ਸੰਗਰੂਰ, 15 ਜਨਵਰੀ (ਸੂਰਜ ਭਾਨ ਗੋਇਲ)-0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਜ਼ਿਲ•ੇ ਅੰਦਰ ਪਹਿਲੇ ਗੇੜ ਵਿੱਚ 20 ਤੋਂ 22 ਜਨਵਰੀ, 2013 ਅਤੇ ਦੂਜੇ ਗੇੜ ਤਹਿਤ 24 ਫਰਵਰੀ ਤੋਂ 26 ਫਰਵਰੀ, 2013 ਤੱਕ ਪਲਸ ਪੋਲੀਓ ਦੀ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸੰਬੰਧੀ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਜ਼ਿਲ•ੇ ਦੇ ਵੱਖ-ਵੱਖ ਐਸ.ਐਮ.ਓ, ਐਨ.ਜੀ.ਓ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜ਼ਿਲ•ਾ ਟੀਕਾਕਰਣ ਅਫ਼ਸਰ ਡਾ. ਅਮਿਤਾ ਗੋਇਲ ਨੇ ਦੱਸਿਆ ਕਿ ਜ਼ਿਲ•ੇ ’ਚ 0-5 ਸਾਲ ਦੇ 203907 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ 850 ਬੂਥ, 34 ਟਰਾਂਜਿਟ ਬੂਥ ਅਤੇ 27 ਮੋਬਾਇਲ ਟੀਮਾਂ ਬਣਾਈਆਂ ਗਈਆਂ ਹਨ। ਪੂਰੀ ਮੁਹਿੰਮ ਨੂੰ ਸਿਰੇ ਚੜਾਉਣ ਲਈ 172 ਸੁਪਰਵਾਈਜ਼ਰ ਅਤੇ 3242 ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ•ਾਂ ਵੱਖ-ਵੱਖ ਐਨ.ਜੀ.ਓ. ਨੂੰ ਜਨਹਿੱਤ ਦੇ ਇਸ ਕੰਮ ਵਿੱਚ ਵਧ ਚੜ• ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸ੍ਰੀ ਰਾਹੁਲ ਨੇ ਕਿਹਾ ਮਾਨਵਤਾ ਦੇ ਕਲਿਆਣ ਲਈ ਕੀਤਾ ਹਰੇਕ ਕੰਮ ਸਾਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲੈ ਕੇ ਜਾਂਦਾ ਹੈ। ਮੀਟਿੰਗ ਵਿੱਚ ਸਿਵਲ ਸਰਜਨ ਡਾ. ਐ¤ਚ. ਐ¤ਸ. ਬਾਲੀ, ਸਹਾਇਕ ਸਿਵਲ ਸਰਜਨ ਸ੍ਰੀ ਪ੍ਰਦੀਪ ਚਾਵਲਾ, ਜ਼ਿਲ•ਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਗਲਾ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Post a Comment