ਸ਼ਹਾਦਤਾਂ ਨਾਲ ਭਰਿਆ ਹੈ ਕਾਂਗਰਸ ਦਾ ਇਤਿਹਾਸ: ਪਾਂਡੇ-ਦੀਵਾਨ
ਲੁਧਿਆਣਾ, ਜੋਧਾਂ,18 ਜਨਵਰੀ ( ਦਲਜੀਤ ਰੰਧਾਵਾ/ਸੁਖਵਿੰਦਰ ਅੱਬੂਵਾਲ )-ਕਾਂਗਰਸ ਪਾਰਟੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਏ ਰੱਖਣ ਵਾਲਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਨਮਸਕਾਰ ਕੀਤਾ ਹੈ। ਪੰਜਾਬ ਨੂੰ ਅੱਤਵਾਦ ਦੇ ਦੌਰ ਤੋਂ ਬਾਹਰ ਕੱਢਣ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇਣ ਵਾਲੇ ਸ਼ਹੀਦ ਜੋਗਿੰਦਰਪਾਲ ਪਾਂਡੇ ਦੀ 26ਵੀਂ ਵਰ•ੇਗੰਢ ਨੂੰ ਕਾਂਗਰਸ 19 ਜਨਵਰੀ ਨੂੰ ਸਦਭਾਵਨਾ ਦਿਵਸ ਦੇ ਰੂਪ ’ਚ ਮਨਾਏਗੀ। ਸਦਭਾਵਨਾ ਦਿਵਸ ਸਮਾਗਮ ਦੀ ਤਿਆਰੀਆਂ ਦਾ ਜਾਇਜਾ ਲੈਣ ਲਈ ਵੀਰਵਾਰ ਨੂੰ ਜਿਲ•ਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਪਵਨ ਦੀਵਾਨ ਦੀ ਪ੍ਰਧਾਨਗੀ ਹੇਠ ਜਿਲ•ਾ ਕਾਂਗਰਸ ਭਵਨ, ਨਜਦੀਕ ਘੰਟਾਘਰ ਚੌਕ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ’ਚ ਸ਼ਹੀਦ ਪਾਂਡੇ ਦੇ ਬੇਟੇ ਤੇ ਵਿਧਾਨ ਸਭਾ ਹਲਕਾ ਉਤਰੀ ਤੋਂ ਵਿਧਾਇਕ ਰਕੇਸ਼ ਪਾਂਡੇ, ਨਗਰ ਨਿਗਮ ’ਚ ਵਿਰੋਧੀ ਧਿਰ ਦੇ ਲੀਡਰ ਹੇਮਰਾਜ ਅਗਰਵਾਲ, ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਰਹੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਂਡੇ-ਦੀਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ। ਦੇਸ਼ ਨੂੰ ਗੁਲਾਮੀ ਦੀ ਜੰਜੀਰਾਂ ਤੋਂ ਅਜ਼ਾਦ ਕਰਵਾਉਣ ਅਤੇ ਫਿਰ ਇਸ ਅਜ਼ਾਦੀ ਨੂੰ ਸੰਭਾਲ ਕੇ ਰੱਖਣ ’ਚ ਕਾਂਗਰਸ ਨੇ ਅਹਿਮ ਯੋਗਦਾਨ ਦਿੱਤਾ ਹੈ। ਦੇਸ਼ ਨੂੰ ਇਕਸੂਤਰ ’ਚ ਪਿਰੋਏ ਰੱਖਣ ਲਈ ਪਾਰਟੀ ਆਗੂਆਂ ਇੰਦਰਾ ਗਾਂਧੀ, ਰਾਜੀਵ ਗਾਂਧੀ, ਬੇਅੰਤ ਸਿੰਘ, ਜੋਗਿੰਦਰਪਾਲ ਪਾਂਡੇ ਨੇ ਆਪਣੇ ਪ੍ਰਾਣਾਂ ਨੂੰ ਕੁਰਬਾਨ ਕੀਤਾ। ਪਾਰਟੀ ਨੇ ਸ਼ਹੀਦ ਜੋਗਿੰਦਰਪਾਲ ਪਾਂਡੇ ਦੀ 26ਵੀਂ ਵਰ•ੇਗੰਢ ਨੂੰ ਸਦਭਾਵਨਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ, ਤਾਂਕਿ ਨੌਜਵਾਨ ਵਰਗ ਉਨ•ਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਸਕੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਏ ਰੱਖਣ ਦੀ ਰਾਹ ’ਚ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕੇ। ਇਸ ਲੜੀ ਹੇਠ 19 ਜਨਵਰੀ ਨੂੰ ਸਵੇਰੇ 10 ਵਜੇ ਜਿਲ•ਾ ਕਾਂਗਰਸ ਭਵਨ ਵਿਖੇ ਸ਼ਹੀਦ ਜੋਗਿੰਦਰਪਾਲ ਪਾਂਡੇ ਨੂੰ ਸਮਰਪਿਤ ਸਦਭਾਵਨਾ ਦਿਵਸ ਸਮਾਗਮ ਦੇ ਆਯੋਜਨ ਲਈ ਪਾਰਟੀ ਨੇ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਹਨ।ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਮਨਪ੍ਰੀਤ ਗਰੇਵਾਲ, ਜਰਨੈਲ ਸ਼ਿਮਲਾਪੁਰੀ, ਬਲਜਿੰਦਰ ਬੰਟੀ, ਸਤਵਿੰਦਰ ਜਵੱਦੀ, ਵਿਨੋਦ ਬੱਠਲਾ, ਗੁਰਮੁੱਖ ਸਿੰਘ ਮਿੱਠੂ, ਕੰਵਰਦੀਪ ਪੱਪੀੂ, ਸੰਜੇ ਸ਼ਰਮਾ, ਰਕੇਸ਼ ਸ਼ਰਮਾ, ਪੰਕਜ ਭਨੋਟ, ਸੀਤਾ ਰਾਮ ਸ਼ੰਕਰ, ਕੌਂਸਲਰ ਅਸ਼ਵਨੀ ਸ਼ਰਮਾ, ਦਿਨੇਸ਼ ਭਾਟੀਆ, ਕੇ.ਪੀ ਰਾਣਾ, ਸੁਰਿੰਦਰ ਸ਼ਰਮਾ, ਸਾਧੂ ਰਾਮ ਸਿੰਘੀ, ਅੰਮ੍ਰਿਤਪਾਲ ਸਿੰਘ ਕਲਸੀ, ਰਵਿੰਦਰ ਸਿੰਘ ਸੋਖੀ ਆਦਿ ਵੀ ਸ਼ਾਮਿਲ ਰਹੇ।
ਫੋਟੋ : ਰੰਧਾਵਾ
Post a Comment