ਨਾਭਾ, 13 ਜਨਵਰੀ (ਜਸਬੀਰ ਸਿੰਘ ਸੇਠੀ)-ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਲਲੋਡਾ ਵਿਖੇ ਪਿੰਡ ਦੇ ਗੰਦੇ ਪਾਣੀ ਦੇ ਨਿਕਾਸੀ ਵਾਸਤੇ ਛੱਪੜ ਦੀ ਚਾਰ ਦਿਵਾਰੀ ਦੀ ਉਸਾਰੀ ਸਬੰਧੀ ਅੱਜ ਸ. ਹਰਮੇਲ ਸਿੰਘ ਟੋਹੜਾ ਸਾਬਕਾ ਮੰਤਰੀ ਪੰਜਾਬ ਤੇ ਇੰਚਾਰਜ ਹਲਕਾ ਦਿਹਾਤੀ ਪਟਿਆਲਾ ਨੇ ਨੀਂਹ ਪੱਥਰ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਾਵਾਈ ਹੇਠ ਪੰਜਾਬ ਸਰਕਾਰ ਨਿਰਵਘਨ ਵਿਕਾਸ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾ ਮੁਹੱਈਆਂ ਕਰਵਾਉਣ ਲਈ ਸਰਕਾਰ ਬਚਨਵੱਧ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਧੜੇਬੰਦੀ ਤੋਂ ਉ¤ਪਰ ਉ¤ਠ ਕੇ ਪੰਚਾਇਤਾਂ ਨੁੰ ਇਮਾਨਦਾਰੀ ਨਾਲ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣਾ ਚਾਹਿਦਾ ਹੈ। ਜਿਸ ਲਈ ਦਿਲ ਖੋਲ ਕੇ ਪੰਜਾਬ ਸਰਕਾਰ ਵੱਲੋਂ ਗ੍ਰਾਂਟਾ ਦਿੱਤੀਆ ਜਾ ਰਹੀਆ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾਂ ਸਰਪੰਚ ਅੰਮ੍ਰਿਤਪਾਲ ਸਿੰਘ ਢਿੱਲੋਂ, ਹਰਫੂਲ ਸਿੰਘ ਭੰਗੂ ਪ੍ਰਧਾਨ ਸਰਕਰ ਬਖਸੀਵਾਲਾ, ਜੇ.ਈ. ਦਿਨੇਸ਼ ਕੁਮਾਰ ਸਕੱਤਰ ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਪੀ.ਏ.ਹਲਕਾ ਇੰਚਾਰਜ, ਸਤਨਾਮ ਸਿੰਘ ਸਰਕਲ ਪ੍ਰਧਾਨ, ਕੁਲਦੀਪ ਸਿੰਘ ਪੰਚ, ਦਲੇਰ ਸਿੰਘ ਪੰਚ, ਦਰਬਾਰਾ ਸਿੰਘ ਨੰਬਰਦਾਰ, ਧਰਮ ਸਿੰਘ ਨੰਬਰਦਾਰ, ਗੁਲਜਾਰ ਸਿੰਘ ਇੰਛੇਵਾਲ, ਸਮਸ਼ੇਰ ਸਿੰਘ ਅਤੇ ਪਿੰਡ ਵਾਸੀ ਹਾਜਰ ਹਨ।
ਪਿੰਡ ਲਲੋਡਾ ਵਿਖੇ ਛੱਪਰ ਦੀ ਚਾਰ ਦੀਵਾਰੀ ਦਾ ਨੀਂਹ ਪੱਥਰ ਰੱਖਦੇ ਹੋਏ ਸ. ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ ਪੰਜਾਬ ਨਾਲ ਖੜੇ ਹਨ ਹਰਫੂਲ ਸਿੰਘ ਭੰਗੂ ਤੇ ਸਰਪੰਚ ਅਮ੍ਰਿਤਪਾਲ ਸਿੰਘ ਢਿੱਲੋਂ ਅਤੇ ਹੋਰ। ਤਸਵੀਰ ਜਸਬੀਰ ਸਿੰਘ ਸੇਠੀ

Post a Comment