ਲੁਧਿਆਣਾ, 21 ਜਨਵਰੀ(ਸਤਪਾਲ ਸੋਨ9 ) ਪਿੰਡਾਂ ਵਿੱਚ ਆਮ ਲੋਕਾਂ ਤੱਕ ਵੱਖ-ਵੱਖ ਕਾਨੂੰਨਾਂ ਅਤੇ ਸਕੀਮਾਂ ਦੀ ਜਾਣਕਾਰੀ ਪਹੁੰਚਾਉਣ ਲਈ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਲੀਗਲ ਲਿਟਰੇਸੀ ਕੈਂਪਾਂ ਦਾ ਆਯੋਜਿਨ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ੍ਰੀ ਕੇ.ਕੇ.ਸਿੰਗਲਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਪਿੰਡ ਰੱਤੋਵਾਲ ਵਿਖੇ ਆਯੋਜਿਤ ਲੀਗਲ ਲਿਟਰੇਸੀ ਸੈਮੀਨਾਰ ਪ੍ਰਧਾਨਗੀ ਕਰਦਿਆ ਦਿੱਤੀ।
ਸ੍ਰੀ ਸਿੰਗਲਾ ਨੇ ਇਸ ਮੌਕੇ ਤੇ ਕੈਂਪ ਵਿੱਚ ਹਾਜ਼ਰ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ/ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ (ਜਨ-ੳਪਯੋਗੀ ਸੇਵਾਵਾਂ), ਲੀਗਲ ਏਡ ਕਲੀਨਿਕ ਸਬੰਧੀ, ਪ੍ਰੋਟੈਕਸ਼ਨ ਆਫ ਵਿਮੈਨ ਫਰਾਮ ਡੋਮੈਸਟਿਕ ਵਾਇਲੈਂਸ ਐਕਟ, ਧਾਰਾ 125 ਸੀ.ਆਰ.ਸੀ.ਪੀ., ਲੀਗਲ ਏਡ ਕਲੀਨਿਕ ਸਕੀਮ, ਗ੍ਰਿਫਤਾਰੀ ਜ਼ਮਾਨਤ, ਧਾਰਾ 406 ਅਤੇ 498-ਏ ਆਈ.ਪੀ.ਸੀ. ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਉਹਨਾਂ ਇਸ ਮੌਕੇ ਤੇ ਲੋਕਾਂ ਨੂੰ ਆਪਣੇ ਝਗੜੇ ਲੋਕ ਅਦਾਲਤਾਂ ਰਾਂਹੀ ਨਿਪਟਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਉਹਨਾਂ ਨਾਲ ਮੈਡਮ ਹਰਸਿਮਰਤ ਕੌਰ ਤੇ ਮੈਡਮ ਅਮਲਦੀਪ ਕੌਰ (ਦੋਵੇ ਐਡਵੋਕੇਟ) ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਵਿਆਕਤੀ ਹਾਜ਼ਰ ਸਨ।

Post a Comment