ਨਾਭਾ, 16 ਜਨਵਰੀ (ਜਸਬੀਰ ਸਿੰਘ ਸੇਠੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਖੇਤਾਂ ਲਈ ਦਿੱਤੀ ਜਾਂਦੀ ਸਪਲਾਈ ਵਿਚ ਲੰਮੇਂ-ਲੰਮੇਂ ਕੱਟ ਲਗਾਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਚੋਣਾਂ ਵੇਲੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਟਿਊਬਵੈ¤ਲਾਂ ਵਾਲੀ ਨਿਰਵਿਘਨ 8 ਘੰਟੇਂ ਸਪਲਾਈ ਦਿੱਤੀ ਜਾਵੇਗੀ ਪਰ ਜਦੋਂ ਦਾ ਬਿਜਲੀ ਬੋਰਡ ਤੋਂ ਬਾਅਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਬਣਿਆ ਹੈ ਉਦੋਂ ਤੋਂ ਹੀ ਕਾਰਪੋਰੇਸ਼ਨ ਮਨਮਾਨੀਆਂ ਕਰਦਾ ਆ ਰਿਹਾ ਹੈ ਅਤੇ ਕਿਸਾਨਾਂ ਨੂੰ 8 ਘੰਟੇਂ ਦੀ ਬਜਾਏ ਕਈ ਵਾਰ 2 ਘੰਟੇ ਹੀ ਸਪਲਾਈ ਦਿੱਤੀ ਜਾਂਦੀ ਹੈ ਜਿਸ ਕਾਰਨ ਅੰਤਾਂ ਦੀ ਠੰਡ ਵਿਚ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਪਾਣੀ ਦਾ ਸਮੇਂ-ਸਿਰ ਨਾ ਮਿਲਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਗਰੁੱਪ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫਤਰ ਅੱਗੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾਂ ਪ੍ਰਧਾਨ ਡਾ. ਦਰਸ਼ਨਪਾਲ ਸਿੰਘ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਕਈ ਵਾਰੀ ਇਸ ਸਬੰਧੀ ਐਕਸੀਅਨ ਨਾਭਾ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਕਿ ਕਿਸਾਨਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ। ਅੱਜ ਨਾਭਾ ਦੇ ਦਫਤਰ ਵਿਚ ਸੈਂਕੜੇ ਕਿਸਾਨਾਂ ਵੱਲੋਂ ਇਕੱਤਰਤ ਹੋਕੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਵਿਸ਼ਾਲ ਧਰਨਾਂ ਦਿੱਤਾ ਗਿਆ। ਇਸ ਮੌਕੇ ਦਫਤਰ ਦੇ ਮੇਨ ਗੇਟ ਨੂੰ ਜਿੰਦਰਾ ਲਗਾਇਆ ਗਿਆ ਇਹ ਧਰਨਾਂ ਲਗਾਤਾਰ 5 ਘੰਟੇ ਜਾਰੀ ਰਿਹਾ। ਇਸ ਸਬੰਧੀ ਜਦੋਂ ਐਕਸੀਅਨ ਨਾਭਾ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਿਸਾਨਾਂ ਨੇ ਧਰਨੇ ਨੂੰ ਉਠਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਜਗਰੂਪ ਸਿੰਘ ਕੋਟ ਕਲਾਂ, ਬਲਾਕ ਭਾਦਸੋਂ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਦਿੱਤੂਪੁਰ, ਹਰਵਿੰਦਰ ਸਿੰਘ ਅਗੇਤਾ ਬਲਾਕ ਪ੍ਰਧਾਨ ਕਮੇਟੀ ਨਾਭਾ, ਰਾਮ ਸਿੰਘ ਮਟੋਰਡਾ ਸੂਬਾ ਖਜਾਨਚੀ, ਗੁਰਬਚਨ ਸਿੰਘ ਭਾਦਸੋਂ, ਛੱਜੂ ਰਾਮ ਖਜਾਨਚੀ ਬਲਾਕ ਨਾਭਾ, ਜਸਵਿੰਦਰ ਦਾਸ, ਹਰਦੀਪ ਸਿੰਘ ਸਾਧੋਹੇੜੀ ਆਦਿ ਕਿਸਾਨ ਆਗੂ ਭਾਰੀ ਗਿਣਤੀ ਵਿਚ ਹਾਜਰ ਸਨ।

Post a Comment