ਲੁਧਿਆਣਾ, 27 ਜਨਵਰੀ (ਸਤਪਾਲ ਸੋਨ9) ਸ੍ਰੀ ਰਾਮ ਕ੍ਰਿਪਾ ਮੰਦਰ ਅਤੇ ਆਸ਼ਰਮ ਸਟਾਰ ਸਿਟੀ ਕਾਲੋਨੀ ਟਿੱਬਾ ਰੋਡ ਵਿਖੇ ਪਹਿਲੇ ਮੂਰਤੀ ਸਥਾਪਨਾ ਦਿਹਾੜੇ ਮੌਕੇ ਨਵਾਹ ਪਰਾਇਣ ਸ੍ਰੀ ਰਾਮ ਚਰਿਤ ਮਾਨਸ ਅਤੇ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ। ਮਹੰਤ ਸ੍ਰੀ ਨਿਰਮਲਾ ਜੀ ਮਹਾਰਾਜ ਨੇ ਸ੍ਰੀ ਰਾਮਕਥਾ ਰਾਹੀਂ ਸ਼ਰਧਾਲੁਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ। ਇਸ ਤੋਂ ਪਹਿਲਾਂ ਮੰਦਿਰ ਦੇ ਮੁੱਖ ਪੁਜਾਰੀ ਪੰ. ਘਨਸ਼ਿਆਮ ਪਾਂਡੇ ਨੇ ਮੰਤਰ ਪੜ• ਕੇ ਹਵਨ ਯੱਗ ਕਰਵਾਇਆ। ਹਵਨ ਯੱਗ ਵਿੱਚ ਹਿੰਦੂ ਉਥਾਨ ਪ੍ਰੀਸ਼ਦ ਦੇ ਪ੍ਰਧਾਨ ਵਿਨੋਦ ਜੈਨ ਅਤੇ ਅਖਿਲ ਭਾਰਤੀ ਮੰਦਿਰ ਸੁਰੱਖਿਆ ਕਮੇਟੀ ਦੇ ਬੁਲਾਰੇ ਕੁੰਵਰ ਰੰਜਨ ਸਿੰਘ ਅਤੇ ਹੋਰ ਪਤਵੰਤੇ ਸਜਣਾਂ ਨੇ ਹਵਨ ਯੱਗ ਵਿੱਚ ਪੂਰਨ ਆਹੂਤਿ ਪਾਈ। ਪ੍ਰਸਿੱਧ ਭਜਨ ਗਾਇਕਾਂ ਅਤੇ ਮਹਿਲਾ ਭਜਨ ਮੰਡਲੀ ਨੇ ਪ੍ਰਭੁ ਦੇ ਚਰਨਾਂ ਵਿੱਚ ਬੈਠ ਕੇ ਭਜਨ ਪ੍ਰਸ਼ਤੁਤ ਕੀਤੇ। ਸਮਾਗਮ ਤੇ ਅਖੀਰ ਵਿੱਚ ਦਯਾ ਭੈਣ, ਪੱਪੂ ਭਗਤ, ਨਰਸਿੰਘ ਯਾਦਵ, ਅਨੁਪ੍ਰੀਤ ਸਿੰਘ ਨੇ ਸ੍ਰੀ ਰਾਮ ਕ੍ਰਿਪਾ ਮੰਦਿਰ ਅਤੇ ਆਸ਼ਰਮ ਦੀ ਸੰਚਾਲਨ ਕਮੇਟੀ ਦੇ ਮੈਂਬਰਾਂ ਨੇ ਸਮਾਗਮ ਵਿੱਚ ਆਏ ਪਤਵੰਤੇ ਸੱਜਣਾਂ ਅਤੇ ਸਹਿਯੋਗ ਕਰਨ ਵਾਲੇ ਮੈਂਬਰਾਂ ਨੂੰ ਸਨਮਾਨ ਨਿਸ਼ਾਨਿਆਂ ਭੇਂਟ ਕਰਕੇ ਸਨਮਾਨਿਤ ਕੀਤਾ।


Post a Comment