ਖੰਡੂਰ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮਨਾਇਆ

Friday, January 18, 20130 comments


ਜੋਧਾਂ,18 ਜਨਵਰੀ  ( ਦਲਜੀਤ ਰੰਧਾਵਾ/ਸੁਖਵਿੰਦਰ ਅੱਬੂਵਾਲ )-ਛੇਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਹਰਗੋੰਿਬੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਖੰਡੂਰ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਰਬੰਸ ਦਾਨੀ ਦਸਵੇਂ ਪਾਤਸਾਹ ਸਾਹਿਬ ਸ੍ਰੀ ਗੁਰੂੁ  ਗੋਬਿੰਦ ਸਿੰਘ ਜੀ ਦਾ ਪਵਿੱਤਰ ਅਵਤਾਰ ਪੁਰਬ ਮਨਾਇਆ ਗਿਆ। ਜਿਸ ਦੌਰਾਨ ਤਿੰਨੋਂ ਦਿਨ ਸ੍ਰੀ  ਦਰਬਾਰ ਸਾਹਿਬ ਤੋਂ ਆਏ ਭਾਈ ਸਤਵਿੰਦਰ ਸਿੰਘ ਜੀ ਕਥਾ ਵਾਚਕ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁਰਬਾਨੀਆਂ ਭਰੇ ਇਤਿਹਾਸ ਤੋ ਸੰਗਤਾਂ ਜਾਣੂ ਕਰਵਾਇਆ। ਅੱਜ ਅੰਮ੍ਰਿਤ ਵੇਲੇ ਸ੍ਰੀ ਆਖੰਡ ਪਾਠ ਦੇ ਭੋਗ ਤੋਂ ਉਪਰੰਤ ਗੁਰੂ ਘਰ ਦੇ ਹਜੂਰੀ ਰਾਗੀ ਜੱਥੇ ਭਾਈ ਜਸਵੀਰ ਸਿੰਘ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਮਹਿੰਦਰ ਸਿੰਘ,ਭਾਗ ਸਿੰਘ ਮੀਤ ਪ੍ਰਧਾਨ,ਨਾਜਰ ਸਿੰਘ,ਮੱਘਰ ਸਿੰਘ,ਜੱਥੇਦਾਰ ਹਰਮੀਤ ਸਿੰਘ, ਕੁਲਦੀਪ ਸਿੰਘ ਕੀਪਾ, ਜਗਰੂਪ ਸਿੰਘ,ਬਾਬਾ ਮਲਕੀਤ ਸਿੰਘ ਅਤੇ ਸਮੂਹ ਪ੍ਰਬਧਕ ਕਮੇਟੀ ਵਲੋਂ ਆਏ ਪ੍ਰਚਾਰਕਾਂ ਦਾ ਸਨਮਾਨ ਕੀਤਾ ਗਿਆ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger