ਭੀਖੀ,28 ਜਨਵਰੀ( ਬਹਾਦਰ ਖਾਨ )-ਨੇੜਲੇ ਪਿੰਡ ਸਮਾਉ ਵਿਖੇ ਇੱਕ ਟਰੱਕ ਚਾਲਕ ਵੱਲੋਂ ਸਾਇਕਲ ਸਵਾਰ ਨੂੰ ਕੁਚਲਣ ਨਾਲ ਉਸਦੀ ਮੌਤ ਹੋ ਜਾਣ ਦਾ ਸਮਾਚਾਰ ਹੈ।ਜਾਣਕਾਰੀ ਅਨੁਸਾਰ ਪਿੰਡ ਸਮਾਉ ਦਾ ਕੁਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਸਾਇਕਲ ਤੇ ਆਪਣੇ ਖੇਤ ਜਾ ਰਿਹਾ ਸੀ ਜਿਵੇ ਹੀ ਉਹ ਸਥਾਨਕ ਬਰਨਾਲਾ ਰੋਡ ਤੇ ਪੁੱਜਾ ਤਾਂ ਭੀਖੀ ਸਾਇਡ ਤੋਂ ਆ ਰਹੇ ਤੇਜ ਰਫਤਾਰ ਟਰੱਕ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨਾਲ ਕੁਲਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਦੇ ਐਂਬੂਲੈਂਸ ਚਾਲਕ ਜਗਸੀਰ ਸਿੰਘ ਮੱਦੀ ਨੇ ਸਿਵਲ ਹਸਪਤਾਲ ਭੀਖੀ ਲਿਆਂਦਾ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆ ਬਾਹਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ,ਤੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।ਭੀਖੀ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਭੀਖੀ ਪੁਲਸ ਨੇ ਟਰੱਕ ਚਾਲਕ ਸਤਪਾਲ ਸਿੰਘ ਪੁੱਤਰ ਬੁੱਧ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਤੋਂ ਬਾਦ ਲਾਸ਼ ਵਾਰਿਸਾ ਨੂੰ ਸੋਂਪ ਦਿੱਤੀ ਹੈ।
Post a Comment