ਜ਼ਿਲ•ੇ ਵਿੱਚ ਹੁਣ ਤੱਕ 136 ਲੋੜਵੰਦ ਬੱਚਿਆਂ ਨੇ ‘1098’ ਐਮਰਜੈਂਸੀ

Wednesday, January 02, 20130 comments

ਪਟਿਆਲਾ, 2 ਜਨਵਰੀ /‘‘ਚਾਈਲਡ ਲਾਈਨ ਇੰਡੀਆ ਫਾਊਂਡੇਸ਼ਨ ਵੱਲੋਂ ਦੇਸ਼ ਵਿੱਚ ਸਥਾਪਤ ਕੀਤੀ ‘1098’ ਚਾਈਲਡ ਲਾਈਨ ਐਮਰਜੈਂਸੀ ਮੁਫਤ ਫੋਨ ਸੇਵਾ ਦਾ ਮੁੱਖ ਕਾਰਜ ਜ਼ਰੂਰਤਮੰਦ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ 24 ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ ਕਿਸੇ ਵੀ ਤਰ•ਾਂ ਦੀ ਮੁਸ਼ਕਿਲ ਜਾਂ ਮੁਸੀਬਤ ਵਿੱਚ ਫਸੇ ਬੱਚੇ ਮਦਦ ਪ੍ਰਾਪਤ ਕਰ ਸਕਣ । ’’ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ ਚਾਈਲਡ ਲਾਈਨ ਇੰਡੀਆ ਫਾਊਂਡੇਸ਼ਨ ਦੁਆਰਾ ਪੰਜਾਬ ਦੇ ਛੇ ਜ਼ਿਲਿਆਂ ਵਿੱਚ ਇਸ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਪਟਿਆਲਾ ਤੋਂ ਇਲਾਵਾ ਲੁਧਿਆਣਾ, ਅੰਮ੍ਰਿਤਸਰ, ਜ¦ਧਰ, ਪਠਾਨਕੋਟ ਤੇ ਫਰੀਦਕੋਟ ਵੀ ਸ਼ਾਮਲ ਹਨ । ਉਨ•ਾਂ ਦੱਸਿਆ ਕਿ ਪਟਿਆਲਾ ਜ਼ਿਲ•ੇ ਵਿੱਚ ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਸੂਲਰ ਵਿਖੇ ਇਹ ਸੇਵਾ ਉਪਲਬਧ ਕਰਵਾਈ ਗਈ ਹੈ ਜਿਥੇ ਹੈਲਪ ਲਾਈਨ ਨੰਬਰ 1098 ’ਤੇ ਫੋਨ ਕਰਕੇ ਪਟਿਆਲਾ ਜ਼ਿਲ•ੇ ਦੇ 136 ਲੋੜਵੰਦ ਬੱਚੇ ਸਹਾਇਤਾ ਹਾਸਲ ਕਰ ਚੁੱਕੇ ਹਨ । ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਇਹ ਟੋਲ ਫਰੀ ਨੰਬਰ ਜੂਨ 2011 ਵਿੱਚ ਸਥਾਪਤ ਹੋਇਆ ਸੀ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋੜਵੰਦ ਬੱਚੇ ਆਪਣੀ ਕਿਸੇ ਵੀ ਤਕਲੀਫ ਦੇ ਸਮੇਂ ਬਿਨਾਂ ਕਿਸੇ    ਝਿਜਕ ਦੇ ਆਪਣੀ ਸਮੱਸਿਆ ਦੇ ਹੱਲ ਲਈ ਐਂਮਰਜੈਂਸੀ ਚਾਈਲਡ ਲਾਈਨ ਨੰਬਰ 1098 ਤੇ ਸੰਪਰਕ ਕਰ ਸਕਦੇ ਹਨ ਅਤੇ ਮੌਕੇ ਤੇ ਹੀ ਉਹਨਾਂ ਦੀ ਸਮਸਿਆ ਦਾ ਹੱਲ ਕੀਤਾ ਜਾਂਦਾ ਹੈ । ਚਾਈਲਡ ਲਾਈਨ ਦੀ ਇਹ ਮੁਫਤ ਟੈਲੀਫੋਨ ਸੇਵਾ ਖਾਸ ਤੌਰ ਤੇ ਗੁੰਮਸ਼ੁਦਾ, ਘਰ ਤੋ ਭੱਜੇ ਹੋਏ ਅਤੇ ਬੱਚਿਆਂ ਦਾ ਗੈਰ-ਕਾਨੂੰਨੀ ਵਪਾਰ, ਸੈਕਸ ਸ਼ੋਸ਼ਣ, ਬਾਲ ਵਿਆਹ, ਬਾਲ ਮਜਦੂਰੀ ਵਾਲੇ ਬੱਚਿਆਂ ਆਦਿ ਲਈ ਲਾਭਦਾਇਕ ਹੈ। ਉਨ•ਾਂ ਦੱਸਿਆ ਕਿ ਇਸ ਹੈਲਪ ਲਾਈਨ ਰਾਹੀ ਉਹ ਬੱਚੇ ਵੀ ਲਾਭ ਉਠਾ ਸਕਦੇ ਹਨ ਜੋ ਖੁਦ ਆਪਣੀ ਕਿਸੇ ਵੀ ਸਮੱਸਿਆ ਨੂੰ ਸਲਝਾਉਣ ਵਿੱਚ ਅਸਮਰੱਥ ਹੋਣ ਅਤੇ ਉਸ ਦਾ ਹੱਲ ਚਾਹੁੰਦੇ ਹੋਣ। ਇਹ ਟੈਲੀਫੋਨ ਸੇਵਾ ਸਭ ਤੋ ਪਹਿਲਾਂ ਮੁੰਬਈ ਵਿੱਚ 1996 ਨੂੰ ਸੁਰੂ ਕੀਤੀ ਗਈ ਸੀ ਅਤੇ ਹੁਣ ਦੇਸ਼ ਦੇ 30 ਰਾਜਾਂ ਅਤੇ 255 ਸ਼ਹਿਰਾਂ ਵਿੱਚ ਸਫਲਤਾ ਪੂਰਵਕ ਚਲਾਈ ਜਾ ਰਹੀ ਹੈ। ਇਹ ਚਾਈਲਡ ਲਾਈਨ ਭਾਰਤ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਹੈ। ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਚਾਈਲਡ ਲਾਈਨ ਦਾ ਮੁੱਖ ਉਦੇਸ਼ ਸਾਰੇ ਬੱਚਿਆਂ ਨੂੰ ਉਹਨਾਂ ਦੇ ਮੂਲ ਅਧਿਕਾਰ ਦਿਵਾਉਣ ਦੀ ਇੱਕ ਕੋਸ਼ਿਸ ਹੈ। ਚਾਈਲਡ ਲਾਈਨ ਉਹਨਾਂ ਸਾਰੇ ਬੱਚਿਆ ਨੂੰ ਜੋ ਕਿ ਸਿੱਖਿਆ, ਸਿਹਤ, ਖਾਣ-ਪੀਣ, ਸਹੀ ਦੇਖ-ਭਾਲ, ਜਾਂ ਨਿਆਂ ਤੋ ਵਾਂਝੇ ਰਹਿ ਜਾਂਦੇ ਹਨ ਅਤੇ ਉਹਨਾਂ ਦੀ ਪੜ•ਾਈ-ਲਿਖਾਈ, ਖੇਡਣ-ਕੁੱਦਣ ਦੀ ਉਮਰ ਕਿਸੇ ਕਾਰਨ ਕਰਕੇ ਰੁਲ ਜਾਂਦੀ ਹੈ, ਉਨ•ਾਂ ਨੂੰ ਮਦਦ ਮੁਹੱਈਆ ਕਰਵਾਉਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚਾਈਲਡ ਲਾਈਨ ਉਨ•ਾਂ ਬੱਚਿਆ ਲਈ ਵੀ ਕੰਮ ਕਰਦੀ ਹੈ ਂਜੋ ਆਪਣੇ ਆਪ ਨੂੰ ਇੱਕਲੇ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਉਨ•ਾਂ ਕਿਹਾ ਕਿ ਚਾਈਲਡ ਲਾਈਨ ਲੋੜਵੰਦ ਬੱਚਿਆਂ ਨੂੰ ਇਹ ਅਹਿਸਾਸ ਕਰਵਾਉਦੀ ਹੈ ਕਿ ਉਹ ਵੀ ਇਸ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਸਮਾਜ ਵਿੱਚ ਬਰਾਬਰ ਦੇ ਅਧਿਕਾਰ ਰੱਖਦੇ ਹਨ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger