ਪਟਿਆਲਾ, 2 ਜਨਵਰੀ / ‘‘ ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਜਿਥੇ ਫਸਲੀ ਵਿਭਿੰਨਤਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਥੇ ਹੀ ਸਹਾਇਕ ਧੰਦੇ ਅਪਣਾ ਕੇ ਆਪਣੀ ਆਰਥਿਕਤਾ ਨੂੰ ਵਧੇਰੇ ਮਜ਼ਬੂਤ ਬਣਾਉਣ ਲਈ ਵੀ ਯਤਨ ਜਾਰੀ ਹਨ ਜਿਸ ’ਤੇ ਅਮਲ ਕਰਦਿਆਂ ਜ਼ਿਲ•ਾ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰਫਸਲਾਂ ਤੋਂ ਵੱਖ-ਵੱਖ ਉਤਪਾਦ ਬਣਾਉਣ ਅਤੇ ਸਹਾਇਕ ਧੰਦਿਆਂ ਰਾਹੀਂ ਪੈਦਾ ਕੀਤੇ ਉਤਪਾਦ ਦੇ ਮੰਡੀਕਰਨ ਲਈ ਪ੍ਰੇਰਿਤ ਕਰਦਿਆਂ ਨਵੀਂ ਪਿਰਤ ਪਾ ਦਿੱਤੀ ਹੈ । ’’ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਬਾਰਾਂਦਰੀ ਵਿਖੇ ਸਥਿਤ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਸ਼ਹਿਦ ਦੇ ਮੰਡੀਕਰਨ ਲਈ ਸਥਾਪਤ ਕੀਤੇ ਗਏ ਆਤਮਾ ਕਿਸਾਨ ਹੱਟ ਦਾ ਉਦਘਾਟਨ ਕਰਨ ਤੋਂ ਬਾਅਦ ਦਿੱਤੀ । ਉਨ•ਾਂ ਕਿਹਾ ਕਿ ਆਤਮਾ ਸਕੀਮ ਦੇ ਰਾਹੀਂ ਕਿਸਾਨਾਂ ਨੂੰ ਵਧੀਆ ਮੰਡੀਕਰਨ ਦੇਣ ਦੇ ਉਪਰਾਲੇ ਵਜੋਂ ਸਥਾਪਤ ਕੀਤੀ ਗਈ ਇਸ ਹੱਟ ਨੂੰ ਕਿਸਾਨ ਤੋਂ ਸਿੱਧਾ ਗਾਹਕ ਤੱਕ ਪਦਾਰਥ ਪਹੁੰਚਾਉਣ ਦਾ ਸਫਲ ਯਤਨ ਮੰਨਿਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਇਸ ਹੱਟ ’ਤੇ ਅਜਵਾਇਣ, ਲੀਚੀ, ਬਸੰਤ ਸ਼ਹਿਦ, ਹਿਮਾਚਲ ਸ਼ਹਿਦ ਅਤੇ ਕਸ਼ਮੀਰੀ ਸ਼ਹਿਦ ਉਪਲਬਧ ਕਰਵਾਇਆ ਗਿਆ ਹੈ ਜਿਹੜਾ ਲੋਕਾਂ ਲਈ ਯਕੀਨੀ ਤੌਰ ’ਤੇ ਖਿੱਚ ਦਾ ਕੇਂਦਰ ਬਣੇਗਾ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ•ੇ ਵਿੱਚ ਆਤਮਾ ਸਕੀਮ ਤਹਿਤ ਸੌ ਤੋਂ ਵੀ ਵੱਧ ਗਰੁੱਪ ਕਾਰਜਸ਼ੀਲ ਹਨ ਅਤੇ ਇਨ•ਾਂ ਗਰੁੱਪਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੀ ਆਤਮਾ ਦਾ ਮੁੱਖ ਉਦੇਸ਼ ਹੈ । ਉਨ•ਾਂ ਦੱਸਿਆ ਕਿ ਆਤਮਾ ਸਕੀਮ ਤਹਿਤ ਹੀ ਪ੍ਰੋਡਿਊਸਰਜ਼ ਕ੍ਰਿਏਟਿਵ ਮਾਰਕੀਟਿੰਗ ਗਰੁੱਪ ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ’ਚ ਸਥਾਪਤ ਕੀਤੇ ਗਏ ਇਸ ਹੱਟ ਦੀ ਤਰਜ਼ ’ਤੇ ਜਲਦੀ ਹੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਤੋਂ ਇਲਾਵਾ ਨਾਭਾ ਅਤੇ ਸ਼ੰਭੂ ਵਿਖੇ ਵੀ ਅਜਿਹੇ ਹੱਟ ਖੋਲ•ੇ ਜਾਣਗੇ ਜਿਥੇ ਲੋਕਾਂ ਲਈ ਜੈਵਿਕ ਸਬਜ਼ੀਆਂ, ਦਾਲਾਂ ਅਤੇ ਗੁੜ ਦੇ ਨਾਲ-ਨਾਲ ਹੋਰ ਮਿਆਰੀ ਤੇ ਸਸਤੇ ਉਤਪਾਦ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ । ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਸੋਇਆ ਤੋਂ ਬਣੇ ਦੁੱਧ ਅਤੇ ਪਨੀਰ ਦੀ ਵਿਕਰੀ ਲਈ ਸਥਾਪਤ ਹੱਟ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ । ਆਤਮਾ ਕਿਸਾਨ ਹੱਟ ਦੇ ਉਦਘਾਟਨ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਵਿਖੇ ਨਵੇਂ ਸਾਲ ਦੇ ਸਬੰਧ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ । ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਵਿਦਵਾਨ ਡਾ. ਸਵਰਾਜ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਰੌਸ਼ਨੀ ਵਿੱਚ ਜੀਵਣ ਜਿਊਣ ਦੇ ਫਲਸਫੇ ਬਾਰੇ ਵਿਚਾਰ ਸਾਂਝੇ ਕੀਤੇ । ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਸੋਹਲ ਨੇ ਕਿਸਾਨਾਂ ਨੂੰ ਆਤਮਾ ਸਕੀਮ ਨਾਲ ਜੁੜ ਕੇ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ•ਾਂ ਕਿਹਾ ਕਿ ਇਸ ਸਕੀਮ ਨਾਲ ਖੇਤੀ ਦੇ ਸਹਾਇਕ ਧੰਦਿਆਂ ਬਾਰੇ ਸਿਖਲਾਈ ਹਾਸਲ ਕਰਕੇ ਵਧੀਆ ਤੇ ਪੱਕਾ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ।
Post a Comment