ਸ਼ਾਹਕੋਟ/ਮਲਸੀਆਂ, 27 ਜਨਵਰੀ (ਸਚਦੇਵਾ) ਗਣਤੰਤਰ ਦਿਵਸ (26 ਜਨਵਰੀ) ਦਾ ਸ਼ੁੱਭ ਦਿਹਾੜਾ ਸਬ ਡਵੀਜ਼ਨ ਸ਼ਾਹਕੋਟ ‘ਚ ਵੱਖ-ਵੱਖ ਸਿੱਖਿਆ ਸੰਸਥਾਵਾਂ ਵੱਲੋਂ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ । ਗਣਤੰਤਰ ਦਿਵਸ ਸਬੰਧੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੀ ਗਰਾਊਡ ‘ਚ ਸਬ ਡਵੀਜ਼ਨ ਪੱਧਰੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸ਼੍ਰੀ ਟੀ.ਐਨ ਪਾਸੀ (ਪੀ.ਸੀ.ਐੱਮ) ਉਪ ਮੰਡਲ ਮੈਜਿਸਟਰੇਟ ਸ਼ਾਹਕੋਟ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਉਪਰੰਤ ਉਨ•ਾਂ ਸਕੂਲੀ ਵਿਦਿਆਰਥੀਆਂ ਅਤੇ ਪੁਲਿਸ ਜਵਾਨਾਂ ਦੀ ਪ੍ਰੇਡ ਦਾ ਨਿਰੀਖਣ ਕੀਤਾ ‘ਤੇ ਮਾਰਚ ਪਾਸਟ ਤੋਂ ਸਲਾਮੀ ਲਈ । ਇਸ ਮੌਕੇ ਸ਼੍ਰੀ ਟੀ.ਐਨ ਪਾਸੀ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਸਾਡਾ ਦੇਸ਼ ਗੁਰੂਆਂ-ਪੀਰਾਂ ਅਤੇ ਸ਼ਹੀਦਾਂ-ਸੂਰਬੀਰਾਂ ਦੀ ਧਰਤੀ ਹੈ ਅਤੇ ਸਾਨੂੰ ਉਨ•ਾਂ ਵੱਲੋਂ ਦੱਸੇ ਮਾਰਗ ‘ਤੇ ਚੱਲ ਕੇ ਆਪਣਾ ਫਰਜ ਨਿਭਾਉਣਾ ਚਾਹੀਦਾ ਹਾਂ ਤਾਂ ਹੀ ਅਸੀਂ ਸਾਰੇ ਆਪਣੇ ਦੇਸ਼ ਦੇ ਸੱਚੇ ਨਾਗਰਿਕ ਬਣ ਸਕਦੇ ਹਾਂ । ਇਸ ਮੌਕੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ, ਰੰਗਾਂ-ਰੰਗ ਸੱਭਿਆਚਾਰਕ ਪ੍ਰੋਗਰਾਮ, ਸਮਾਜਿਕ ਬੁਰਾਈਆਂ ਵਿਰੁੱਧ ਸਕਿੱਟਾ ਆਦਿ ਪੇਸ਼ ਕੀਤੀਆਂ ਗਈਆਂ । ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਸ਼੍ਰੀ ਪਾਸੀ ਵੱਲੋਂ ਸਮਾਗਮ ‘ਚ ਭਾਗ ਲੈਣ ਵਾਲੀਆਂ ਟੀਮਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਸਿੰਘ ਕੋਹਾੜ ਸਾਬਕਾ ਐਮ.ਡੀ, ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ, ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੀਨੀਅਰ ਮੀਤ ਪ੍ਰਧਾਨ ਚਰਨ ਦਾਸ ਗਾਬਾ, ਸਾਬਕਾ ਪ੍ਰਧਾਨ ਤਰਸੇਮ ਦੱਤ ਛੁਰਾ, ਕੇਵਲ ਸਿੰਘ ਰੂਪੇਵਾਲੀ ਐਮ.ਡੀ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ (ਸਟੇਟ/ਨੈਸ਼ਨਲ ਐਵਾਰਡੀ), ਜਤਿੰਦਰਪਾਲ ਸਿੰਘ ਬੱਲਾ, ਜਗਮੋਹਣ ਡਾਬਰ, ਤਾਰਾ ਚੰਦ (ਸਾਰੇ) ਸਾਬਕਾ ਐਮ.ਸੀ, ਸਵਰਨ ਸਿੰਘ ਡੱਬ ਐਮ.ਸੀ, ਮਾਲ•ਾ ਸਿੰਘ ਚੇਅਰਮੈਨ ਜਿਲ•ਾਂ ਪ੍ਰੀਸ਼ਦ ਜਲੰਧਰ, ਸੰਤੋਖ ਸਿੰਘ ਸੋਢੀ ਸਰਪੰਚ ਕੋਹਾੜ ਕਲਾਂ, ਸੁਰਜੀਤ ਸਿੰਘ ਸੈਟੀ ਸੀਚੇਵਾਲ, ਵਿਨੋਦ ਓਪਲ, ਹੈੱਡਮਾਸਟਰ ਬਲਕਾਰ ਸਿੰਘ ਸਚਦੇਵਾ (ਸਟੇਟ ਐਵਾਰਡੀ), ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ, ਦਵਿੰਦਰ ਸਿੰਘ ਆਹਲੂਵਾਲੀਆ, ਹਰਬੰਸ ਲਾਲ ਅਰੋੜਾ ਮੰਡਲ ਪ੍ਰਧਾਨ ਬੀ.ਜੇ.ਪੀ ਸ਼ਾਹਕੋਟ, ਅਨਿਲ ਗੋਇਲ ਜਨਰਲ ਸਕੱਤਰ, ਤਹਿਸੀਲਦਾਰ ਪ੍ਰਦੀਪ ਕੁਮਾਰ, ਬਲਜੀਤ ਸਿੰਘ ਬਿਲਗਾ ਈ.ਓ, ਪਰਜਿੰਦਰ ਕੌਰ ਬੀ.ਪੀ.ਈ.ਓ ਸ਼ਾਹਕੋਟ, ਬਲਵਿੰਦਰ ਸਿੰਘ ਸਰਪੰਚ ਬਿੱਲੀ ਚਹਾਰਮੀ, ਸੀਤਾ ਰਾਮ ਠਾਕੁਰ, ਸੁਰਿੰਦਰ ਕੁਮਾਰ ਵਿੱਗ, ਵਿਜੇ ਕੁਮਾਰ ਵਿੱਗ, ਕਮਲਜੀਤ ਸਿੰਘ ਬਾਹਮਣੀਆਂ, ਅਸ਼ਵਨੀ ਜਿੰਦਲ, ਕਮਲਜੀਤ ਭੱਟੀ ਆਦਿ ਹਾਜ਼ਰ ਸਨ ।
ਕੋਟਲੀ ਗਾਜ਼ਰਾਂ ਸਕੂਲ ‘ਚ ਮਨਾਇਆ ਗਣਤੰਤਰ ਦਿਵਸ
ਸਰਕਾਰੀ ਮਿਡਲ ਸਕੂਲ ਕੋਟਲੀ ਗਾਜ਼ਰਾਂ ‘ਚ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸਕੂਲ ਮੁੱਖ ਬਲਕਾਰ ਸਿੰਘ ਸਚਦੇਵਾ (ਸਟੇਟ ਐਵਾਰਡੀ) ਦੀ ਅਗਵਾਈ ‘ਚ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਨਾਲ ਕੀਤੀ ਗਈ ਉਪਰੰਤ ਸਕੂਲ ਮੁੱਖੀ ਬਲਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ । ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ, ਰੰਗਾਂ-ਰੰਗ ਸੱਭਿਆਚਾਰਕ ਪ੍ਰੋਗਰਾਮ, ਸਮਾਜਿਕ ਬੁਰਾਈਆਂ ਵਿਰੁੱਧ ਸਕਿੱਟਾ ਆਦਿ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਸਕੂਲ ਸਟਾਫ ਮੈਂਬਰ ਅਮਰਜੀਤ ਸਿੰਘ, ਨਿਰਮਲ ਸਿੰਘ, ਅਮਰਜੀਤ ਕੌਰ, ਸੀਤਲ ਗੌਡ, ਦਲਬੀਰ ਕੌਰ ਆਦਿ ਹਾਜ਼ਰ ਸਨ ।
ਲਸੂੜੀ ਸਕੂਲ ‘ਚ ਮਨਾਇਆ ਧੂਮ-ਧਾਮ ਨਾਲ ਗਣਤੰਤਰ ਦਿਵਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੂੜੀ ਵਿਖੇ ਸਕੂਲ ਇੰਚਾਰਜ ਗੁਰਮੇਜ ਲਾਲ ਅਹੀਰ ਦੀ ਅਗਵਾਈ ‘ਚ ਗਣਤੰਤਰ ਦਿਵਸ ਮਨਾਇਆ ਗਿਆ । ਇਸ ਮੌਕੇ ਰਾਸ਼ਟਰੀ ਮਾਧਮਿਕ ਸਿੱਖਿਆ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਓਪਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਇਆ । ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਸਕੂਲ ਇੰਚਾਰਜ ਗੁਰਮੇਜ ਲਾਲ ਅਹੀਰ ਅਤੇ ਮੁੱਖ ਮਹਿਮਾਨ ਬਲਕਾਰ ਸਿੰਘ ਓਪਲ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਕ ਕਮੇਟੀ ਅਤੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਸਟਾਫ ਮੈਂਬਰ ਸੁਰਜੀਤ ਸਿੰਘ, ਜਰਨੈਲ ਸਿੰਘ, ਹੰਸ ਰਾਜ, ਪ੍ਰਦੀਪ ਭਟਾਰਾ, ਬੂਟਾ ਰਾਮ, ਸੁਖਰਾਜ ਸਿੰਘ, ਰਕੇਸ਼ ਕੁਮਾਰੀ, ਸੱਤਿਆ ਦੇਵੀ, ਮੁਖਤਿਆਰ ਸਿੰਘ ਪ੍ਰਧਾਨ ਪੀ.ਟੀ.ਏ ਕਮੇਟੀ, ਤਾਰਾ ਸਿੰਘ ਸਰਪੰਚ, ਚਰਨਜੀਤ ਸਿੰਘ ਪ੍ਰਧਾਨ ਸਕੂਲ ਮੈਨੇਜਮੈਂਟ ਕਮੇਟੀ, ਮੱਖਣ ਸਿੰਘ ਮੈਂਬਰ ਆਦਿ ਹਾਜ਼ਰ ਸਨ ।
ਗਣਤੰਤਰ ਦਿਵਸ ਮੌਕੇ ਭੋਇਪੁਰ ਸਕੂਲ ’ਚ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ
ਸਰਕਾਰੀ ਮਿਡਲ ਸਕੂਲ ਭੋਇਪੁਰ ’ਚ ਸਕੂਲ ਮੁੱਖੀ ਅਵਤਾਰ ਸਿਘ ਦੀ ਅਗਵਾਈ ‘ਚ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮਾਜ ਸੇਵਕ ਡਾ: ਅਮਰਜੀਤ ਸਿੰਘ ਜੰਮੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਉਪਰੰਤ ਸਕੂਲ ਮੁੱਖੀ ਅਵਤਾਰ ਸਿੰਘ ਅਤੇ ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ । ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਅਮਰਜੀਤ ਸਿੰਘ ਜੰਮੂ, ਸਕੂਲ ਮੁੱਖੀ ਅਤਵਾਰ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ ਮੁੱਤੀ, ਹਰਮੇਸ਼ ਲਾਲ ਚੌਧਰੀ ਸਾਬਕਾ ਮੈਂਬਰ ਮਾਰਕੀਟ ਕਮੇਟੀ ਸ਼ਾਹਕੋਟ ਨੇ ਲੋੜਵੰਦ ਵਿਦਿਆਰਥੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਕੌਰ ਪੀ.ਟੀ.ਆਈ., ਮਨਦੀਪ ਕੌਰ ਭੋਇਪੁਰ, ਮੈਡਮ ਸੰਦੀਪ ਕੋਰ, ਸ਼ਿੰਦਰ ਕੌਰ ਆਦਿ ਹਾਜ਼ਰ ਸਨ ।
ਬਾਜਵਾ ਕਲਾਂ ਸਕੂਲ ’ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ ਵਿਖੇ ਪ੍ਰਿੰਸੀਪਲ ਬਲਰਾਜ ਕੌਰ ਦੀ ਅਗਵਾਈ ’ਚ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਦੀਪਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ।ਇਸ ਮੌਕੇ ਵਿਦਿਆਰਥੀਆਂ ਵੱਲੋਂ ਪੀ.ਟੀ ਸੋਅ ਵੀ ਪੇਸ਼ ਕੀਤਾ ਗਿਆ । ਉਪਰੰਤ ਸਕੂਲ ਦੇ ਵਾਇਸ ਪ੍ਰਿੰਸੀਪਲ ਮਨਜੀਤ ਸਿੰਘ ਤੇ ਮਾਸਟਰ ਪ੍ਰਿਥੀਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਰੰਗਾਂ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਲਖਬੀਰ ਸਿੰਘ ਝੀਤਾ, ਲੈਕਚਰਾਰ ਦੇਵ ਰਾਜ, ਮਾਸਟਰ ਕੁਲਜੀਤ ਸਿੰਘ, ਅਮਰ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਕਮਲਾ ਦੇਵੀ, ਪਿੰਕੀ, ਸੰਦੀਪ ਕੌਰ, ਜਸਬੀਰ ਕੌਰ ਆਦਿ ਹਾਜ਼ਰ ਸਨ ।


Post a Comment