ਸ੍ਰੀ ਮੁਕਤਸਰ ਸਾਹਿਬ 19 ਜਨਵਰੀ/ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ 26 ਜਨਵਰੀ-2013 ਨੂੰ ਗਣਤੰਤਰਤਾ ਦਿਵਸ ਮੌਕੇ ਤੇ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਸਮਾਗਮ ਦੀ ਰਿਹਰਸਲ ਸ੍ਰੀ ਕੇ.ਐਸ. ਰਾਜ ਆਈ.ਏ.ਐਸ ਅੰਡਰ ਟਰੇਨਿੰਗ ਕਮ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਿਲ੍ਹਾ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ ਕੀਤੀ ਗਈ। ਇਸ ਮੌਕੇ ਤੇ ਸ੍ਰੀ ਦਵਿੰਦਰ ਰਾਜੋਰੀਆ ਜਿਲ੍ਹਾ ਸਿੱਖਿਆ ਅਫਸਰ ਵੀ ਮੌਜੂਦ ਸਨ।
ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਅਤੇ ਸ੍ਰੀ ਮੁਕਤਸਰ ਸਾਹਿਬ,ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੀਰਵਾਲੀ ਭੰਗੇਵਾਲੀ, ਹੋਲੀ ਹਰਟ ਪਬਲਿਕ ਸਕੂਲ, ਟੈਗੋਰ ਮਾਡਲ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਇੰਦੂ ਮਾਡਲ ਸਕੂਲ, ਡੀ.ਏ.ਵੀ.ਪਬਲਿਕ ਸਕੂਲ, ਗਊਸ਼ਾਲਾ ਮਿੱਠਣ ਲਾਲ ਕਾਲੜਾ, ਡੀ.ਵੀ.ਐਮ ਪਬਲਿਕ ਸਕੂਲ ਉਦੇਕਰਨ ਅਤੇ ਦਸ਼ਮੇਸ਼ ਗਰਲਜ ਪਬਲਿਕ ਸਕੂਲ ਬਾਦਲ ਦੇ ਬੱਚਿਆਂ ਨੇ ਭਾਗ ਲਿਆ । ਇਸ ਮੌਕੇ ਤੇ ਪੰਜਾਬ ਦਾ ਲੋਕ ਨਾਚ ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਦੇਸ਼ ਭਗਤੀ ਦੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
ਇਸ ਮੌਕੇ ਤੇ ਸ੍ਰੀ ਕੇ.ਐਸ. ਰਾਜ ਨੇ ਸਕੂਲਾਂ ਇੰਚਾਰਜਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਨੂੰ ਕਰਦਿਆਂ ਕਿਹਾ ਕਿ ਗਣਤੰਤਰਤਾ ਦਿਵਸ ਮੌਕੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਵੱਧ ਤੋ ਵੱਧ ਰੋਚਕ ਅਤੇ ਸਫਲ ਬਨਾਉਣ ਲਈ ਲਈ ਵੱਧ ਤੋਂ ਵੱਧ ਮੇਹਨਤ ਕੀਤੀ ਜਾਵੇ ਅਤੇ ਛੋਟੀਆਂ-ਮੋਟੀਆਂ ਉਨਤਾਈਆਂ ਨੂੰ ਦੂਰ ਕੀਤੇ ਜਾਵੇ।
Post a Comment