ਲੁਧਿਆਣਾ (ਸਤਪਾਲ ਸੋਨੀ ) ਅੱਜ ਸੰਜੇ ਗਾਂਧੀ ਕਲੋਨੀ,ਚੰਡੀਗੜ੍ਹ ਰੋਡ ਵਿੱਖੇ ਯੁਨਾਇਟਡ ਮਸੀਹੀ ਦਲ ( ਰਜ਼ਿ) ਵਲੋਂ ਗ੍ਰਾਹਮ ਸਟੇਨ ਅਤੇ ਉਸ ਦੇ ਪੁੱਤਰਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਜਿਸ ਵਿੱਚ 150 ਦੇ ਕਰੀਬ ਪਾਸਟਰ ਸਾਹਿਬਾਨ ਨੇ ਹਿੱਸਾ ਲਿਆ ।ਮੁੱਖ ਮੇਹਮਾਨ ਦੇ ਰੂਪ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਿਸ਼ਪ ਸੀ.ਐਨ.ਆਈ ਘੂਨਮ ਮਸੀਹ ਸ਼ਾਮਿਲ ਹੋਏ।ਵਿਧਾਇਕ ਸਿਮਰਜੀਤ ਸਿੰਘ ਬੈਂਸ,ਬਿਸ਼ਪ ਸੀ.ਐਨ.ਆਈ ਘੂਨਮ ਮਸੀਹ ਨੇ ਗ੍ਰਾਹਮ ਸਟੇਨ ਅਤੇ ਉਸ ਦੇ ਪੁੱਤਰਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਥਾਨਾਂ ਕੀਤੀ।ਇਸ ਮੌਕੇ ਯੁਨਾਇਟਡ ਮਸੀਹੀ ਦਲ ( ਰਜ਼ਿ) ਵਲੋਂ ਆਪਣੀ ਵੈਬ ਸਾਈਟ ਵੀ ਲਾਂਚ ਕੀਤੀ ਗਈ ।ਯੁਨਾਇਟਡ ਮਸੀਹੀ ਦਲ ( ਰਜ਼ਿ) ਦੇ ਚੇਅਰਮੈਨ ਡੇਵਿਡ ਗਿੱਲ ਅਤੇ ਪ੍ਰਧਾਨ ਬਚਨ ਮਸੀਹ ਨੇ ਆਏ ਹੋਏ ਮੇਹਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ ।ਵਿਧਾਇਕ ਸਿਮਰਜੀਤ ਸਿੰਘ ਬੈਂਸ ਜੀ ਨੇ ਆਪਣੇ ਸੰਬੌਧਨ ਵਿੱਚ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਮਸੀਹੀ ਭਾਈਚਾਰੇ ਦੀ ਬੇਹਤਰੀ ਲਈ ਯੁਨਾਇਟਡ ਮਸੀਹੀ ਦਲ ( ਰਜ਼ਿ) ਦੇ ਨਾਲ ਖੜੇ ਹਨ ਅਤੇ ਆਪਣੇ ਵਲੋਂ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਵਿਸ਼ਵਾਸ ਦਿਵਾਉਂਦੇ ਹਨ ਕਿ ਸ਼੍ਰ: ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਮਸੀਹੀ ਭਾਈਚਾਰੇ ਦੇ ਨਾਲ ਖੜੀ ਹੈ ।ਇਸ ਮੌਕੇ ਯੂ.ਕੇ ਤੋਂ ਆਏ ਪਾਲ ਸਹੋਤਾ ਜੀ ਨੇ ਯੁਨਾਇਟਡ ਮਸੀਹੀ ਦਲ ( ਰਜ਼ਿ) ਦੇ ਨਾਲ ਮਿਲਕੇ ਨੌਜਵਾਨਾਂ ਦੀ ਭਲਾਈ ਲਈ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿਵਾਇਆ। ਉੱਘੇ ਮਸੀਹੀ ਭਜਨ ਗਾਇਕ ਬਲਵਿੰਡਰ ਬਿਟੂ ਨੇ ਮਸੀਹੀ ਭਜਨ ਗਾਏ ।ਇਸ ਮੌਕੇ ਡਾ: ਜੇ.ਆਈਜੈਕ,ਪਾਲ ਸਹੋਤਾ,ਨਿਊਟਨ ਸਹੋਤਾ,ਬਚਨ ਮਸੀਹ,ਡੇਵਿਡ ਗਿੱਲ,ਸਲਾਮਤ ਮਸੀਹ,ਬਾਬੂ ਸੈਮੂਅਲ,ਪਾਸਟਰ ਪੀਟਰ ਪ੍ਰਕਾਸ਼,ਕੁਕੁ ਪ੍ਰਧਾਨ ਅਤੇ ਸੁਸ਼ੀਲ ਮਸੀਹ ਆਦਿ ਹਾਜਿਰ ਸਨ।

Post a Comment