ਮੌੜ ਮੰਡੀ ( ਹੈਪੀ ਜਿੰਦਲ) ਭਾਰਤ ਦੇ ਚੋਣ ਕਮਿਸ਼ਨਰ ਵੱਲੋ ਲੋਕਤੰਤਰ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਉਲੀਕੇ ਪ੍ਰੌਗਰਾਮਾਂ ਤਹਿਤ ਅੱਜ 25 ਜਨਵਰੀ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਵਿਖੇ ਪ੍ਰਿੰਸੀਪਲ ਡਾ. ਡੀ ਕੇ ਮਦਾਨ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆ ਨੂੰ ਲੋਕਤੰਤਰ ਬਾਰੇ ਦੱਸਦਿਆਂ ਕਿਹਾ ਕ ਭਾਰਤ ਦੁਨੀਆ ਦਾ ਸਭ ਤੋ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਲੋਕਤੰਤਰ ਦੀ ਤਾਕਤ ਵੋਟਰ ਹੁੰਦੇ ਹਨ। ਇਸ ਕਰਕੇ ਵਿਦਿਆਰਥੀਆ ਨੂੰ ਆਪਣੇ ਵੋਟ ਦੇ ਹੱਕ ਅਤੇ ਤਾਕਤ ਨੂੰ ਸਮਝਣਾ ਚਾਹਿਦਾ ਹੈ ਤਾਂ ਕਿ ਭਵਿੱਖ ਵਿੱਚ ਜਿੰਮੇਵਾਰ ਅਤੇ ਇਮਾਨਦਾਰ ਲੋਕ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਚੁਣੇ ਜਾਣ। ਇਸ ਮੌਕੇ ਕੈਂਪਸ ਦੇ ਸਮੂਹ ਵਿਦਿਆਰਥੀਆਂ ਨੇ ਲੋਕਤੰਤਰੀ ਪਰੰਪਰਾਵਾਂ ਤੇ ਪਹਿਰਾ ਦੇ ਕੇ ਕਿਸੇ ਡਰ ਜਾਂ ਦਬਾਓ ਤੋ ਬਿਨ੍ਹਾ ਵੋਟ ਪਾਉਣ ਦਾ ਪ੍ਰਣ ਲਿਆ। ਇਸ ਮੌਕੇ ਸਮੁੱਚਾ ਸਟਾਫ ਮੌਜੂਦ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਂਪਸ ਦੁਆਰਾ ਪਹਿਲਾਂ ਹੀ ਯੋਗ ਵਿਦਿਆਰਥੀਆਂ ਦੀਆਂ ਵੋਟਾਂ ਬਣਾਈਆਂ ਜਾ ਚੁੱਕੀਆਂ ਹਨ।

Post a Comment