ਸ੍ਰੀ ਮੁਕਤਸਰ ਸਾਹਿਬ, 4 ਜਨਵਰੀ ( ):ਡਿਪਟੀ ਕਮਿਸ਼ਨ ਸ੍ਰੀ ਪਰਮਜੀਤ ਸਿੰਘ ਨੇ ਅੱਜ ਇੱਥੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਅਧਾਰ ਕਾਰਡ ਬਣਾਉਣ ਸਬੰਧੀ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਜ਼ਿਲ੍ਹੇ ਅੰਦਰ ਹੁਣ ਤੱਕ 454018 ਲੋਕਾਂ ਦੀ ਅਧਾਰ ਕਾਰਡ ਬਣਵਾਉਣ ਲਈ ਰਜਿਸਟਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਵੀ ਅਧਾਰ ਕਾਰਡ ਬਣਾਉਣ ਲਈ ਟੀਮ ਉਨ੍ਹਾਂ ਦੇ ਪਿੰਡ ਜਾਂ ਮੁਹੱਲੇ ਵਿਚ ਆਵੇ ਤਾਂ ਸਾਰੇ ਨਾਗਰਿਕ ਆਪਣੇ ਅਧਾਰ ਕਾਰਡ ਜਰੂਰ ਬਣਵਾਉਣ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕੁੱਲ 32 ਪ੍ਰਕਾਰ ਦੀਆਂ ਸਬਸਿਡੀਆਂ ਜਿਵੇਂ ਖਾਦ ਸਬਸਿਡੀ, ਜਨਤਕ ਵੰਡ ਪ੍ਰਣਾਲੀ ਤਹਿਤ ਮਿਲਦੀ ਰਾਸ਼ਨ ਸਬਸਿਡੀ, ਰਸੋਈ ਗੈਸ ਤੇ ਮਿਲਦੀ ਸਬਸਿਡੀ ਆਦਿ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਮਿਲਣਗੀਆਂ ਜ਼ਿਨ੍ਹਾਂ ਦੇ ਅਧਾਰ ਕਾਰਡ ਬਣੇ ਹੋਣਗੇ। ਇਸ ਲਈ ਸਾਰੇ ਨਾਗਰਿਕ ਇਹ ਕਾਰਡ ਲਾਜ਼ਮੀ ਬਣਵਾ ਲੈਣ। ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਦੇ ਅਧਾਰ ਕਾਰਡ ਬਣ ਗਏ ਹਨ ਉਹ ਇਸ ਸਬੰਧੀ ਆਪਣੇ ਬੈਂਕ ਵਿਚ ਜਾ ਕੇ ਆਪਣੇ ਬੈਂਕ ਖਾਤੇ ਵਿਚ ਵੀ ਅਧਾਰ ਕਾਰਡ ਦਾ ਨੰਬਰ ਦਰਜ ਕਰਵਾ ਦੇਣ ਤਾਂ ਜੋ ਜਦੋਂ ਹੀ ਨਗਦ ਸਬਸਿਡੀ ਭੁਗਤਾਨ ਯੋਜਨਾ ਇਸ ਜ਼ਿਲ੍ਹੇ ਵਿਚ ਸ਼ੁਰੂ ਹੋਵੇ ਤਾਂ ਤੁਰੰਤ ਨਾਗਰਿਕਾਂ ਨੂੰ ਸਬਸਿਡੀ ਮਿਲ ਸਕੇ।
ਡਿਪਟੀ ਕਮਿਸ਼ਨਰ ਨੇ ਅਧਾਰ ਕਾਰਡ ਤਿਆਰ ਕਰ ਰਹੀ ਕੰਪਨੀ ਦੇ ਨੁੰਮਾਇਦਿਆਂ ਨੂੰ ਤਾੜਨਾ ਕੀਤੀ ਕਿ ਅਧਾਰ ਕਾਰਡ ਬਣਾਉਣ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ ਅਤੇ ਹੋਰ ਜਿਆਦਾ ਮਸ਼ੀਨਾ ਅਤੇ ਕਾਮੇ ਇਸ ਕੰਮ ਵਿਚ ਲਗਾਏ ਜਾਣ ਤਾਂ ਜੋ ਸਾਰੇ ਨਾਗਰਿਕਾਂ ਦੇ ਛੇਤੀ ਅਧਾਰ ਕਾਰਡ ਬਣਾਏ ਜਾ ਸਕਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕੰਪਨੀ ਵਾਲੇ ਕੈਂਪ ਵਾਲੀ ਥਾਂ ਜਰਨੇਟਰ ਦਾ ਵੀ ਪ੍ਰਬੰਧ ਕਰਨ ਤਾਂ ਜੋ ਬਿਜਲੀ ਬੰਦ ਹੋ ਜਾਣ ਤੇ ਕੰਮ ਵਿਚ ਕੋਈ ਰੁਕਾਵਟ ਨਾ ਆਵੇ।ਬੈਠਕ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਰਿੰਦਰ ਸਿੰਘ ਬਾਠ, ਏ.ਸੀ.ਯੂ.ਟੀ. ਸ੍ਰੀ ਕੇ.ਐਸ. ਰਾਜ, ਐਸ.ਡੀ.ਐਮ. ਸ੍ਰੀ ਵੀ.ਪੀ.ਐਸ. ਬਾਜਵਾ, ਐਲ.ਡੀ.ਐਮ. ਸ੍ਰੀ ਬਲਜੀਤ ਸਿੰਘ ਪਵਾਰ ਆਦਿ ਵੀ ਹਾਜਰ ਸਨ।

Post a Comment