾਰਜ ਹਰ ਤਰਾਂ ਦੇ ਵਹਿਮਾਂ ਭਰਮਾਂ,ਰੀਤਾਂ ਰਸਮਾਂ ਤੋ ਮੁਕਤ ਹੋ ਕੇ ਗੁਰੂ ਦੱਸੀ ਜੁਗਤ ਮੁਤਾਬਕ ਕੀਤਾ ਗਿਆ। ਇਸ ਮੋਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰ:ਸੁਰਿੰਦਰਸਿੰਘ ਨੇ ਕਿਹਾ ਕਿ ਜੇ ਸਾਰੀ ਸਿੱਖ ਕੌਮ ਇਸ ਤਰਾਂ ਦੇ ਅਨੰਦ ਕਾਰਜ ਕਰਵਾਉਣ ਲਗ ਜਾਵੇ ਤਾਂ ਪੰਜਾਬ ਵਿਚ ਭਰੂਣ ਹੱਤਿਆ ਵਰਗੇ ਕ¦ਕ ਨੂੰ ਠੱਲ ਪਾਈ ਜਾ ਸਕਦੀ ਹੈ। ਉਨਾਂ ਇਹ ਵੀ ਕਿਹਾ ਕਿ ਇਸ ਤਰਾਂ ਦੇ ਅਨੰਦ ਕਾਰਜਾਂ ਨੂੰ ਰੋਜਾਨਾ ਸਪੋਕਸਮੈਨ ਨੇ ਵੀ ਭਰਪੂਰ ਹੁੰਗਾਰਾ ਦਿਤਾ ਹੈ ਇਸ ਲਈ ਪੰਜਾਬ ਵਾਸੀਆਂ ਨੂੰ ਸਪੋਕਸਮੈਨ ਦੇ ਧੰਨਵਾਦੀ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਨਾਂ ਦੋਵਾਂ ਨੇ ਸਿੱਖ ਮਿਸ਼ਨਰੀ ਕਾਲਜ ਦਾ ਤਿੰਨ ਸਾਲਾ ਰੈਗੂਲਰ ਕੋਰਸ ਕੀਤਾ ਹੈ ਤੇ ਆਪੋ ਆਪਣੇ ਇਲਾਕੇ ਵਿਚ ਧਰਮ ਪ੍ਰਚਾਰ ਦੀ ਨਿਸ਼ਕਾਮ ਸੇਵਾ ਨਿਭਾ ਰਹੇ ਹਨ। ਉਨਾਂ ਕਿਹਾ ਇਸ ਵਿਆਹ ਦੀ ਇਹ ਵਿਸ਼ੇਸ਼ਤਾ ਹੈ ਕਿ ਸੁਭਾਗੀ ਜੋੜੀ ਨੇ ਵਿਆਹ ਮੋਕੇ ਕੋਈ ਮਿਲਣੀ, ਮਹਿੰਦੀ,ਹਾਰ ਸ਼ਿੰਗਾਰ,ਕਲੀਰੇ,ਬੈਂਡ ਵਾਜੇ,ਘੋੜੀ ਚੜਣਾ,ਘੜੋਲੀ ਭਰਨਾ,ਸਿਹਰਾ,ਹਾਰ,ਕਲਗੀ,ਗਾਨਾ,ਨਾਚ ਭੰਗੜਾ,ਸ਼ਰਾਬ,ਕਬਾਬ,ਗਾਣ ਵਜਾਣ,ਦਾਜ ਦਹੇਜ ਆਦਿਕ ਨਹੀ ਕੀਤਾ ਗਿਆ। ਉਨਾਂ ਕਿਹਾ ਕਿ ਦਿਤੇ ਹੋਏ ਸਮੇ ਮੁਤਾਬਕ ਬਰਾਤ ਪੂਰੇ 10 ਵਜੇ ਅਮਿੰਤਸਰ ਤੋ ਚਲ ਕੇ ਘਰ ਢੁੱਕੀ ਤੇ ਠੀਕ 2-30 ਵਜੇ ਵਾਪਸ ਵੀ ਰਵਾਨਾ ਹੋ ਗਈ ਤੇ ਇਹ ਸਾਰਾ ਸਮਾਂ ਗੁਰਮਤਿ ਸਮਾਗਮ ਤੇ ਹੀ ਲੱਗਿਆ। ਪਿੰ੍ਰ:ਸੁਰਿੰਦਰ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਦੀ ਸੇਵਾ ਕਰਨ ਵਾਲੇ ਹਰ ਮਿਸ਼ਨਰੀ,ਰਾਗੀ,ਗੰ੍ਰਥੀ,ਪ੍ਰਚਾਰਕ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਪਣੇ ਬੱਚਿਆਂ ਦੇ ਅਨੰਦ ਕਾਰਜ ਇਸੇ ਤਰਾਂ ਪੂਰਨ ਗੁਰਮਰਿਆਦਾ ਅਨੁਸਾਰ ਕਰਨੇ ਚਾਹੀਦੇ ਹਨ। ਉਨਾਂ ਕਿਹਾ ਜਦੋ ਸਿੱਖ ਕਹਾਉਣ ਵਾਲੇ ਲੋਕ ਅਜਿਹੇ ਸਮੇ ਤੇ ਆਪਣੇ ਘਰਾਂ ਵਿਚ ਸ਼ਰਾਬ,ਕਬਾਬ ਤੇ ਸ਼ਬਾਬ ਦੀ ਵਰਤੋ ਕਰਦੇ ਹਨ ਤਾ ਉਹ ਸਿੱਖੀ ਦਾ ਏਨਾ ਨੁਕਸਾਨ ਕਰ ਜਾਂਦੇ ਹਨ ਜਿੰਨਾ ਕਿ ਔਰੰਗਜੇਬ,ਵਜੀਰ ਖਾਨ,ਯਹੀਆ ਖਾਨ,ਜਕਰੀਆ ਖਾਨ ਤੇ ਮੀਰ ਮੰਨੂੰ ਵਰਗੇ ਵੀ ਨਹੀ ਕਰ ਸਕੇ। ਇਸ ਮੋਕੇ ਤੇ ਹਰਮੇਸ਼ ਸਿੰਘ ਠੋਡਾ,ਕੇਹਰ ਸਿੰਘ,ਅਮਰ ਸਿੰਘ,ਜਰਨੈਲ ਸਿੰਘ ਗਨੂੰਰਾ,ਕੁਲਵੰਤ ਸਿੰਘ,ਬੀਬੀ ਜਸਵੰਤ ਕੋਰ,ਮਹਿੰਦਰ ਸਿੰਘ,ਊਦਮ ਸਿੰਘ,ਕਸ਼ਮੀਰ ਸਿੰਘ,ਬਾਬਾ ਸਰੂਪ ਸਿੰਘ,ਦਿਲਬਾਗ ਸਿੰਘ ਮਾਣਕੁੂਮਾਜਰਾ,ਚਰਨਜੀਤ ਸਿੰਘ,ਮਨੋਹਰ ਸਿੰਘ,ਅਕਬਾਲ ਸਿੰਘ ਅਤੇ ਸੈਂਕੜੇ ਮਿਸ਼ਨਰੀ ਹਾਜਰ ਸਨ। ਇਸ ਅਨੋਖੇ ਵਿਆਹ ਦੀ ਇਲਾਕੇ ਵਿਚ ਵਿਸ਼ੇਸ਼ ਚਰਚਾ ਹੈ।


Post a Comment