ਨਾਭਾ, 16 ਜਨਵਰੀ (ਜਸਬੀਰ ਸਿੰਘ ਸੇਠੀ)-ਅਕਾਲੀ ਦਲ ਦੀ ਹਰਮਨ ਪਿਆਰਤਾ ਹੁਣ ਪੰਜਾਬ ਤੋਂ ਬਾਅਦ ਬਾਹਰਲੇ ਸੂਬਿਆਂ ਵਿਚ ਵੀ ਵੱਧਦੀ ਜਾ ਰਹੀ ਹੈ, ਇਸਦੀ ਤਾਜਾ ਮਿਸਾਲ ਹੈ ਕਿ ਕਾਂਗਰਸ ਦੀ ਹਮਾਇਤ ਨਾਲ ਲੜ ਰਹੀ ਦਿੱਲੀ ਵਿਚ ਚੋਣ ਦਿੱਲੀ ਸ੍ਰੋਮਣੀ ਕਮੇਟੀ ਦੇ ਸੀਨੀ. ਆਗੂ ਅਕਾਲੀ ਦਲ ਦਿੱਲੀ ਦਾ ਸਾਥ ਛੱਡਕੇ ਸ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਰਹੇ ਹਨ। ਦਿੱਲੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤਕੇ ਅਕਾਲੀ ਦਲ ਬਾਦਲ ਪੰਜਾਬ ਦੀ ਤਰ੍ਹਾਂ ਇੱਕ ਦਿੱਲੀ ਵਿਚ ਵੀ ਇੱਕ ਨਵਾਂ ਇਤਿਹਾਸ ਰਚੇਗਾ। ਇਨ੍ਹਾਂ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਨਗੇ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਨਾਭਾ ਵਿਖੇ ਬੌੜਾਂ ਗੇਟ ਸਥਿੱਤ ਸ੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਨੇ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਕਾਂਗਰਸ ਦਾ ਪੰਜਾਬ ਵਿਚੋਂ ਮੁਕੰਮਲ ਸਫਾਇਆ ਹੋ ਚੁੱਕਿਆ ਹੈ, ਕਾਂਗਰਸ ਦੇ ਸੀਨੀ. ਆਗੂ ਕਾਂਗਰਸ ਨੂੰ ਛੱਡਕੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਬੂਲ ਰਹੇ ਹਨ। ਮੋਗਾ ਵਿਖੇ ਹੋ ਰਹੀ ਜਿਮਨੀ ਚੋਣ ਵਿਚ ਅਕਾਲੀ ਦਲ ਦਾ ਉਮੀਦਵਾਰ ਜਿੱਤ ਹਾਸਲ ਕਰੇਗਾ ਤੇ ਇਸ ਚੋਣ ਤੋਂ ਬਾਅਦ ਅਕਾਲੀ ਦਲ ਮਜਬੂਤ ਪਾਰਟੀ ਵਜੋਂ ਉ¤ਭਰਕੇ ਸਾਹਮਣੇ ਆਵੇਗਾ। ਉਨ੍ਹਾਂ ਨੇ ਕਾਂਗਰਸ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਹੁਣ ਪੰਜਾਬ ਵਿਚ ਰਾਜ ਕਰਨ ਦੇ ਸੁਪਨੇ ਲੈਣੇ ਛੱਡ ਦੇਵੇ ਕਿਉਂਕਿ ਅੱਜ ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਹਰਚਰਨ ਸਿੰਘ ਅਗੇਤੀ, ਜਥੇ: ਲਾਲ ਸਿੰਘ ਰਣਜੀਤਗੜ੍ਹ, ਗੁਰਤੇਜ ਸਿੰਘ ਊਧਾ, ਗੁਰਮੇਲ ਸਿੰਘ ਦੁਲੱਦੀ, ਮਾ. ਕੁਲਵੰਤ ਸਿੰਘ, ਹਰਜਿੰਦਰ ਸਿੰਘ ਰਾਣਾ, ਹਰਜਿੰਦਰ ਸਿੰਘ ਅਟਵਾਲ ਪ੍ਰਧਾਨ ਬਿਹਾਰੀ ਲਾਲ ਨਾਭਾ, ਵਰਿੰਦਰ ਕੁਮਾਰ ਬੈਣੀ, ਵੇਦ ਪ੍ਰਕਾਸ ਕਾਲੀ, ਕ੍ਰਾਂਤੀ ਲਾਲ ਨਾਭਾ, ਹਰਚਰਨ ਸਿੰਘ, ਭਗਵੰਤ ਸਿੰਘ ਚੱਠੇ, ਮਨਜੀਤ ਸਿੰਘ ਸਾਧੋਹੇੜੀ, ਬਹਾਦਰ ਸਿੰਘ ਲੱਧਾਹੇੜੀ, ਕੁਲਵੰਤ ਸਿੰਘ ਸੁੱਖੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਲੋਕ ਹਾਜਰ ਸਨ।
Post a Comment