ਸ਼ਾਹਕੋਟ/ਮਲਸੀਆਂ , 25 ਜਨਵਰੀ (ਸਚਦੇਵਾ) ਭਾਰਤ ਦੇ ਚੋਣ ਕਮਿਸ਼ਨ ਵੱਲੋਂ 25 ਜਨਵਰੀ ਦਾ ਦਿਨ ਬਤੌਰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ । ਇਸ ਫੈਸਲੇ ਤਹਿਤ ਮੁੱਖ ਚੋਣ ਅਫਸਰ ਪੰਜਾਬ ਸ਼੍ਰੀਮਤੀ ਕੁਸ਼ਮਜੀਤ ਕੌਰ ਸਿੱਧੂ ਦੇ ਦਿਸ਼ਾਂ-ਨਿਰਦੇਸ਼ਾਂ ‘ਤੇ ਤਹਿਸੀਲ ਸ਼ਾਹਕੋਟ ‘ਚ ਵੱਖ-ਵੱਖ ਥਾਵਾਂ ‘ਤੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ।
ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ‘ਚ ਰਾਸ਼ਟਰੀ ਵੋਟਰ ਦਿਵਸ ਮਨਾਇਆਰਾਸ਼ਟਰੀ ਵੋਟਰ ਦਿਵਸ ਮੌਕੇ ਨਜ਼ਦੀਕੀ ਪਿੰਡ ਕੋਟਲਾ ਸੂਰਜ ਮ¤ਲ ’ਚ ਵੋਟਰ ਦਿਵਸ ਮਨਾਇਆ ਗਿਆ । ਇਸ ਮੌਕੇ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਵਿਖੇ ਸਕੂਲ ਇੰਚਾਰਜ ਕੰਵਲਜੀਤ ਸਿੰਘ ਦੀ ਅਗਵਾਈ ‘ਚ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਬੀ.ਐੱਲ.ਓ ਸਤਨਾਮ ਸਿੰਘ ਨੇ ਨੌਜਵਾਨਾਂ ਨੂੰ ਵੋਟਾਂ ਦੀ ਮਹ¤ਤਤਾ ਬਾਰੇ ਦ¤ਸਦੇ ਹੋਏ ਅਪਣੀਆਂ ਨਵੀਆਂ ਵੋਟਾਂ ਬਣਾਉਣ ਲਈ ਜਾਣੂ ਕਰਵਾਇਆ, ਉਪਰੰਤ 51 ਵੋਟਰਾਂ ਨੂੰ ਨਵੇਂ ਵੋਟਰ ਕਾਰਡ ‘ਤੇ 8 ਕਾਰਡ ਸੋਧ ਕੇ ਵੰਡੇ ਗਏ। ਇਸ ਤੋਂ ਇਲਾਵਾ 20 ਵੋਟਰਾਂ ਦੇ ਵੋਟ ਬਣਾਉਣ ਵਾਲੇ ਨਵੇਂ ਫਾਰਮ ਭਰੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਇੰਚਾਰਜ ਕੰਵਲਜੀਤ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗਿਆਨ ਸਿੰਘ, ਜਗਤਾਰ ਸਿੰਘ ਖਾਲਸਾ ਯੂਥ ਆਗੂ ਅਤੇ ਸਾਬਕਾ ਸਰਪੰਚ, ਬਾਬਾ ਜਸਵੰਤ ਸਿੰਘ ਕੋਟਲਾ, ਮਾਸਟਰ ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਰਹੇਲੂ, ਗੁਰਮੇਜ ਸਿੰਘ ਖਾਲਸਾ, ਰਵਿੰਦਰ ਸਿੰਘ ਖੋਸਾ, ਬਲਵੀਰ ਸਿੰਘ ਆਦਿ ਹਾਜ਼ਰ ਸਨ ।
ਐ¤ਸ.ਡੀ.ਐ¤ਮ. ਪਾਸੀ ਦੀ ਅਗਵਾਈ ’ਚ ਸ਼ਾਹਕੋਟ ‘ਚ ‘ਰਾਸ਼ਟਰੀ ਵੋਟਰ ਦਿਵਸ’ ਮਨਾਇਆ
ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ’ਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ । ਇਸ ਮੌਕੇ ਸ਼ਹਿਰ ਦੇ 13 ਵਾਰਡਾਂ ਨੂੰ ਕਲੱਬ ਕਰਕਟ ਇੱਕ ਮੁੱਖ ਸੈਂਟਰ ਬਣਾਇਆ ਗਿਆ । ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਐ¤ਸ. ਡੀ. ਐ¤ਮ.-ਕਮ-ਚੋਣਕਾਰ ਅਫ਼ਸਰ ਸ਼੍ਰੀ ਟੀ. ਐ¤ਨ. ਪਾਸੀ. ਨੇ ਨੌਜਵਾਨਾਂ ਵੋਟਰ ਦਿਵਸ ਦੀ ਮਹੱਤਤਾ ਦੱਸਦਿਆ ਕਿਹਾ ਕਿ ਜਿਨਾਂ ਨੌਜਵਾਨਾਂ ਦੀ ਉਮਰ 18 ਸਾਲ ਦੀ ਹੋ ਚੁ¤ਕੀ ਹੈ, ਉਹ ਨੌਜਵਾਨ ਅਪਣੀਆਂ ਵੋਟਾਂ ਦੇ ਫਾਰਮ ਭਰਨ ਤਾਂ ਕਿ ਵ¤ਧ ਤੋਂ ਵ¤ਧ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਪ੍ਰਦੀਪ ਕੁਮਾਰ, ਸੀਨੀਅਰ ਚੋਣ ਕਲਰਕ ਮੁਖਤਿਆਰ ਸਿੰਘ, ਮਹਿੰਦਰ ਪਾਲ ਦਫ਼ਤਰ ਕਾਨੂੰਗੋ, ਮਨਦੀਪ ਸਿੰਘ ਕੋਟਲੀ ਕਲਰਕ ਅਤੇ ਸ਼ਹਿਰ ਦੇ ਵੱਖ-ਵੱਖ ਬੂਥਾਂ ਦੇ ਬੀ. ਐ¤ਲ. ਓਜ਼. ਵੀ ਹਾਜ਼ਰ ਸਨ । ਇਸ ਮੌਕੇ ਐਸ.ਡੀ.ਐਮ ਪਾਸੀ ਨੇ ਵੋਟਰਾਂ ਨੂੰ ਨਵੇਂ ਬਣੇ ਵੋਟਰ ਕਾਰਡ ਵੀ ਵੰਡੇ ।

Post a Comment