ਜੱਥੇਦਾਰ ਨੰਦਗੜ• ਕਰ ਰਹੇ ਨੇ ਆਪਣੀਆਂ ਮਨਮਾਨੀਆਂ : ਬਾਬਾ ਅਮ੍ਰਿਤਪਾਲ ਖਾਲਸਾ
ਭਦੌੜ/ਸ਼ਹਿਣਾ 16 ਜਨਵਰੀ (ਸਾਹਿਬ ਸੰਧੂ) ਗੰਗਾਨਗਰ ਅਤੇ ਹਨੂੰਮਾਨਗੜ• ਦੇ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਦਮਦਮਾ ਸਾਹਿਬ ਦੇ ਜੱਥੇਦਾਰ ਬਲਵੰਤ ਸਿੰਘ ਨੰਦਗੜ• ਤੇ ਪੰਥ ਵਿਰੋਧੀ ਕਾਰਵਾਈਆਂ ਦੇ ਆਰੋਪ ਲਗਾਉਂਦੇ ਹੋਏ ਅਕਾਲ ਤਖਤ ਤੇ ਸਕਾਇਤ ਕਰ ਉਹਨਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਕਈ ਸਿੱਖ ਸੰਗਠਨਾਂ ਗੁਰਦੁਆਰਾ ਬਾਬਾ ਦੀਪ ਸਿੰਘ ਸਹੀਦ ਗੰਗਾਨਗਰ ਵਿਖੇ ਇੱਕਠੇ ਹੋ ਇੱਕ ਮੀਟਿੰਗ ਕਰ ਜੱਥੇਦਾਰ ਬਲਵੰਤ ਸਿੰਘ ਨੰਦਗੜ• ਤੇ ਗੰਭੀਰ ਆਰੋਪ ਲਗਾਏ। ਬਾਬਾ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਵਿੱਚ ਆਏ ਸਿੱਖਾਂ ਨੇ ਜੱਥੇਦਾਰ ਨੰਦਗੜ• ਤੇ ਹੁਣ ਦਿੱਤੇ ਤਾਜ਼ਾ ਬਿਆਨਾਂ ਪ੍ਰਤੀ ਆਪਣਾ ਤਿੱਖਾ ਰੋਸ਼ ਜਾਹਿਰ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਜੱਥੇਦਾਰ ਨੰਦਗੜ• ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕਈ ਗੈਰ ਕਾਰਵਾਈਆਂ ਕਰ ਰਹੇ ਹਨ। ਜਿਸ ਦਾ ਅਧਿਕਾਰ ਕੇਵਲ ਅਕਾਲ ਤਖਤ ਸਾਹਿਬ ਨੂੰ ਹੀ ਹੈ। ਉਹਨਾਂ ਨੇ ਆਖਿਆ ਕਿ ਜੱਥੇਦਾਰ ਬਲਵੰਤ ਸਿੰਘ ਨੰਦਗੜ• ਨੇ ਪਹਿਲਾ ਖਾਲਸਾ ਕਾਲਜ਼ ਬਾਰੇ ਆਪਣੇ ਕੋਲੋਂ ਹੀ ਮਨਘੜਤ ਬਿਆਨ ਦੇਕੇ ਜੀਤ ਸਿੰਘ ਲਖੀਆਂ ਸਮੇਤ ਕਈ ਲੋਕਾਂ ਨੂੰ ਖੁੱਦ ਤਲਬ ਕਰਨ ਦੀ ਗੱਲ ਕੀਤੀ ਸੀ ਜਦ ਕਿ ਤਲਬ ਕਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ। ਮੀਟਿੰਗ ਵਿੱਚ ਜੱਥੇਦਾਰ ਤੇ ਲਗਦੇ ਆਰੋਪਾਂ ਵਿੱਚ ਆਖਿਆ ਗਿਆ ਕਿ ਇੱਕ ਪਾਸੇ ਨੰਦਗੜ• ਨਾਨਕਸਾਹੀ ਕ¦ਡਰ ਲਾਗੂ ਕਰਦੇ ਹਨ ਤੇ ਆਪ ਹੀ ਸਿੱਖਾਂ ਨੂੰ ਇਹ ਨਾਨਕਸਾਹੀ ਕ¦ਡਰ ਨੂੰ ਮੰਨਣ ਤੋਂ ਮਨਾਹੀ ਕਰ ਰਹੇ ਹਨ। ਇਸ ਬੈਠਕ ਵਿੱਚ ਮੰਗ ਕੀਤੀ ਗਈ ਕਿ ਅਕਾਲ ਤਖਤ ਸਾਹਿਬ ਜੱਥੇਦਾਰ ਦੀਆਂ ਮਨਮਾਨੀਆਂ ਸਬੰਧੀ ਉਹਨਾਂ ਨੂੰ ਤਲਬ ਕਰ ਉਹਨਾਂ ਦੀਆਂ ਕਾਰਵਾਈਆਂ ਪ੍ਰਤੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ। ਇਸ ਮੌਕੇ ਜੀਤ ਸਿੰਘ ਲਖੀਆਂ, ਸਤਵੀਰ ਸਿੰਘ, ਸਵਰਨ ਸਿੰਘ, ਗਜ ਸਿੰਘ, ਗੁਰਪਿੰਦਰ ਸਿੰਘ, ਤੇਜ਼ਿਦਰ ਸਿੰਘ, ਹਰਭਜ਼ਨ ਸਿੰਘ, ਸਮਸ਼ੇਰ ਸਿੰਘ ਮਟੀਲੀ, ਮਹਹਿੰਦਰ ਸਿੰਘ, ਕੁਲਰਾਜ਼ ਸਿੰਘ, ਕੇਸਰੀ ਸਿੰਘ, ਚਰਨ ਸਿੰਘ, ਗੁਰਮੁੱਖ ਸਿੰਘ, ਗੁਰਚਰਨ ਸਿੰਘ ਖੋਸਾ, ਹਰਦੇਵ ਸਿੰਘ, ਨਗਿੰਦਰ ਸਿੰਘ, ਲਖਵਿੰਦਰ ਸਿੰਘ, ਘਣਜੀਤ ਸਿੰਘ, ਜਗਤਾਰ ਸਿੰਘ, ਬਿੱਕਰ ਸਿੰਘ, ਅਤੇ ਗੰਗਾਨਗਰ ਹਰਿਆਣਾ ਦੀਆਂ ਸਿੱਖ ਸੰਗਤਾ ਹਾਜ਼ਿਰ ਸਨ।
Post a Comment