ਨਾਭਾ, 4 ਜਨਵਰੀ (ਜਸਬੀਰ ਸਿੰਘ ਸੇਠੀ)-ਨਾਭਾ ਹਲਕੇ ਦਾ ਵਿਕਾਸ ਭਾਵੇਂ ਕਾਫੀ ਪਛੜ ਗਿਆ ਹੈ ਪਰ ਫਿਰ ਵੀ ਸ੍ਰੋਮਣੀ ਅਕਾਲੀ ਦਲ ਨੇ ਮੈਨੂੰ ਹੁਣ ਹਲਕੇ ਦੀ ਜੁੰਮੇਵਾਰੀ ਸੰਭਾਲੀ ਹੈ। ਇਹ ਮੇਰਾ ਮੁਢਲਾ ਫਰਜ ਬਣਦਾ ਹੈ ਕਿ ਮੈਂ ਨਾਭੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਾਂਗਾ। ਇਹ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਨੇ ਕਹੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਹਲਕੇ ਦਾ ਦੌਰਾ ਪੂਰਾ ਕਰ ਲਿਆ ਹੈ ਪਿੰਡਾਂ ਦੀਆਂ ਪੰਚਾਇਤਾਂ ਅਤੇ ਅਕਾਲੀ ਵਰਕਰਾਂ ਨੂੰ ਪੁੱਛ ਕੇ ਕੰਮ-ਕਾਰਾਂ ਦੀਆਂ ਲਿਸਟਾਂ ਬਣਾ ਲਈਆਂ ਹਨ, ਉਹ ਜਲਦੀ ਹੀ ਇਸ ਸਬੰਧੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਗੇ ਅਤੇ ਲੋਕਾਂ ਦੇ ਕੰਮਾਂ-ਕਾਰਾਂ ਬਾਰੇ ਜਾਣੂ ਕਰਵਾਉਣਗੇ। ਬੀੜ ਨਾਲ ਲੱਗਦੇ ਪਿੰਡਾਂ ਵਿਚ ਜੋ ਅਵਾਰਾਂ ਪਸ਼ੂਆਂ ਦੀ ਦਿੱਕਤ ਆ ਰਹੀ ਹੈ ਉਸ ਸਬੰਧੀ ਬੀੜ ਦੇ ਆਲੇ-ਦੁਆਲੇ ਤਾਰ ਲਵਾਉਣ ਦਾ ਪ੍ਰਬੰਧ ਕਰਨਗੇ। ਪਿੰਡਾਂ ਵਿਚ ਰਹਿੰਦੇ ਗਲੀਆਂ-ਨਾਲੀਆਂ ਦੇ ਕੰਮਾਂ ਨੂੰ ਕਰਵਾਉਣਗੇ। ਪਿੰਡਾਂ ਦੇ ਕੰਮਾਂ ਦੇ ਨਾਲ-ਨਾਲ ਉਹ ਨਾਭਾ ਸ਼ਹਿਰ ਦੇ ਵਿਕਾਸ ਵੱਲ ਵੀ ਉਚੇਚਾ ਧਿਆਨ ਦੇਣਗੇ ਤਾਂ ਕਿ ਇਤਿਹਾਸਕ ਨਗਰੀ ਨਾਭਾ ਨੂੰ ਦੇਖਣਯੋਗ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਵਿਕਾਸ ਦੇ ਏਜੰਡੇ ਨੂੰ ਕਾਂਗਰਸ ਹੁਣ ਬਰਦਾਸਤ ਨਹੀਂ ਕਰ ਰਹੀ, ਇਸ ਲਈ ਗਲਤ ਬਿਆਨਬਾਜੀ ਕਰਕੇ ਸਿਆਸੀ ਰੋਟੀਆਂ ਸੇਕਣ ਦਾ ਯਤਨ ਕਰ ਰਹੀ ਹੈ। ਸ. ਲਾਲਕਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਸ੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਨੌਕਰੀਆਂ ਦਾ ਪ੍ਰਬੰਧ ਕਰ ਰਹੀ ਹੈ ਕਿਉਂਕਿ ਪਿਛਲੇ 5 ਸਾਲਾਂ ਵਿਚ ਵੀ ਲੱਖਾਂ ਨੌਜਵਾਨਾਂ ਨੂੰ ਸ੍ਰੋਮਣੀ ਅਕਾਲੀ ਦਲ ਨੇ ਰੁਜਗਾਰ ਦਿੱਤਾ ਹੈ, ਇਸ ਕਰਕੇ ਹੀ ਪੰਜਾਬ ਵਿਚ ਦੁਬਾਰਾ ਸ੍ਰੋਮਣੀ ਅਕਾਲੀ ਦਲ ਬੀ.ਜੇ.ਪੀ. ਦੀ ਸਰਕਾਰ ਹੋਂਦ ਵਿਚ ਆਈ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸ. ਪ੍ਰਿਥੀਪਾਲ ਸਿੰਘ ਚਹਿਲ ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਭਾਦਸੋਂ, ਸ.ਹਰਮੇਸ਼ ਸਿੰਘ ਚਹਿਲ ਜਥੇਬੰਦਕ ਸਕੱਤਰ ਪੱਛੜੀਆਂ ਸ੍ਰੇਣੀਆਂ ਵਿੰਗ, ਸ੍ਰੀ. ਅੰਮ੍ਰਿਤ ਲਾਲ ਪੱਪੀ ਜਿਲ੍ਹਾ ਜਨਰਲ ਸਕੱਤਰ, ਸ. ਗੁਰਸੇਵਕ ਸਿੰਘ ਗੋਲੂ ਜਿਲ੍ਹਾ ਪ੍ਰਧਾਨ ਐਸ.ਓ.ਆਈ, ਡਾ. ਕੇਸਰ ਸਿੰਘ ਸੇਖੋਂ, ਜਸਵੀਰ ਸਿੰਘ ਛਿੰਦਾ ਪੀ.ਏ. ਆਦਿ ਹਾਜਰ ਸਨ।
ਨਾਭਾ ਵਿਖੇ ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਆਪਣੇ ਨਿਵਾਸ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।

Post a Comment