ਪਿੰਡ ਕੋਟ ਲੱਲੂ ਵਿਖੇ ਲਗਾਇਆ ਇਕ ਰੋਜ਼ਾ ਦੁੱਧ ਉਤਪਾਦਕ ਕੈਂਪ

Friday, January 25, 20130 comments


ਮਾਨਸਾ, 25 ਜਨਵਰੀ ( ) : ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਸ਼੍ਰੀ ਇੰਦਰਜੀਤ ਸਿੰਘ ਦੇ ਆਦੇਸ਼ਾਂ 'ਤੇ ਪਿੰਡ ਕੋਟ ਲੱਲੂ ਵਿਖੇ ਆਤਮਾ ਦੇ ਸਹਿਯੋਗ ਨਾਲ ਇਕ-ਰੋਜ਼ਾ ਦੁੱਧ ਉਤਪਾਦਕ ਕੈਂਪ ਲਗਾਇਆ ਗਿਆ, ਜਿਸ ਵਿਚ ਕਿਸਾਨਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ। ਇਸ ਮੌਕੇ ਬੁਲਾਰਿਆਂ ਵਲੋਂ ਦੁੱਧ ਉਤਪਾਦਕ ਕਿਸਾਨਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਪੁਰਜ਼ੋਰ ਅਪੀਲ ਕੀਤੀ ਗਈ। ਵਿਭਾਗ ਦੇ ਅਧਿਕਾਰੀ ਸ਼੍ਰੀ ਜਰਨੈਲ ਸਿੰਘ ਨੇ ਜਿੱਥੇ ਨਸਲਾਂ, ਨਸਲ ਸੁਧਾਰ ਅਤੇ ਪਸ਼ੂ ਪਾਲਣ ਪ੍ਰਬੰਧ ਬਾਰੇ ਕਿਸਾਨਾਂ ਨੂੰ ਬੜੀ ਬਾਰੀਕੀ ਨਾਲ ਦੱਸਿਆ, ਉਥੇ ਸੇਵਾ-ਮੁਕਤ ਚਾਰਾ ਵਿਕਾਸ ਅਫ਼ਸਰ ਸ਼੍ਰੀ ਅਜੈਬ ਸਿੰਘ ਨੇ ਕੈਂਪ ਵਿੱਚ ਆਏ ਕਿਸਾਨਾਂ ਨੂੰ ਹਰੇ ਚਾਰੇ ਦੀ ਮਹੱਤਤਾ, ਚਾਰਾ ਰਲਾਕੇ ਬੀਜਣਾ, ਸਾਈਲੇਜ਼ ਅਤੇ ਤੂੜੀ ਨੂੰ ਯੂਰੀਆ ਨਾਲ ਸੋਧਣ ਬਾਰੇ ਜਾਣਕਾਰੀ ਦਿੱਤੀ। ਕੈਮਿਸਟ ਕੁਲਵੰਤ ਸਿੰਘ ਨੇ ਫੀਡ ਬਾਰੇ, ਵੀ.ਓ. ਡਾ. ਗਾਬਾ ਨੇ ਪਸ਼ੂਆਂ ਦੀਆਂ ਬੀਮਾਰੀਆਂ ਬਾਰੇ ਅਤੇ ਇੰਸਪੈਕਟਰ ਡੇਅਰੀ ਵਿਕਾਸ ਸ਼੍ਰੀ ਸੁਭਾਸ਼ ਚੰਦਰ ਨੇ ਦੁੱਧ ਤੋਂ ਪਦਾਰਥ ਬਣਾਉਣ, ਦੁੱਧ ਦੇ ਮੰਡੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਡਾ. ਚਮਨਦੀਪ ਸਿੰਘ ਨੇ ਆਤਮਾ ਅਤੇ ਕਣਕ ਦੀਆਂ ਮੁੱਖ ਬੀਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਜ਼ਿਲ੍ਹਾ ਮੈਨੇਜਰ ਪੇਡਾ ਅਤੇ ਭੂਮੀ ਰੱਖ਼ਿਆ ਵਿਭਾਗ ਦੇ ਸ਼੍ਰੀ ਰਘਵੀਰ ਚੰਦ ਨੇ ਵੀ ਆਪਣੇ-ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਡੇਅਰੀ ਫਾਰਮਿੰਗ ਸਹਾਇਕਾਂ ਸ਼੍ਰੀ ਕੰਵਲਜੀਤ ਸਿੰਘ ਅਤੇ ਸ਼੍ਰੀ ਗੁਰਵਿੰਦਰ ਸਿੰਘ ਨੇ ਮੋਬਾਇਲ ਵੈਨ ਰਾਹੀਂ ਖੱਲ, ਫੀਡ ਦੇ ਸੈਂਪਲ ਟੈਸਟ ਕਰਕੇ ਮੌਕੇ 'ਤੇ ਹੀ ਨਤੀਜੇ ਮੁਹੱਈਆ ਕਰਵਾਏ। ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਅਗਾਂਹ ਵਧੂ ਡੇਅਰੀ ਫਾਰਮ ਅਤੇ ਸਾਬਕਾ ਸਰਪੰਚ ਰਣਧੀਰ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger