ਕੋਟਕਪੂਰਾ/19 ਜਨਵਰੀ/ ਜੇ.ਆਰ.ਅਸੋਕ /ਕੇਂਦਰ ਸਰਕਾਰ ਵੱਲੋ ਡੀਜਲ ਦੀ ਕੀਮਤ ਤੇ ਸਰਕਾਰੀ ਕੰਟਰੋਲ ਖਤਮ ਕਰਕੇ ਕੀਮਤਾ ਤੇਲ ਕੰਪਨੀ ਹਵਾਲੇ ਕਰਨ ਨੂੰ ਤੁਗਲਕੀ ਫਰਮਾਨ ਦੱਸਦਿਆ ਭਾਜਪਾ ਸਾਬਕਾ ਜਿਲ•ਾ ਪ੍ਰਧਾਨ ਸ੍ਰੀ ਸ਼ਾਮ ਲਾਲ ਮੈਂਗੀ ਨੇ ਕਿਹਾ ਕਿ ਡੀਜ਼ਲ ਤੇ ਸਬਸਿਡੀ ਵਾਪਿਸ ਲੈਣਾ ਤੇ ਸਰਕਾਰੀ ਕੰਟਰੋਲ ਖਤਮ ਕਰਨ ਨਾਲ ਬੁਨਿਆਦੀ ਲੋੜਾ ਤੇ ਵਸਤਾਂ ਵਿੱਚ ਅਥਾਂਹ ਵਾਧਾ ਹੋਵੇਗਾ। ਉਨ•ਾਂ ਨੇ ਕਿਹਾ ਲੋਕ ਪਹਿਲਾ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਹੋਰ ਆਰਥਿਕ ਬੋਝ ਪੈਣ ਨਾਲ ਲੋਕਾ ਦਾ ਜਿਉਣ ਦੁਸਵਾਰ ਹੋ ਜਾਵੇਗਾ। ਉਨ•ਾਂ ਨੇ ਕਿਹਾ ਕਿ ਕੇਂਦਰ ਸਰਕਾਰ ੇ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਅਸਮਰਥ ਜਾਪਦੀ ਹੈ। ਇਸ ਦੀ ਤਾਜਾ ਮਿਸਾਲ ਪੂੰਜੀਪਤੀਆ ਅੱਗੇ ਗੋਡੇ ੇ ਟੇਕਣ ਕਾਰਨ ਪਹਿਲਾ ਪਟਰੋਲ ਹੁਣ ਡੀਜਲ ਤੇਲ ਕੰਪਨੀਆ ਦੇ ਹਵਾਲੇ ਕਰਕੇ ਮਨਮਾਨੀਆ ਕਰਨ ਦਾ ਮੌਕਾ ਦਿੱਤਾ ਹੈ। ਉਨ•ਾਂ ਨੇ ਕਿਹਾ ਕਿ ਤੇਲ ਵਧਾਉਣ ਦੀ ਬਜਾਏ ਕੇਂਦਰ ਸਰਕਾਰ ਮਾਈਨਿੰਗ,ਆਯਾਤ, ਸ਼ੁਧੀਕਰਨ ਅਤੇ ਵੰਡ ਪ੍ਰਣਾਲੀ ਦੇ ਤੌਰ ਤਰੀਕੇ ਤੇ ਨਜਰਸਾਨੀ ਕਰੇ। ਉਨ•ਾਂ ਨੇ ਕਿਹਾ ਕਿ ਤੇਲ ਕੰਪਨੀਆ ਅਤੇ ਤੇਲ ਮੰਤਰਾਲੇ ਵਿੱਚ ਵਿਆਪਕ ਭ੍ਰਿਸ਼ਟਾਚਾਰ ਤੇ ਅਧਿਕਾਰੀਆ ਤੇ ਕਰਮਚਾਰੀਆ ਦੇ ਸ਼ਾਹੀ ਖਰਚਿਆ ਤੇ ਵੀ ਲਗਾਮ ਕਸੇ। ਉਨ•ਾਂ ਕਿਹਾ ਕਿ ਕੇਦਰ ਸਰਕਾਰ ਦੇ ਇਸ ਫੈਸਲੇ ਨਾਲ ਸਾਬਤ ਕਰ ਦਿੱਤਾ ਕਿ ਕਿਸਾਨ ਤੇ ਲੋਕ ਮਾਰੂ , ਕਿਸਾਨ ਵਿਰੋਧੀ ਤੇ ਖੇਤੀ ਦਾ ਕੰਮ ਕਾਮ ਵਿੱਚ ਮਹਿੰਗੇ ਭਾਅ ਦਾ ਡੀਜ਼ਲ ਨਾਲ ਆਰਥਿਕ ਪੈਣ ਨਾਲ ਕਿਸਾਨ ਹੋਰ ਕਰਜਾਈ ਹੋਵੇਗਾ। ਸਾਬਕਾ ਭਾਜਪਾ ਪ੍ਰਧਾਨ ਨੇ ਸਾਰੇ ਜੱਥੇਬੰਦੀਆ ਅਤੇ ਭਾਜਪਾ ਆਗੂਆ ਨੂੰ ਕੇਂਦਰ ਦੇ ਫੈਸਲੇ ਵਿਰੋਧ ਵਿੱਚ ਇਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸੰਘਰਸ ਕਰਨ ਦੀ ਅਪੀਲ ਕੀਤੀ ਹੈ।
Post a Comment