ਸ੍ਰੀ ਮੁਕਤਸਰ ਸਾਹਿਬ, 21ਜਨਵਰੀ : ( ) ਜਿਲ੍ਹੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਇੱਕ ਮੀਟਿੰਗ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਬੀਰ ਸਿੰਘ, ਸ੍ਰੀ ਐਨ.ਐਸ. ਬਾਠ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਐਸ.ਡੀ.ਐਮ. ਮਲੋਟ ਸ੍ਰੀ ਅਮਨਦੀਪ ਬਾਂਸਲ, ਐਸ.ਡੀ.ਐਮ. ਗਿੱਦੜਬਾਹਾ ਸ੍ਰੀ ਕੁਮਾਰ ਅਮਿਤ , ਸ੍ਰੀ ਨਵਲ ਕੁਮਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆਂ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਕਿਹਾ ਕਿ ਜਿਲ੍ਹੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਅਧੂਰੇ ਪਏ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਜਿਹੜੇ ਵਿਕਾਸ ਦੇ ਕੰਮ ਮੁਕੰਮਲ ਹੋ ਗਏ ਹਨ, ਉਹਨਾਂ ਵਿਕਾਸ ਕੰਮਾਂ ਦੇ ਵਰਤੋ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ। ਉਹਨਾਂ ਬੀ.ਡੀ.ਪੀ.ਓ ਗਿੱਦੜਬਾਹਾ ਨੂੰ ਹਦਾਇਤ ਕੀਤੀ ਕਿ ਜੋ ਕੋਟਭਾਈ ਵਿਖੇ ਜਨ ਸਿਹਤ ਵਿਭਾਗ ਵਲੋਂ ਵਾਟਰ ਵਰਕਸ ਤਿਆਰ ਕੀਤਾ ਗਿਆ ਹੈ , ਦੀ ਰਿਪੋਰਟ ਉਹਨਾਂ ਨੂੰ ਦੇਣ ਕਿ ਇਸ ਵਾਟਰ ਵਰਕਸ ਤੋਂ ਸਹੀ ਸਾਫ ਸੁਥਰਾ ਪਾਣੀ ਲੋਕਾਂਨੂੰ ਸਪਲਾਈ ਹੋ ਰਿਹਾ ਹੈ । ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਮਾਲ ਵਿਭਾਗ ਦੀ ਕਾਰਗੁਜਾਰੀ ਦਾ ਵੀ ਜਾਇਜਾ ਲਿਆ ।

Post a Comment