ਨੌਜਵਾਨ ਵੋਟ ਦੀ ਅਹਿਮੀਅਤ ਨੂੰ ਸਮਝਣ- ਥਿੰਦ

Friday, January 25, 20130 comments


ਮੋਗਾ, 25 ਜਨਵਰੀ, / ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਨੌਜਵਾਨ ਵਰਗ ਨੂੰ ਵੋਟ ਦੀ ਤਾਕਤ ਤੋਂ ਜਾਣੂੰ ਕਰਵਾਉਂਦਿਆਂ ਪ੍ਰੇਰਣਾ ਦਿੱਤੀ ਕਿ ਹਰੇਕ ਮੁੰਡੇ-ਕੁੜੀ ਨੂੰ ਕਿਸੇ ਵੀ ਪੱਧਰ ਦੀਆਂ ਚੋਣਾਂ ‘ਚ ਖੜ੍ਹੇ ਉਮੀਦਵਾਰ ਦੀ ਪਰਖ ਕਰਕੇ ਮੈਰਿਟ ਦੇ ਆਧਾਰ ‘ਤੇ ਵੋਟ ਪਾਉਣੀ ਚਾਹੀਦੀ ਹੈ। ਕੌਮੀ ਵੋਟਰ ਦਿਵਸ ਮੌਕੇ ਸਥਾਨਕ ਐਸ.ਡੀ. ਕਾਲਜ (ਲੜਕੀਆਂ) ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਥਿੰਦ ਨੇ ਵੋਟਰ ਦਿਵਸ ਦੀ ਮਹੱਤਤਾ ਬਾਰੇ ਵੀ ਚਾਨਣ ਪਾਇਆ।  ਉਨ੍ਹਾਂ ਕਿਹਾ ਕਿ ਭਾਰਤ ਦੇਸ਼ ‘ਚ ਹਰੇਕ ਵਰਗ, ਨਸਲ, ਜਾਤ, ਧਰਮ ਤੇ ਭਾਈਚਾਰੇ ਦੇ ਵਿਅਕਤੀ ਨੂੰ 18 ਸਾਲ ਦਾ ਹੋ ਜਾਣ ‘ਤੇ  ਵੋਟ ਪਾਉਣ ਦਾ ਅਧਿਕਾਰ ਹੈ ਅਤੇ ਇਹੀ ਖੂਬੀ ਸਾਡੇ ਦੇਸ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੋਣ ਦਾ ਦਰਜਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ ਸਦਕਾ ਇਸ ਸਮੇਂ ਤਕਰੀਬਨ 100 ਫੀਸਦੀ ਫੋਟੋ ਵੋਟਰ ਸੂਚੀਆਂ ਬਣ ਚੁੱਕੀਆਂ ਹਨ ਜਿਸਦੀ ਸਾਰੀ ਜਾਣਕਾਰੀ ਕਮਿਸ਼ਨ ਦੀ ਵੈ¤ਬਸਾਈਟ ‘ਤੇ ਵੀ ਪਾਈ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ 18-19 ਸਾਲ ਦੇ ਹਰੇਕ ਮੁੰਡੇ-ਕੁੜੀ ਨੂੰ ਵੋਟ ਬਣਾ ਲੈਣੀ ਚਾਹੀਦੀ ਹੈ ਕਿਉਂ ਕਿ ਇਕ-ਇਕ ਵੋਟ ਹੀ ਦੇਸ਼ ਨਿਰਮਾਣ ‘ਚ ਯੋਗਦਾਨ ਪਾਉਂਦੀ ਹੈ। ਡਿਪਟੀ ਕਮਿਸ਼ਨ ਸ੍ਰੀ ਥਿੰਦ ਜੋ ਜ਼ਿਲਾ ਚੋਣ ਅਫਸਰ ਵੀ ਹਨ, ਨੇ ਕਿਹਾ ਕਿ ਚੋਣਾਂ ਦੌਰਾਨ ਪਾਈਆਂ ਜਾਣ ਵਾਲੀਆਂ ਵੋਟਾਂ ਦੇਸ਼ ਦੀ ਦਿਸ਼ਾ ਤੇ ਦਸ਼ਾ ਨਿਰਧਾਰਿਤ ਕਰਦੀਆਂ ਹਨ ਇਸ ਲਈ ਵੋਟ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਇਸਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਵੋਟ ਬਣਾਉਣ ਦੀ ਪ੍ਰਕਿਰਿਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆਂ। ਉਨ੍ਹਾਂ ਨੌਜਵਾਨਾਂ ਤੇ ਮੁਟਿਆਰਾਂ ਦੀ ਹੌਂਸਲਾ ਅਫਜਾਈਂ ਕਰਦਿਆਂ ਤੇ ਪ੍ਰੇਰਨਾ ਦਿੰਦਿਆਂ ਕਿਹਾ ਕਿ ਭਾਰਤ ਦੇ ਵਿਕਾਸ ਤੇ ਸੁਚੱਜੇ ਨਿਰਮਾਣ ‘ਚ ਨੌਜਵਾਨ ਪੀੜ੍ਹੀ ਆਪਣਾ ਸਾਰਥਕ ਯੋਗਦਾਨ ਪਾਵੇ।ਸਮਾਗਮ ਦੌਰਾਨ ਵੋਟਰਾਂ ਵੱਲੋਂ ਪ੍ਰਣ ਲਿਆ ਗਿਆ ਕਿ ਉ ਲੋਕਤੰਤਰ ਵਿਚ ਪੂਰਣ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਨਾਗਰਿਕ ਦੇ ਤੌਰ ‘ਤੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ, ਸੁਤੰਤਰ, ਵਾਜਬ ਅਤੇ ਸ਼ਾਂਤੀਪੂਰਣ ਚੋਣਾਂ ਦੀ ਮਾਣ ਮਰਿਆਦਾ ਤੇ ਹਰੇਕ ਚੋਣ ਦੌਰਾਣ ਬਿਨਾਂ ਕਿਸੇ ਡਰ ਜਾਂ ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਿਸੇ ਦਬਾਓ ਤੋਂ ਵੋਟ ਪਾਵਾਂਗੇ। ਇਸ ਮੌਕੇ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਵੋਟ ਪਾਉਣ ਦੀ ਜਾਣਕਾਰੀ ਵੀ ਦਿੱਤੀ ਗਈ। ਕੌਮੀ ਵੋਟਰ ਦਿਵਸ ਸਬੰਧੀ ਕਰਵਾਏ ਗਏ ਭਾਸ਼ਣ, ਪੋਸਟਰ ਮੇਕਿੰਗ ਆਦਿ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਡਾ. ਜੋਰਾਮ ਬੇਦਾ, ਤਹਿਸੀਲਦਾਰ ਚੋਣਾਂ ਮੈਡਮ ਅੰਜੂ ਬਾਲਾ, ਪ੍ਰਿੰਸੀਪਲ ਨੀਨਾ ਗਰਗ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਦਰਸ਼ਨ ਸਿੰਗਲਾ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। 
 ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਐਸ.ਡੀ. ਕਾਲਜ (ਲੜਕੀਆਂ) ਵਿਖੇ ਕੌਮੀ ਵੋਟਰ ਦਿਵਸ ਸਬੰਧੀ ਹੋਏ ਇਕ ਸਮਾਗਮ ਦੌਰਾਨ ਪ੍ਰਧਾਨਗੀ ਕਰਦੇ ਹੋਏ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger