ਬਰਨਾਲਾ, 23 ਜਨਵਰੀ ( ਜਗਸੀਰ ਸਿੰਘ ਸੰਧੂ, ਸਹਿਬ ਸੰਧੂ ) ਸਮਾਜ ਸੇਵੀ ਸੰਸਥਾ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਸ਼ੇਰਪੁਰ ਜਿਲ੍ਹਾ ਸੰਗਰੂਰ ਵਲੋ ਸੰਸਥਾ ਦੇ ਪ੍ਰਧਾਨ ਭਾਨ ਸਿੰਘ ਜੱਸੀ ਦੀ ਅਗਵਾਈ ਵਿੱਚ ਝੁੱਗੀਆਂ ਝੋਪੜੀਆਂ ਵਿੱਚ ਰਹਿੰਦੇ ਗਰੀਬ ਬੱਚਿਆਂ ਲਈ ਚਲਾਏ ਜਾ ਰਹੇ ਮੁਫਤ ਵਿਦਿਅਕ ਕੇਂਦਰਾਂ ਅਤੇ ਗਰੀਬ ਧੀਆਂ ਲਈ ਚਲਾਏ ਜਾ ਰਹੇ ਸਮਾਜ ਸੇਵਾ ਦੇ ਇਸ ਨਿਵੇਕਲੇ ਮਿਸ਼ਨ ਨੂੰ ਦੇਖਣ ਲਈ ਮੈਰਾਥਨ ਦੌੜਾਂ ਵਿੱਚ ਸੰਸਾਰ ਪੱਧਰ ਤੇ ਧਾਂਕ ਜਮਾਉਣ ਵਾਲੇ ਬਾਬਾ ਫੌਜਾ ਸਿੰਘ ਉਚੇਚੇ ਤੌਰ ਤੇ ਬਰਨਾਲਾ ਵਿਖੇ ਪਹੁੰਚੇ ਕੇ ਬੱਚਿਆਂ ਨੂੰ ਮਿਲੇ।ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵਿਖੇ ਸੰਸਥਾਂ ਦੀ ਆਰਥਿਕ ਮੱਦਦ ਕਰਨ ਅਤੇ ਹੋਰਨਾਂ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਉਪਰੰਤ ਬੋਲਦਿਆ ਬਾਬਾ ਫੌਜਾ ਸਿੰਘ ਨੇ ਕਿਹਾ ਕਿ ਮੈਂ ਦੁਨੀਆਂ ਦੇ ਲਗਭਗ ਹਰੇਕ ਦੇਸ਼ ਵਿੱਚ ਘੁੰਮ ਆਇਆ ਹਾਂ ਉਥੇ ਮੈਨੂੰ ਬਹੁਤ ਖੁਸ਼ੀਆਂ ਮਿਲੀਆਂ ਹਨ ਪਰ ਅੱਜ ਜਦ ਮੈ ਆਪਣੀ ਮਾਤ ਭੂਮੀ ਅਤੇ ਗੁਰੂਆਂ ਪੀਰਾਂ ਦੀ ਧਰਤੀ ਉਪਰ ਝੁੱਗੀਆਂ ਝੋਪੜੀਆਂ ਰਹਿੰਦੇ ਨਿੱਕੇ ਨਿਕੇ ਬੱਚਿਆਂ ਨੂੰ ਭੁੱਖੇ ਪੇਟ ਦੀ ਅੱਗ ਬੁਝਾਉਣ ਦੀ ਖਾਤਰ, ਕੂੜੇ ਕਰਕਟ ਦੇ ਢੇਰਾਂ, ਗਲੀਆਂ ਨਾਲੀਆਂ ਵਿਚੋ ਪੌਲੀਥੀਨ ਦੇ ਲਿਫਾਫੇ, ਪਾਟੀਆਂ ਲੀਰਾਂ ਅਤੇ ਕਾਗਜ਼ ਬਗੈਰਾਂ ਚੁੱਗ ਕੇ ਜਿੰਦਗੀ ਲਈ ਸਘੰਰਸ਼ ਕਰਦੇ ਦੇਖਿਆ ਤਾਂ ਮੇਰੀ ਆਤਮਾ ਅੰਦਰੋ ਬੇਹੱਦ ਤੜਫੀ ਹੈ।ਉਨ੍ਹਾਂ ਸੰਸਥਾ ਵਲੋ ਲੋੜਵੰਦ ਗਰੀਬ ਬੱਚਿਆਂ ਨੂੰ ਮੁਫਤ ਵਿੱਦਿਆ ਦੇਣ ਸਪੇਰਿਆਂ, ਛੱਜ ਘਾੜਿਆ ਅਤੇ ਹੋਰਨਾਂ ਪਛੜੇ ਵਰਗਾਂ ਦੀਆਂ ਧੀਆਂ ਆਤਮ ਨਿਰਭਰ ਬਣਾਉਣ ਲਈ ਚਲਾਏ ਜਾ ਰਹੇ ਮੁਫਤ ਸਿਲਾਈ ਸੈਂਟਰਾ ਦੀ ਮਹਾਨ ਸੇਵਾ ਦੀ ਅਗਵਾਈ ਕਰਨ ਵਾਲੇ ਭਾਨ ਸਿੰਘ ਜੱਸੀ ਤੇ ਉਨਾਂ ਦੇ ਸਾਥੀਆਂ ਅਤੇ ਦਾਨੀ ਸੱਜਣਾਂ ਦੀ ਡਟਵੀ ਪ੍ਰੰਸਸਾ ਕਰਦਿਆ ਸਮਾਜ ਸੇਵਾ ਦੇ ਇਸ ਕਾਰਜ ਨੂੰ ਨੋਵਲ ਕਾਰਜ ਐਲਾਨਦੇ ਹੋਏ ਗੁਰੂਆਂ ਵਲੋ ਬਖਸ਼ੀ ਦਾਨ ਕੱਢਣ ਦੀ ਪ੍ਰੰਮਪ੍ਰਰਾ ਨੂੰ ਲਗਾਤਾਰ ਜਾਰੀ ਰੱਖਣ ਵਾਲੇ ਐਨ ਆਰ ਆਈ ਜਾਂ ਭਾਰਤੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਸਥਾਂ ਦੀ ਮੱਦਦ ਲਈ ਅੱਗੇ ਆਉਣ ਤਾਂ ਜ਼ੋ ਇਨ੍ਹਾਂ ਗਰੀਬ ਬੱਚਿਆਂ ਅਤੇ ਗਰੀਬ ਧੀਆਂ ਦਾ ਭਵਿੱਖ ਸਵਾਰਿਆ ਜਾ ਸਕੇ। ਇਸ ਮੌਕੇ ਫੌਜਾ ਸਿੰਘ ਪਹਿਲ ਕਦਮੀ ਕਰਦਿਆ 11 ਹਜ਼ਾਰ ਰੁਪਏ ਦਾਨ ਵਜੋ ਭੇਂਟ ਕੀਤੇ ਪ੍ਰੰਤੂ ਸੰਸਥਾ ਦੇ ਪ੍ਰਧਾਨ ਭਾਨ ਸਿੰਘ ਜੱਸੀ ਨੇ ਇਮਾਨਦਾਰੀ ਅਤੇ ਸੇਵਾ ਭਾਵਨਾ ਠੋਸ ਸਬੂਤ ਪੇਸ਼ ਕਰਦਿਆ ਮਿਲੀ ਰਾਸ਼ੀ ਸ੍ਰ ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਨੂੰ ਸਟੇਜ਼ ਤੇ ਹੀ ਸਤਕਾਰ ਸਹਿਤ ਵਾਪਿਸ ਕਰਦਿਆ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਖੁਦ ਹੀ ਲੋੜੀਦਾਂ ਦਾ ਸਮਾਨ ਲਿਆ ਕੇ ਆਪਣੇ ਹੱਥੀ ਵੰਡਣ ਦੀ ਅਪੀਲ ਕੀਤੀ।ਸੰਸਥਾਂ ਵਲੋ ਕੌਮਾਂਤਰੀ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ‘ਫਖਰ ਏ ਕੌਮ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਭਾਰਤੀ ਘੱਟ ਗਿਣਤੀਆਂ ਕਮਿਸ਼ਨ ਭਾਰਤ ਸਰਕਾਰ ਦੇ ਸਾਬਕਾ ਉਪ ਚੇਅਰਮੈਨ ਪ੍ਰੋਫੈਸਰ ਬਾਵਾ ਸਿੰਘ, ਕੇਂਦਰ ਪੰਜਾਬੀ ਲੇਖਕ ਸਭਾ ਸੇਖੋ ਦੇ ਪ੍ਰਧਾਨ ਡਾਕਟਰ ਤੇਜਵੰਤ ਸਿੰਘ ਮਾਨ, ਡੀ ਐਸ ਪੀ ਹਰਮੀਕ ਸਿੰਘ, ਸਰਪੰਚ ਜ਼ਸਵਿੰਦਰ ਕੌਰ ਠੂਲੇਵਾਲਾ, ਡਾਕਟਰ ਕੁਲਵੰਤ ਕੌਰ ਪਟਿਆਲਾ, ਸਮਾਜ ਸੇਵੀ ਰਾਮ ਕ੍ਰਿਸ਼ਨ ਸਿੰਘ ਮਾਨਸਾ, ਲੇਖਿਕਾ ਅਰਚਨਾ ਮਹਾਜਨ ਪਟਿਆਲਾ, ਲੋਕ ਸਪੰਰਕ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਗੋਪਾਲ ਸਿੰਘ ਦਰਦੀ, ਅੰਮ੍ਰਿਤਪਾਲ ਗੋਇਲ ਮਾਨਸਾ, ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਢੀਡਸ਼ਾ, ਪਵੇਲ ਸਿੰਘ ਢੀਡਸ਼ਾ ਆਦਿ ਸਖਸ਼ੀਅਤਾਂ ਨੇ ਆਪਣੇ ਵਿਚਾਰਾਂ ਰਾਂਹੀ ਗਰੀਬ ਬੱਚਿਆਂ ਅਤੇ ਗਰੀਬ ਧੀਆਂ ਦੇ ਹੱਕ ਵਿੱਚ ਲੋਕ ਲਹਿਰ ਪੈਂਦਾ ਕਰਨ ਦਾ ਸੱਦਾ ਦਿੱਤਾ।

Post a Comment