ਸਮਰਾਲਾ, 22 ਜਨਵਰੀ /ਨਵਰੂਪ ਧਾਲੀਵਾਲ/ਇੱਥੋਂ ਨਜ਼ਦੀਕੀ ਪਿੰਡ ਚਾਵਾ ਲਾਗਲੇ ਖੇਤਾਂ ਵਿੱਚ ਸਥਿਤ ਇੱਕ ਟਿਊਬਵੈਲ ਦੀ ਖੂਹੀ ਵਿੱਚੋਂ ਪੁਲਿਸ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲੀ ਹੈ। ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਉਮਰ ਕਰੀਬ 30-35 ਸਾਲ, ਸਿਰੋਂ ਮੋਨਾ ਅਤੇ ਉਸਨੇ ਪੈਂਟ-ਕਮੀਜ ਤੇ ਜਾਕਟ ਪਹਿਨੀ ਹੋਈ ਹੈ। ਸੂਤਰਾਂ ਅਨੁਸਾਰ ਉਕਤ ਖੇਤ ਮਾਲਕਾਂ ਵੱਲੋਂ ਠੇਕੇ ’ਤੇ ਦਿੱਤਾ ਹੋਇਆ ਹੈ ਅਤੇ ਠੇਕੇਦਾਰ ਦੇ ਕਰਿੰਦੇ ਨੂੰ, ਜਦੋਂ ਉਹ ਫਸਲ ਵੇਖਣ ਆਇਆ ਤਾਂ ਉਕਤ ਖੂਹੀ ਵਿੱਚੋਂ ਬਦਬੂ ਆ ਰਹੀ ਸੀ ਅਤੇ ਉਸਨੇ ਜਦੋਂ ਖੂਹੀ ਵਿੱਚ ਦੇਖਿਆ ਤਾਂ ਉਸ ਵਿੱਚ ਗਲੀ-ਸੜੀ ਲਾਸ਼ ਪਈ ਸੀ। ਜਿਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਉਕਤ ਲਾਸ਼ ਨੂੰ ਕਢਵਾ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ। ਇਸ ਖ਼ਬਰ ਦੇ ਲਿਖੇ ਜਾਣ ਤੱਕ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਸੀ।
ਪਿੰਡ ਚਾਵਾ ਲਾਗਿਉਂ ਪੁਲਿਸ ਨੂੰ ਮਿਲੀ ਅਣਪਛਾਤੀ ਲਾਸ਼ ਦੀ ਤਸਵੀਰ

Post a Comment