ਜੋਧਾਂ,22 ਜਨਵਰੀ (ਦਲਜੀਤ ਸਿੰਘ ਰੰਧਾਵਾ,ਸੁਖਵਿੰਦਰ ਅੱਬੂਵਾਲ )- ਅੱਜ ਦੇ ਸਮੇਂ ਅੰਦਰ ਸਾਡੀ ਨੌਜਵਾਨ ਪੀੜ•ੀ ਸਿੱਖੀ ਸਿਧਾਤਾਂ ਤੋਂ ਮੁਨਕਰ ਹੁੰਦੀ ਜਾ ਰਹੀ ਹੈ ਜੋ ਕਿ ਸਾਡੇ ਲਈ ਗਹਿਰੀ ਚਿੰਤਾਂ ਦਾ ਵਿਸਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਹਰਜਿੰਦਰ ਸਿੰਘ ਮੋਹੀ ਨੇ ਪ੍ਰੈਸ ਨਾਲ ਵਿਸੇਸ ਗੱਲਬਾਤ ਕਰਦਿਆਂ ਕੀਤਾ। ਭਾਈ ਮੋਹੀ ਨੇ ਅੱਗੇ ਕਿਹਾ ਕਿ ਸਾਡੇ ਵਲੋਂ ਮੀਰੀ ਪੀਰੀ ਗੁਰਮਤਿ ਮਿਸਨ ਜੱਥੇਬੰਦੀ ਗਠਨ ਕੀਤਾ ਜਾਵੇਗਾ ਜਿਸ ਵਿੱਚ ਗੁਰਸਿੱਖ ਨੋਜਵਾਨਾਂ ਤੋਂ ਇਲਾਵਾ ਸਾਬਤ ਸੂਰਤ ਵਾਲੇ ਨੌਜਵਾਨ ਵੀ ਜੱਥੇਬੰਦੀ ਦੇ ਮੈਂਬਰ ਬਣ ਸਕਣਗੇ ਜੋ ਕਿ ਇਸ ਧਾਰਮਿਕ ਜੰਥੇਬੰਦੀ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਆਪਣਾਂ ਬਣਦਾ ਯੋਗਦਾਨ ਪਾ ਸਕਣਗੇ। ਉਨ•ਾਂ ਕਿਹਾ ਕਿ ਜੱਥੇਬੰਦੀ ਵਲੋਂ ਸਿੱਖੀ ਨੂੰ ਪ੍ਰਫੁਲਤ ਕਰਨ ਦੇ ਯੋਗ ਉਪਰਾਲੇ ਕੀਤੇ ਜਾਣਗੇ ਇਹ ਜੱਥੇਬੰਦੀ ਪੂਰੇ ਪੰਜਾਬ ਪੱਧਰ ਤੇ ਕੰਮ ਕਰੇਗੀ ਜਿਸਦਾ ਰਾਜਨੀਤੀ ਨਾਲ ਕੋਈ ਵੀ ਸਬੰਧ ਨਹੀਂ ਹੋਵੇਗਾ ਜੋ ਕਿ ਇੱਕ ਨਿਰੋਲ ਧਾਰਮਿਕ ਜੱਥੇਬੰਦੀ ਹੋਵੇਗੀ। ਇਸ ਮੌਕੇ ਭਾਈ ਨਿਰਭੈ ਸਿੰਘ,ਭਾਈ ਵੀਰਪਾਲ ਸਿੰਘ,ਭਾਈ ਦਲਜੀਤ ਸਿੰਘ ਰੰਧਾਵਾ,ਭਾਈ ਰਵਿੰਦਰ ਸਿੰਘ, ਭਾਈ ਜਸਪ੍ਰੀਤ ਸਿੰਘ ਭਾਈ,ਇੰਦਰਜੀਤ ਸਿੰਘ, ਭਾਈ ਤੇਜਿੰਦਰ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਰਾਜਿੰਦਰ ਸਿੰਘ, ਭਾਈ ਜਸਵੀਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਬੂਟਾ ਸਿੰਘ ਰਾਜਪੁਰਾ, ਭਾਈ ਇੰਦਰਜੀਤ ਸਿੰਘ ਜਗਰਾਓੁਂ, ਭਾਈ ਜਸਪ੍ਰੀਤ ਸਿੰਘ ਜੱਸਾ ਮੁੱਲਾਂਪੁਰ, ਭਾਈ ਸਿਮਰਨਜੀਤ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਬਿਕਰਮ ਸਿੰਘ ਫਤਿਹਗੜ• ਸਾਹਿਬ, ਭਾਈ ਇੰਦਰਜੀਤ ਸਿੰਘ ਡਰੌਲੀ, ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਸਾਹਿਬ, ਭਾਈ ਰਾਜਦੀਪ ਸਿੰਘ ਲੁਧਿਆਣਾਂ, ਭਾਈ ਗੁਰਦੀਪ ਸਿੰਘ , ਭਾਈ ਨਵਦੀਪ ਸਿੰਘ ਆਦਿ ਆਗੂ ਹਾਜਰ ਸਨ।


Post a Comment