ਮਾਨਸਾ 21ਜਨਵਰੀ ( ) ਅੱਜ ਹਲਕਾ ਵਿਧਾਇਕ ਸ੍ਰੀ ਪ੍ਰੇਮ ਮਿੱਤਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਯੂ ਪੀ ਏ ਸਰਕਾਰ ਵਲੋਂ ਡੀਜਲ ਦੇ ਰੇਟਾਂ ਵਿੱਚ ਕੀਤੇ ਵਾਧੇ ਦੀ ਸਖਤ ਨਿਖੇਧੀ ਕੀਤੀ ਗਈ। ਸ੍ਰੀ ਮਿੱਤਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੀਜਲ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਅਤਿ ਨਿੰਦਣਯੋਗ ਤੇ ਲੋਕ ਵਿਰੋਧੀ ਹੈ। ਉਹਨਾਂ ਨੇ ਕਿਹਾ ਇਸ ਤੋਂ ਵੀ ਜਿਆਦਾ ਬੁਰਾ ਡੀਜਲ ਦੇ ਰੇਟ ਤਹਿ ਕਰਨ ਵਾਸਤੇ ਤੇਲ ਕੰਪਨੀਆਂ ਨੂੰ ਅਜਾਦੀ ਦੇਣਾ ਹੈ। ਉਹਨਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੇ ਕੁਝ ਗਿਨੇ-ਚੁਣੇ ਸਰਮਾਏਦਾਰਾਂ ਦੇ ਹੱਥਾਂ ਵਿੱਚ ਡੀਜਲ ਦੀਆਂ ਕੀਮਤਾਂ ਤਹਿ ਕਰਨ ਦਾ ਅਧਿਕਾਰ ਦੇਣਾ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਤੇ ਸਰਾਸਰ ਜਿਆਦਤੀ ਹੈ, ਡੀਜਲ ਦੀਆਂ ਕੀਮਤਾਂ ਵੱਧਣ ਨਾਲ ਟਰਾਸਪੋਰਟ ਦਾ ਖਰਚਾ ਵੱਧੇਗਾ ਜਿਸ ਨਾਲ ਮਹਿੰਗਾਈ ਦਾ ਗ੍ਰਾਫ ਹੋਰ ਤੇਜੀ ਨਾਲ ਉਪਰ ਉਠੇਗਾ। ਸ੍ਰੀ ਮਿੱਤਲ ਨੇ ਕਿਹਾ ਕਿ ਬਿਨ•ਾ ਸੰਸਦ ਦੀ ਆਗਿਆ ਲਿਆਂ ਅਤੇ ਬਜਟ ਤੋਂ ਲੱਗਭੱਗ ਇੱਕ ਮਹੀਨਾ ਪਹਿਲਾ ਡੀਜਲ ਦੇ ਰੇਟਾਂ ਬਾਰੇ ਫੈਸਲਾ ਕਰਕੇ ਮਨਮੋਹਨ ਸਰਕਾਰ ਨੇ ਇੱਕ ਵਾਰ ਫਿਰ ਆਪਣੀ ਤਾਨਾਸ਼ਾਹੀ ਸਾਬਿਤ ਕਰ ਦਿੱਤੀ ਹੈ। ਵਿਧਾਇਕ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਡੀਜਲ ਦੇ ਮੁੱਲ ਵਿੱਚ ਕੀਤਾ ਵਾਧਾ ਵਾਪਿਸ ਲਏ ਅਤੇ ਤੇਲ ਕੰਪਨੀਆਂ ਨੂੰ ਡੀਜਲ ਦੇ ਮੁੱਲ ਨਿਰਧਾਰਿਤ ਕਰਨ ਦੀ ਅਜਾਦੀ ਦੇਣ ਦੇ ਆਪਣੇ ਫੈਸਲੇ ਤੋਂ ਪੈਰ ਵਾਪਿਸ ਖਿਚੇ ਤਾਂ ਜੋ ਆਮ ਆਦਮੀ ਦਾ ਹਾਲ ਬੇਹਾਲ ਹੋਣ ਤੋਂ ਬਚ ਸਕੇ। ਇਸ ਮੌਕੇ ਬੱਬੀ ਦਾਨੇਵਾਲੀਆਂ,ਨਰਪਿੰਦਰ ਸਿੰਘ ਬਿੱਟੂ ਖਿਆਲਾ, ਉੱਤਮ ਜੈਨ, ਨਿਰਵੈਰ ਸਿੰਘ ਬੁਰਜ ਹਰੀ, ਅੰਗਰੇਜ ਮਿੱਤਲ, ਪਵਨ ਕੋਟਲੀ, ਤੋਂ ਇਲਾਵਾਂ ਹੋਰ ਵੀ ਕਈ ਅਕਾਲੀ ਲੀਡਰ ਤੇ ਵਰਕਰ ਮੌਜੂਦ ਸਨ।


Post a Comment