ਲੁਧਿਆਣਾ, 27 ਜਨਵਰੀ (ਸਤਪਾਲ ਸੋਨ9) ਮਹਿਲਾ ਕਾਂਗਰਸ ਵਲੋਂ ਸਥਾਨਕ ਗੁਰੂ ਅਰਜਨ ਦੇਵ ਨਗਰ ਵਿਖੇ ਆਯੋਜਿਤ ਗਣਤੰਤਰ ਦਿਹਾੜੇ ਦੇ ਸਮਾਗਮ ਵਿੱਚ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਨੇ ਤਰੰਗਾ ਫਹਿਰਾ ਕੇ ਸਮੂਹ ਮਹਿਲਾ ਕਾਂਗਰਸ ਅਹੁਦੇਦਾਰਾਂ ਸਮੇਤ ਆਜਾਦੀ ਦਿਵਸ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਆਪਾ ਵਾਰਣ ਵਾਲੇ ਵਾਲੇ ਮਹਾਨ ਸ਼ਹੀਦਾਂ ਅਤੇ ਆਜਾਦੀ ਘੁਲਾਟੀਆਂ ਨੂੰ ਪ੍ਰਣਾਮ ਕੀਤਾ ਅਤੇ ਸੰਗੀਤਮਈ ਧੁਨਾਂ ਤੇ ਰਾਸ਼ਟਰੀ ਗਾਣ ਪ੍ਰਸਤੁਤ ਕੀਤਾ। ਜਿਲਾ ਕਾਂਗਰਸ ਪ੍ਰਧਾਨ ਪਵਨ ਧੀਵਾਨ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਡਿੰਪਲ ਰਾਣਾ ਅਤੇ ਸੂਬਾ ਕਾਂਗਰਸ ਲੋਕਲ ਬਾਡੀ ਸੈਲ ਦੇ ਉਪਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਾਮਲ ਹੋ ਕੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਹਾੜੇ ਦੀ ਵਧਾਈ ਦਿੱਤੀ। ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਸੈਕੜੇ ਸਾਲਾਂ ਦੇ ਸੰਘਰਸ਼ ਅਤੇ ਹਜਾਰਾਂ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਗਈ ਆਜਾਦੀ ਨੂੰ ਇਕੱਠੇ ਹੋ ਕੇ ਬਰਕਰਾਰ ਰੱਖਣ ਦਾ ਹਾਜਰ ਇਕੱਠ ਨੂੰ ਸੰਕਲਪ ਕਰਵਾਇਆ। ਇਸ ਮੌਕੇ ਜਿਲਾ ਕਾਂਗਰਸ ਪ੍ਰਧਾਨ ਪਵਨ ਧੀਵਾਨ, ਡਿੰਪਲ ਰਾਣਾ, ਗੁਰਸਿਮਰਨ ਸਿੰਘ ਮੰਡ, ਆਸ਼ੀਸ਼ ਟਪਾਰੀਆ, ਜਯੋਤੀ ਗੁਪਤਾ, ਅਲਕਾ ਮਲਹੌਤਰਾ, ਗੁਰਪ੍ਰੀਤ ਸਿੱਧੂ, ਦਵਿੰਦਰ ਲਾਡੀ, ਦੀਪਿਕਾ ਸਿੰਗਲਾ, ਨੀਲਮ ਦੱਤਾ, ਸਤਵੰਤ ਗੁਜਰਾਲ, ਦਵਿੰਦਰ ਲਾਡੀ, ਹਰਪ੍ਰੀਤ ਚੀਮਾ, ਕਿਰਨ ਗੁਲਾਟੀ, ਬੱਬਲੀ ਜਸੱਲ, ਰਾਧਾ ਸਹਿਗਲ, ਅੰਜੂ ਬਾਲਾ, ਹਰਦੀਪ ਬੱਲ, ਦਲਬ9ਰ ਕੌਰ ,ਅੰਜੂ ਚੀਮਾ, ਸੋਨਾ ਵਰਮਾ, ਰਾਜ ਕੁਮਾਰੀ, ਗੀਤਾ ਵਰਮਾ, ਵੀਨਾ ਨਾਹਰ, ਅਨਿਤਾ ਭੱਲਾ, ਮਧੁ ਸ਼ਰਮਾ ਅਤੇ ਹੋਰ ਵੀ ਹਾਜਰ ਸਨ।

Post a Comment