ਨਾਭਾ, 4 ਜਨਵਰੀ (ਜਸਬੀਰ ਸਿੰਘ ਸੇਠੀ)-ਸਰਕਾਰੀ ਹਾਈ ਸਕੂਲ ਮੰਡੌਰ ਵਿਖੇ ਸੁੰਦਰ ਦਸਤਾਰ ਸਜਾਓ ਮੁਕਾਬਲੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਕਰਵਾਏ ਗਏ। ਜਿਸ ਵਿਚ ਸਕੂਲ ਦੇ ਦਸ ਵਿਦਿਆਰਥੀਆ ਨੇ ਭਾਗ ਲਿਆ ਜਿਸ ਵਿਚੋਂ ਪਹਿਲੇ ਸਥਾਨ ਤੇ ਲਖਵਿੰਦਰ ਸਿੰਘ ਕਲਾਸ ਨੌਵੀ ਦੂਜੇ ਸਥਾਨ ਤੇ ਨਰਿੰਦਰਜੀਤ ਸਿੰਘ ਦਸਵੀਂ ਕਲਾਸ ਅਤੇ ਤੀਜੇ ਸਥਾਨ ਤੇ ਸਿਮਰਨਜੀਤ ਸਿੰਘ ਕਲਾਸ ਅੱਠਵੀਂ ਰਹੇ। ਇਨ੍ਹਾਂ ਨੂੰ ਸ੍ਰੋਮਣੀ ਕਮੇਟੀ ਵੱਲੋ ਮੈਡਲ ਅਤੇ ਧਾਰਮਿਕ ਲੈਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੂੰ ਸ੍ਰ. ਹਰੀ ਸਿੰਘ ਐਮ.ਡੀ. ਪ੍ਰੀਤ ਐਗਰੋ ਇੰਡਸਟਰੀ ਨਾਭਾ ਅਤੇ ਸਤਵੀਰ ਸਿੰਘ ਖੱਟੜਾ ਚੈਅਰਮੇਨ ਦੀ ਪਟਿਆਲਾ ਵੈਲਫੇਅਰ ਸੋਸਾਇਟੀ ਅਤੇ ਸੀਨੀ. ਯੂਥ ਅਕਾਲੀ ਆਗੂ ਨੇ ਸਨਮਾਨਿਤ ਕੀਤਾ ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸ. ਜਸਪਾਲ ਸਿੰਘ ਸਟੇਟ ਐਵਾਰਡੀ ਨੇ ਸ੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸਲਾਂਘਾ ਕੀਤੀ। ਇਸ ਨਾਲ ਬੱਚਿਆਂ ਵਿੱਚ ਦਸਤਾਰ ਦੇ ਘੱਟ ਰਹੇ ਰੁਝਾਨ ਨੂੰ ਵੀ ਠੱਲ ਪਵੇਗੀ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰ.ਬਲਜਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਜਰਨੈਲ ਸਿੰਘ ਚੈਅਰਮੇਨ ਸਕੂਲ ਮੈਨੇਜਮੈਟ ਕਮੇਟੀ , ਧਨੰਤਰ ਸਿੰਘ, ਕਰਨੈਲ ਸਿੰਘ ਤੇਜਾ, ਪਿਸੌਰਾ ਸਿੰਘ, ਕੁਲਵਿੰਦਰ ਸਿੰਘ ਸਿੱਧੂ, ਓਕਾਂਰ ਸਿੰਘ ਅਤੇ ਸ੍ਰੋਮਣੀ ਕਮੇਟੀ ਤੋਂ ਭਾਈ ਬਲਦੇਵ ਸਿੰਘ ਪ੍ਰਚਾਰਕ, ਜਥੇਦਾਰ ਹਾਕਮ ਸਿੰਘ, ਭਾਈ ਗੁਰਮੀਤ ਸਿੰਘ ਹੈ¤ਡ ਗ੍ਰੰਥੀ ਮੰਡੌਰ, ਭਾਈ ਸੁਖਬੀਰ ਸਿੰਘ ਵੀ ਹਾਜਰ ਸਨ।
ਸਰਕਾਰੀ ਹਾਈ ਸਕੂਲ ਮੰਡੌਰ ਵਿਖੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਦਸਤਾਰ ਸਬੰਧੀ ਮੁਕਾਬਲੇ ਦੌਰਾਨ ਬੱਚਿਆਂ ਨੂੰ ਸਨਮਾਨਤ ਕਰਨ ਉਪਰੰਤ ਪ੍ਰੀਤ ਐਗਰੋ ਇੰਡ. ਦੇ ਐਮ.ਡੀ. ਸ. ਹਰੀ ਸਿੰਘ, ਸੀਨੀ. ਯੂਥ ਅਕਾਲੀ ਆਗੂ ਅਤੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ. ਸਤਬੀਰ ਸਿੰਘ ਖੱਟੜਾ ਅਤੇ ਸਕੂਲ ਦੇ ਮੁੱਖ ਅਧਿਆਪਕ ਸ. ਜਸਪਾਲ ਸਿੰਘ ਖੜੇ ਹੋਏ।

Post a Comment