ਕੋਟਕਪੂਰਾ/17 ਜਨਵਰੀ/ਜੇ.ਆਰ.ਅਸੋਕ/ ਸਥਾਨਕ ਲਾਲ ਬ¤ਤੀ ਚੌਂਕ ਵਿਖੇ ਮੀਡੀਆ ਕਲ¤ਬ ਕੋਟਕਪੂਰਾ ਨੇ ਜਿਲ•ਾ ਪੁਲਿਸ ਦੇ ਸਹਿਯੋਗ ਨਾਲ ਵਹੀਕਲਾਂ ਦੇ ਰਿਫਲੈਕਟਰ ਲਾੲ ਗਏੇ। ਰਿਫਲੈਕਟਰ ਲਾਉਣ ਦੀ ਰਸਮ ਅਵਤਾਰ ਸਿੰਘ ਡੀ. ਐਸ. ਪੀ. ਕੋਟਕਪੂਰਾ ਨੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ। ਇਸ ਮੌਕੇ ਮੀਡੀਆ ਕਲ¤ਬ ਦੇ ਪ੍ਰਧਾਨ ਨਪਿੰਦਰ ਸਿੰਘ ਬਰਾੜ ਨਿ¤ਪੀ, ਚੇਅਰਮੈਨ ਡਾ. ਸੁਰਿੰਦਰ ਕਮੁਾਰ ਦਿਵੇਦੀ, ਸਰਪ੍ਰਸਤ ਕੰਵਲ ਅਰੋੜਾ, ਹਰਪ੍ਰੀਤ ਸਿੰਘ ਚਾਨਾ ,ਡਾ. ਕੇ. ਕੇ. ਕਟਾਰੀਆ, ਤਰਸੇਮ ਸਿੰਘ, ਹਰਪ੍ਰੀਤ ਸਿੰਘ ਚਾਨਾ, ਸੁਭਾਸ਼ ਮਹਿਤਾ, ਭਾਰਤ ਭੂਸ਼ਣ ਸ਼ਰਮਾ, ਮੋਹਰ ਗਿ¤ਲ, ਲਲਿਤ ਸ਼ਰਮਾ, ਬਲਵਿੰਦਰ ਸਿੰਘ,ਬੂਟਾ ਸਿੰਘ, ਜਗਰੂਪ ਸਿੰਘ ਵੀ ਮੌਜੂਦ ਸਨ। ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਖਜਿੰਦਰ ਸਿੰਘ ਬੇਦੀ ਨੇ ਆਪਣੀ ਪੂਰੀ ਟੀਮ ਨਾਲ ਸਹਿਯੋਗ ਦਿਤਾ। ਇਸ ਤੋਂ ਇਲਾਵਾ ਥਾਣਾ ਸਦਰ ਦੇ ਇੰਚਾਰਜ ਅਮਰਜੀਤ ਸਿੰਘ ਕੁਲਾਰ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਟ੍ਰੈਫਿਕ ਕੈਂਪ ਦੌਰਾਨ ਕਰੀਬ ਤਿੰਨ ਸੋ ਵਹੀਕਲਾਂ ’ਤੇ ਰਿਫਲੈਕਟਰ ਲਾਏ ਗਏ। ਕਲ¤ਬ ਦੇ ਪ੍ਰਧਾਨ ਨਪਿੰਦਰ ਬਰਾੜ ਨੇ ਕਿਹਾ ਕਿ ਕਲ¤ਬ ਵਲੋਂ ਪਹਿਲਾਂ ਵੀ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਅਤੇ ਆਉਣ ਵਾਲੇ ਦਿਨਾਂ ਵਿ¤ਚ ਵੀ ਹੋਰ ਕੰਮ ਕੀਤੇ ਜਾਣਗੇ।
Post a Comment