ਮੋੜ ਮੰਡੀ 27 ਜਨਵਰੀ (ਹੈਪੀ ਜਿੰਦਲ) ਸਥਾਨਕ ਨਗਰ ਕੌਸਲ ਮੋੜ ਵਿੱਚ ਰੀਪਬਲਿਕ ਡੇ ਬੜੀ ਹੀ ਸਾਦਗੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸ੍ਰੀ ਹਰਜਿੰਦਰ ਕਪੀ ਪ੍ਰਧਾਨ ਨਗਰ ਕੌਂਸਲ ਦੀ ਅਗਵਾਈ ਹੇਠ ਮਨਾਇਆ ਗਿਆ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਜਿੰਦਰ ਸਿੰਘ ਕਪੀ ਵੱਲੋ ਨਿਭਾਈ ਗਈ ਸਕੂਲ ਦੇ ਬੱਚਿਆ ਵੱਲੋ ਰਾਸ਼ਟਰੀ ਗੀਤ ਗਾ ਕੇ, ਪੁਲਿਸ ਦੇ ਨੋਜਵਾਨਾ ਵੱਲੋ ਗਾਰਡ ਆਫ ਉਨਰ (ਸਲਾਮੀ) ਦੇ ਕੇ ਕੌਮੀ ਝੰਡੇ ਦਾ ਸਨਮਾਨ ਕੀਤਾ ਗਿਆ ਅਤੇ ਬੱਚਿਆ ਨੂੰ ਕਾਪੀਆ ਅਤੇ ਪੈਨ ਆਦਿ ਦੇ ਕਿ ਸਨਮਾਨਿਤ ਕੀਤਾ ਗਿਆ ਅਤੇ ਬੱਚਿਆ ਵਿੱਚ ਲੱਡੂ ਵੰਡੇ ਗਏ ਅਤੇ ਆਏ ਹੋਏ ਮਹਿਮਾਨਾਂ ਨੂੰ ਨਗਰ ਕੌਂਸਲ ਵੱਲੋ ਚਾਹ ਪਿਲਾਈ ਗਈ ਮੋਕੇ ਤੇ ਨਗਰ ਕੌਂਸਲ ਦਾ ਸਟਾਫ, ਨਗਰ ਕੌਂਸਲਰਜ ਸਰਵ ਸ੍ਰੀ, ਕਰਨੈਲ ਸਿੰਘ, ਨੈਬ ਸਿੰਘ, ਪੰਡਿਤ ਕੋਰ ਚੰਦ ਸ਼ਰਮਾ, ਵਿਜੈ ਕੁਮਾਰ ਗੋਇਲ, ਤਿਰਲੋਕੀ ਨਾਥ ਸ਼ਰਮਾ, ਗੁਰਬਚਨ ਸਿੰਘ ਬਾਬੇ ਕੇ ਆਦਿ ਅਤੇ ਮੰਡੀ ਨਿਵਾਸੀ ਸਰਵ ਸ੍ਰੀ ਕ੍ਰਿਸ਼ਨ ਤਾਇਲ, ਤੇਜਿੰਦਰ ਬਾਂਸਲ, ਗੋਰਾ ਲਾਲ, ਅੰਮ੍ਰਿਤਪਾਲ ਆਦਿ ਅਤੇ ਪੰਜਾਬ ਪੁਲਿਸ ਸੀ.ਆਈ.ਡੀ ਵਿੰਗ ਦੇ ਸ: ਨਛੱਤਰ ਸਿੰਘ ਅਤੇ ਸ: ਕੇਸਰ ਸਿੰਘ ਹਾਜਰ ਸਨ

Post a Comment