ਨਾਭਾ, 13 ਜਨਵਰੀ (ਜਸਬੀਰ ਸਿੰਘ ਸੇਠੀ)-ਅੱਜ ਬੌੜਾਂ ਗੇਟ ਸਥਿੱਤ ਸ੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਨਾਭਾ ਹਲਕੇ ਦੇ ਪਿੰਡ ਪਹਾੜਪੁਰ ਦੇ ਲੋਕਾਂ ਨੇ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਨੂੰ ਪਿੰਡ ਦੀਆਂ ਮੁੱਖ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਿੰਡ ਵਿਚ ਨਵੇਂ ਸਿਰੇ ਤੋਂ ਰਾਸ਼ਨ ਕਾਰਡ ਬਣਾਏ ਜਾਣ, ਵਿਧਵਾ, ਅੰਗਹੀਣ ਅਤੇ ਬੁਢਾਪਾ ਪੈਨਸ਼ਨਾਂ ਲਗਵਾਈਆਂ ਜਾਣ, ਪਿੰਡ ਪਹਾੜਪੁਰ ਖੁਰਦ ਦੀ ਰਹਿੰਦੀ ਫਿਰਨੀ ਨੂੰ ਪੱਕਾ ਕਰਵਾਇਆ ਜਾਵੇ, ਮਾਰੂ ਬਿਮਾਰੀਆਂ ਦੇ ਮੱਦੇ ਨਜਰ ਪਿੰਡ ਵਿਚ ਮੈਡੀਕਲ ਚੈ¤ਕਅੱਪ ਕੈਂਪ ਲਗਵਾਇਆ ਜਾਵੇ ਅਤੇ ਰਮਦਾਸੀਆ ਭਾਈਚਾਰੇ ਦੇ ਸ਼ਮਸਾਨਘਾਟ ਨੂੰ ਜਾਂਦਾ ਰਸਤਾ ਪੱਕਾ ਕਰਵਾਇਆ ਜਾਵੇ ਆਦਿ ਮੰਗਾਂ ਦਾ ਮੰਗ ਪੱਤਰ ਸੌਂਪਿਆ। ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸਾਹਪੁਰ ਨੇ ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਮੈਨੂੰ ਜੋ ਮੰਗ ਪੱਤਰ ਦੇ ਕੇ ਪਿੰਡ ਦੀਆਂ ਮੁੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ ਇਨ੍ਹਾਂ ਮੰਗਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਹੱਲ ਕਰਵਾਂਵਾਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਹਲਕੇ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਹਨ ਕਿ ਮੈਂ ਹਰ ਸਮੇਂ ਹਲਕੇ ਦੀ ਸੇਵਾ ਵਿਚ ਹਾਜਰ ਹਾਂ, ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਨੂੰ ਹੱਲ ਕਰਵਾਉਣ ਲਈ ਮੈਂ ਹਾਜਰ ਹਾਂ। ਇਸ ਮੌਕੇ ਉਨ੍ਰਾਂ ਦੇ ਨਾਲ ਹਰਚਰਨ ਸਿੰਘ ਅਗੇਤੀ, ਮਾ. ਕੁਲਵੰਤ ਸਿੰਘ, ਬਿਹਾਰੀ ਲਾਲ ਨਾਭਾ, ਜਗਰੂਪ ਸਿੰਘ ਰੂਪ, ਹੰਸ ਸਿੰਘ, ਕਰਮ ਸਿੰਘ, ਗੁਰਮੇਲ ਸਿੰਘ, ਹਰਦੀਪ ਸਿੰਘ ਹੈਪੀ, ਬੇਅੰਤ ਸਿੰਘ, ਨਰੈਣ ਸਿੰਘ ਆਦਿ ਪਿੰਡ ਪਹਾੜਪੁਰ ਦੇ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

Post a Comment