ਮਰਾਲਾ, 28 ਜਨਵਰੀ /ਨਵਰੂਪ ਧਾਲੀਵਾਲ/ਪੀਪਲਜ਼ ਪਾਰਟੀ ਆਫ ਪੰਜਾਬ ਦੀ ਵਿਚਾਰਧਾਰਾ ਦਾ ਅਕਾਲੀ ਦਲ ਦੀ ਵਿਚਾਰਧਾਰਾ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਜਿਹੜੇ ਪੈਸਿਆਂ ਦਾ ਅਸੀਂ ਸ਼ਰਧਾ ਭਾਵਨਾ ਨਾਲ ਗੁਰੂ ਘਰ ਵਿੱਚ ਮੱਥਾ ਟੇਕਦੇ ਹਾਂ ਉਸ ਨੂੰ ਅਕਾਲੀ ਦਲ ਚੁੱਕ ਕੇ ਰਾਜਨੀਤੀ ਵਿੱਚ ਲਾਉਂਦਾ ਹੈ। ਉਹ ਹਰ ਚੋਣ ਪੈਸੇ ਦੇ ਜੋਰ ਨਾਲ ਜਿੱਤਦਾ ਹੈ ਅਤੇ ਕਾਂਗਰਸ ਪਾਰਟੀ ਦੀ ਤਰ•ਾਂ ਹਰ ਚੋਣ ਵਿੱਚ ਨਸ਼ੇ ਦੀ ਵਰਤੋਂ ਵੀ ਕਰਨ ਲੱਗ ਪਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਉਨੀਂ ਦੇਰ ਨਸ਼ੇ ਬੰਦ ਨਹੀਂ ਹੋ ਸਕਦੇ ਜਿੰਨੀ ਦੇਰ ਇਹ ਨਸ਼ਾ ਵੰਡ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਨਹੀਂ ਕੀਤਾ ਜਾਂਦਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੀ.ਪੀ.ਪੀ. ਦੇ ਐਸ.ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਾਜੇਵਾਲ, ਅਮਰਜੀਤ ਸਿੰਘ ਬਾਲਿਉਂ, ਕੂੜਾ ਸਿੰਘ ਲੁਹਾਰੀ ਕਲਾਂ ਅਤੇ ਪੀ.ਪੀ.ਪੀ. ਵਰਕਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕੀ ਗਰੰਟੀ ਸੀ ਕਿ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੋਗਾ ਉੱਪ ਚੋਣ ਜਿੱਤ ਕੇ ਕਾਂਗਰਸ ਪਾਰਟੀ ਵਿੱਚ ਹੀ ਰਹਿੰਦਾ। ਅਜਿਹੀ ਸਥਿਤੀ ਵਿੱਚ ਸਾਂਝੇ ਮੋਰਚੇ ਨੂੰ ਉਮੀਦਵਾਰ ਲਾਉਣਾ ਜ਼ਰੂਰੀ ਹੋ ਗਿਆ ਸੀ। ਅੱਗੇ ਉਨ•ਾਂ ਕਿਹਾ ਕਿ ਮੋਗੇ ਹਲਕੇ ਦੇ ਵੋਟਰਾਂ ਨਾਲ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੋਨਾਂ ਨੇ ਧੋਖਾ ਕੀਤਾ, ਜਿਨ•ਾਂ ਨੇ ਕਾਂਗਰਸ ਦੇ ਨੁਮਾਇੰਦੇ ਨੂੰ ਵੋਟ ਪਾਈ ਉਨ•ਾਂ ਦੇ ਸਿਰ ਤੋਂ ਜੈਨ ਸਾਹਿਬ ਨੇ ਆਪਣਾ ਹੱਥ ਚੁੱਕ ਲਿਆ ਹੈ, ਜਿਨ•ਾਂ ਨੇ ਗਿੱਲ ਸਾਹਿਬ ਨੂੰ ਵੋਟ ਪਾਈ ਉੱਥੇ ਅਕਾਲੀ ਦਲ ਨੇ ਗਿੱਲ ਸਾਹਿਬ ਦੇ ਸਿਰ ਤੋਂ ਹੱਥ ਚੁੱਕ ਲਿਆ। ਹੁਣ ਦੋਵੇਂ ਧਿਰਾਂ ਦੇ ਵਰਕਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ•ਾਂ ਹੋਰ ਕਿਹਾ ਕਿ ਦੋਵੇਂ ਪਾਰਟੀਆਂ ਮੋਗੇ ਹਲਕੇ ਦੇ ਵੋਟਰਾਂ ਤੋਂ ਆਪਣਾ ਹੱਕ ਗਵਾ ਚੁੱਕੀਆਂ ਹਨ, ਹੁਣ ਸਿਰਫ ਸਾਂਝੇ ਮੋਰਚੇ ਦੇ ਉਮੀਦਵਾਰ ਡਾ. ਰਵਿੰਦਰ ਸਿੰਘ ਧਾਲੀਵਾਲ ਦਾ ਹੀ ਮੋਗਾ ਹਲਕੇ ਦੇ ਵੋਟਰਾਂ ਦੀ ਸੇਵਾ ਕਰਨ ਦਾ ਹੱਕ ਬਣਦਾ ਹੈ ਕਿਉਂਕਿ ਜੈਨ ਸਾਹਿਬ ਦਾ ਅਕਾਲੀ ਦਲ ਵਿੱਚ ਜਾਣਾ ਅਤੇ ਗਿੱਲ ਸਾਹਿਬ ਨੂੰ ਟਿਕਟ ਨਾ ਮਿਲਣਾ ਮੋਗਾ ਹਲਕੇ ਦੇ ਵੋਟਰਾਂ ਲਈ ਇੱਕ ਸਮੱਸਿਆ ਹੈ। ਇਸ ਦਾ ਹੱਲ ਮੋਗਾ ਹਲਕੇ ਦੇ ਲੋਕ ਸਾਂਝੇ ਮੋਰਚੇ ਦੇ ਉਮੀਦਵਾਰ ਨੂੰ ਸੇਵਾ ਦਾ ਮੌਕਾ ਦੇ ਕੇ ਕਰ ਸਕਦੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉਹਨਾਂ ਦੇ ਨਾਲ ਹਲਕਾ ਸਮਰਾਲਾ ਦੇ ਭਾਗ ਸਿੰਘ ਸਰੋਆ, ਦੇਵ ਰਾਜ ਮਾਛੀਵਾੜਾ, ਜਗਜੀਤ ਸਿੰਘ ਲੱਲ ਕਲਾਂ, ਮਲਕੀਤ ਸਿੰਘ ਫਤਿਹਪੁਰ ਹਲਕਾ ਪਾਇਲ, ਰਘਵੀਰ ਸਿੰਘ ਛੰਦੜਾਂ ਹਲਕਾ ਸਾਹਨੇਵਾਲ, ਕਰਮਜੀਤ ਸਿੰਘ ਸੇਹ ਹਲਕਾ ਖੰਨਾ ਆਦਿ ਹਾਜ਼ਰ ਸਨ ।
Post a Comment