ਸੰਗਰੂਰ, 15 ਜਨਵਰੀ (ਸੂਰਜ ਭਾਨ ਗੋਇਲ)-ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਹੋਈ। ਮਾਲ ਮਹਿਕਮੇ ਨਾਲ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਰਿਕਰਵੀ ਕੇਸਾਂ ਵਿੱਚ ਅਧਿਕਾਰੀਆਂ ਨੂੰ ਬੀਤੇ ਮਹੀਨੇ ਡਿਫਾਲਟਰ ਕਰਜ਼ਦਾਰਾਂ ਵਿਰੁੱਧ 10 ਦਿਨਾਂ ਦੇ ਅੰਦਰ ਕਾਰਵਾਈ ਕਰਨ ਸੰਬੰਧੀ ਕੀਤੀ ਹਦਾਇਤ ’ਤੇ ਅਣਗਹਿਲੀ ਨਾਲ ਕੰਮ ਕਰਨ ਨੂੰ ਗੰਭੀਰਤਾ ਨਾਲ ਲਿਆ। ਉਨ•ਾਂ ਸਮੂਹ ਤਹਿਸੀਲਦਾਰ/ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਐਸ.ਸੀ, ਬੀ.ਸੀ, ਪੀ.ਐਫ.ਸੀ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਡਿਫਾਲਟਰ ਕਰਜ਼ਦਾਰਾਂ ਤੋਂ ਵਸੂਲੀ ਨਾ ਮਿਲਣ ’ਤੇ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ• ਭੇਜ ਦਿੱਤਾ ਜਾਵੇ। ਉਨ•ਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਰਿਕਵਰੀ ਕੇਸਾਂ ਨੂੰ 30 ਜਨਵਰੀ ਤੱਕ ਹਰ ਹੀਲੇ ਪੂਰਾ ਕੀਤਾ ਜਾਵੇ। ਉਨ•ਾਂ ਕਿਹਾ ਜਿਨ•ਾਂ ਕਰਜ਼ਦਾਰਾਂ ਕੋਲ ਪ੍ਰਾਪਰਟੀ ਹੋਵੇ, ਉਸਦੀ ਪ੍ਰਾਪਰਟੀ ਵੇਚ ਕੇ ਪੈਸਾ ਵਸੂਲ ਕੀਤਾ ਜਾਵੇ। ਰਿਕਵਰੀ ਕੇਸਾਂ ਵਿੱਚ ਅਣਗਿਹਲੀ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਕੁਮਾਰ ਰਾਹੁਲ ਨੇ ਜ਼ਿਲ•ਾ ਵਿਕਾਸ ਪੰਚਾਇਤ ਦਫ਼ਤਰ ਨਾਲ ਸੰਬੰਧਤ ਵੱਖ ਬਲਾਕਾਂ ਤੋਂ ਆਏ ਬਲਾਕ ਪੰਚਾਇਤ ਅਫ਼ਸਰ ਅਤੇ ਸਮੂਹ ਨਗਰ ਕੋਸ਼ਲਾਂ ਦੇ ਕਾਰਜ ਸਾਧਕ ਅਫ਼ਸਰਾਂ ਤੋਂ ਪਬਲਿਕ ਥਾਵਾਂ ’ਤੇ ਬਣੇ ਨਜ਼ਾਇਜ਼ ਕਬਜ਼ਿਆਂ ਵਿਕਾਸ ਕਾਰਜਾਂ ਸੰਬੰਧੀ ਜਾਇਜ਼ਾ ਲਿਆ। ਉਨ•ਾਂ ਸਮੂਹ ਬਲਾਕ ਪੰਚਾਇਤ ਅਫ਼ਸਰਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੇ ਬਕਾਇਆ ਵਰਤੋਂ ਸਰਟੀਫਿਕੇਟ ਜਲਦੀ ਭੇਜਣ ਅਤੇ ਰਹਿੰਦੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਨ ਦੀ ਹਦਾਇਤ ਕੀਤੀ। ਜ਼ਿਲ•ਾ ਨੋਆਇਜ਼ ਮੌਨੀਟਰਿੰਗ ਕਮੇਟੀ ਦੀ ਪਲਾਸਟਿਕ ਲਿਫਾਫਿਆਂ ਸੰਬੰਧੀ ਮੀਟਿੰਗ ਦੌਰਾਨ ਪ੍ਰਦੂਸ਼ਣ ਬੋਰਡ ਤੋਂ ਆਏ ਅਧਿਕਾਰੀਆਂ ਨੇ ਸ੍ਰੀ ਕੁਮਾਰ ਰਾਹੁਲ ਨੂੰ ਵਿਭਾਗ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ। ਸ੍ਰੀ ਕੁਮਾਰ ਰਾਹੁਲ ਨੇ ਜ਼ਿਲ•ਾ ਮੰਡੀ ਬੋਰਡ ਤੋਂ ਆਏ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਗੈਰ ਮਿਆਰੀ ਲਿਫਾਫਿਆਂ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਸਖ਼ਤ ਹਦਾਇਤ ਕੀਤੀ। ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਨਸ਼ਿਆਂ ਨੂੰ ਰੋਕਣ ਅਤੇ ਫੂਡ ਸੈਂਪ¦ਿਗ ਸੰਬੰਧੀ ਕੀਤੀ ਕਾਰਵਾਈ ਸੰਬੰਧੀ ਜਾਇਜ਼ਾ ਲਿਆ।ਸ੍ਰੀ ਕਮਾਰ ਰਾਹੁਲ ਨੇ ਐਮ.ਪੀ. ਲੈਡ (ਪੰਜਾਬ ਨਿਰਮਾਣ ਸਕੀਮਾਂ) ਸਬੰਧੀ ਜਾਰੀ ਰਾਸ਼ੀ ਦੇ ਬਕਾਇਆ ਰਹਿੰਦੇ ਵਰਤੋਂ ਸਰਟੀਫਿਕੇਟਾਂ ਬਾਰੇ ਜਾਣਕਾਰੀ ਲਈ ਅਤੇ ਹਦਾਇਤ ਕੀਤੀ ਕਿ ਸਬੰਧਤ ਵਿਭਾਗ ਜਲਦੀ ਤੋਂ ਜਲਦੀ ਸਰਟੀਫਿਕੇਟ ਜਮਾਂ ਕਰਵਾਉਣ। ਇਸ ਤੋਂ ਇਲਾਵਾ ਇੰਦਰਾ ਆਵਾਸ ਯੋਜਨਾ, ਸੈਲਫ ਹੈਲਪ ਗਰੁੱਪ, ਮੰਡੀਕਰਣ ਬੋਰਡ, ਸਿੰਚਾਈ ਵਿਭਾਗ, ਡਰੇਨਜ਼ ਵਿਭਾਗ, ਸੀਵਰੇਜ਼ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਤਿੰਦਰ ਸਿੰਘ ਤੁੰਗ, ਐ¤ਸ. ਡੀ. ਐ¤ਮ. ਸੰਗਰੂਰ ਸ. ਗੁਰਿੰਦਰ ਪਾਲ ਸਿੰਘ ਸਹੋਤਾ, ਐਸ.ਡੀ.ਐਮ. ਸੁਨਾਮ ਗੁਰਤੇਜ ਸਿੰਘ, ਐਸ.ਡੀ.ਐਮ ਲਹਿਰਾ ਸ੍ਰੀ ਸੁਭਾਸ਼ ਚੰਦਰ, ਜ਼ਿਲ•ਾ ਮਾਲ ਅਫ਼ਸਰ ਸ੍ਰੀ ਸਤਿੰਦਰ ਖੇੜਾ, ਡੀ.ਡੀ.ਪੀ.ਓ ਪ੍ਰੀਤਮਹਿੰਦਰ ਸਿੰਘ ਸਹੋਤਾ, ਉਪ ਅਰਥ ਅਤੇ ਅੰਕੜਾ ਸਲਾਹਕਾਰ ਸ. ਪਰਮਜੀਤ ਸਿੰਘ ਸਿੱਧੂ ਅਤੇ ਹੋਰ ਅਧਿਆਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ।


Post a Comment