ਸੰਗਰੂਰ, 25 ਜਨਵਰੀ (ਸੂਰਜ ਭਾਨ ਗੋਇਲ)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇਸੇ ਮਹੀਨੇ ਤੋਂ ਮਾਸਿਕ ਰਸਾਲਾ (ਨਿਊਜ਼ ਲੈਟਰ) ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਵਿਭਾਗ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਹੋਰ ਸੰਬੰਧਤ ਗਤੀਵਿਧੀਆਂ ਸੰਬੰਧੀ ਭਰਪੂਰ ਜਾਣਕਾਰੀ ਲੋਕਾਂ ਤੱਕ ਪਹੁੰਚਾਇਆ ਕਰੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਜਤਿੰਦਰ ਸਿੰਘ ਤੁੰਗ ਨੇ ਦੱਸਿਆ ਕਿ ਲਗਾਤਾਰ ਛਾਪੇ ਜਾਣ ਵਾਲੇ ਇਸ ਰਸਾਲੇ ਵਿੱਚ ਮੁੱਖ ਰੂਪ ਵਿੱਚ ਖੇਤੀਬਾੜੀ ਅਤੇ ਖੁਸ਼ਹਾਲੀ, ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਧਰਮ ਅਤੇ ਵਿਰਸਾ, ਨਰੋਆ ਸੱਭਿਆਚਾਰ, ਖੇਡ ਤੇ ਖਿਡਾਰੀ, ਪ੍ਰਵਾਸੀ ਪੰਜਾਬੀ ਤੇ ਪੇਂਡੂ ਵਿਕਾਸ, ਉ¤ਤਮੀ ਅਤੇ ਸਫਲ ਪੰਚਾਇਤਾਂ, ਪੇਂਡੂ ਸੁਆਣੀ, ਪਿੰਡਾਂ ਵਿੱਚ ਰੱਬ ਵੱਸਦਾ, ਨਿਊਜ਼ ਅਤੇ ਵਿਊਜ਼, ਸਿਹਤ ਤੇ ਸਿੱਖਿਆ, ਸਿੱਖਿਆ ਅਤੇ ਪੇਂਡੂ ਉ¤ਨਤੀ ਆਦਿ ਵਿਸ਼ਿਆਂ ਸੰਬੰਧੀ ਲੇਖ ਅਤੇ ਹੋਰ ਸਮੱਗਰੀ ਛਾਪਿਆ ਜਾਇਆ ਕਰੇਗੀ। ਜੋ ਕਿ ਸਰਕਾਰ ਵੱਲੋਂ ਕੀਤੇ ਜਾਂਦੇ ਵਿਕਾਸ ਕਾਰਜਾਂ ਦੀ ਤਰਜ਼ਮਾਨੀ ਕਰਿਆ ਕਰੇਗੀ।ਉਨ•ਾਂ ਕਿਹਾ ਕਿ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਿੰਡਾਂ ਵਿੱਚ ਕੀਤੇ ਗਏ ਅਤੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਮੁਕੰਮਲ ਰਿਪੋਰਟਾਂ ਇਸ ਰਸਾਲੇ ਵਿੱਚ ਭੇਜੀਆਂ ਜਾਣ, ਤਾਂ ਜੋ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਖੇਤਰ ਵਿੱਚ ਕਿੰਨਾ ਵਿਕਾਸ ਹੋਇਆ ਹੈ। ਸ. ਤੁੰਗ ਨੇ ਉ¤ਘੇ ਸਾਹਿਤਕਾਰਾਂ, ਪੜੇ• ਲਿਖੇ ਅਗਾਂਹਵਧੂ ਨੌਜਵਾਨਾਂ, ਸਮਾਜ ਸੇਵਕਾਂ, ਸੰਸਥਾਵਾਂ ਅਤੇ ਵਿਅਕਤੀ ਵਿਸ਼ੇਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਮਾਜ ਅਤੇ ਸੂਬੇ ਵਿਕਾਸ ਨਾਲ ਸੰਬੰਧਤ ਕੋਈ ਵੀ ਰਚਨਾ ਜਾਂ ਸਮੱਗਰੀ ਈਮੇਲ ਪਰਨੲਾਸਲੲਟਟੲਰ660ਗਮੳਲਿ.ਚੋਮ ’ਤੇ ਇਸ ਰਸਾਲੇ ਲਈ ਭੇਜ ਸਕਦੇ ਹਨ।
Post a Comment