ਕੋਟਕਪੂਰਾ/18 ਜਨਵਰੀ/ਜੇ.ਆਰ.ਅਸੋਕ/ ਅੱਜ ਮ੍ਰਿਤਕ ਸਾਬਕਾ ਸਰਪੰਚ ਸੁਖਮੰਦਰ ਸਿੰਘ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਭਾਰੀ ਇਕੱਠ ਵਿਚ ਪਿੰਡ ਵਾਸੀਆਂ ਨੇ ਫਰੀਦਕੋਟ, ਕੋਟਕਪੂਰਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸੰਸਦੀ ਸਕੱਤਰ ਦੀ ਕੋਠੀ ਅੱਗੇ ਸੰਧਵਾਂ ਅਤੇ ਕੋਟਕਪੂਰਾ ਦੇ ਬੱਤੀ ਵਾਲਾ ਚੌਂਕ ਵਿਖੇ ਧਰਨਾ ਅਤੇ ਮੁਜ਼ਾਹਰਾ ਕੀਤਾ । ਵੱਡੀ ਗਿਣਤੀ ਵਿਚ ਔਰਤਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕੋਟਕਪੂਰਾ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਪਿੱਟ ਸਿਆਪਾ ਕੀਤਾ ਗਿਆ । ਇਸ ਤੋਂ ਬਾਅਦ ਇਹ ਕਾਫਲਾ ਤਿੰਨਕੋਨੀ ਚੌਂਕ ਮੋਗਾ ਰੋਡ ਕੋਟਕਪੂਰਾ ਤੋਂ ਹੋ ਕੇ ਪੰਜਗਰਾਈਂ ਪਿੰਡ ਤੋਂ ਹੁੰਦਾ ਹੋਇਆ ਔਲਖ ਸਮਾਪਤ ਹੋਇਆ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ । ਉਨ•ਾਂ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਅਜਿਹੀ ਘਟਨਾ ਵਾਪਰੀ ਹੈ ਜੇਕਰ ਉਹ ਪਹਿਲਾਂ ਹੀ ਕਥਿਤ ਦੋਸ਼ੀਆਂ ਨੂੰ ਪਹਿਲਾਂ ਵਾਲੇ ਮੁਕੱਦਮੇ ਵਿਚ ਗ੍ਰਿਫਤਾਰ ਕਰ ਲੈਂਦੀ ਤਾਂ ਅੱਜ ਸਾਬਕਾ ਸਰਪੰਚ ਸੁਖਮੰਦਰ ਸਿੰਘ ਮੌਤ ਦੇ ਮੂੰਹ ਵਿਚ ਨਾ ਜਾਂਦਾ । ਉਨ•ਾਂਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੇ ਉਨ•ਾਂ ਕਥਿਤ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਉਨਾਂ ਚਿਰ ਉਹ ਸਰਪੰਚ ਦੀ ਲਾਸ਼ ਦਾ ਸੰਸਕਾਰ ਨਹੀਂ ਕਰਨਗੇ । ਇਸ ਮੌਕੇ ਮ੍ਰਿਤਕ ਸਰਪੰਚ ਦੇ ਚਚੇਰੇ ਭਰਾ ਅਵਤਾਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਉਨ•ਾਂ ਇਹ ਵੀ ਕਿਹਾ ਕਿ ਪੁਲਿਸ ਦੋਸ਼ੀਆਂ ਦੇ ਬਚਾਅ ਲਈ ਹਰ ਹੀਲਾ ਵਰਤ ਰਹੀ ਹੈ ਉਨ•ਾਂ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ 18 ਜਨਵਰੀ ਤੱਕ ਇਨਸਾਫ ਨਾ ਮਿਲਿਆ ਤਾਂ ਦੋਸ਼ੀਆਂ ਨੂੰ ਤੁਰੰਤ ਸਖਤ ਸਜ਼ਾਵਾਂ ਕਾਨੂੰਨ ਅਨੁਸਾਰ ਦਿਵਾਉਣ ਲਈ ਉਹ ਪੰਜਾਬ ਪੱਧਰ ਤੇ ਰੋਸ ਮਾਰਚ ਅਤੇ ਧਰਨੇ ਦੇਣਗੇ । ਵਰਨਣਯੋਗ ਹੈ ਕਿ ਪਿੰਡ ਔਲਖ ਦੇ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਸੁਖਮੰਦਰ ਸਿੰਘ ਔਲਖ ਦਾ ਬੀਤੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿਤਾ ਗਿਆ ਸੀ । ਮ੍ਰਿਤਕ ਸੁਖਮੰਦਰ ਸਿੰਘ ਆਪਣੇ ਘਰ ਤੋਂ ਸੈਰ ਕਰਨ ਲਈ ਨਿਕਲੇ ਸਨ ਕਿ ਉਨ•ਾਂ ਦੇ ਘਰ ਤੋਂ ਲਗਪਗ 100 ਗਜ ਦੀ ਦੂਰੀ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗਰਦਨ ’ਚ ਗੋਲੀ ਮਾਰੀ ਗਈ। ਗੰਭੀਰ ਜ਼ਖਮੀ ਹਾਲਤ ਵਿਚ ਸੁਖਮੰਦਰ ਸਿੰਘ ਆਪਣੇ ਭਰਾ ਊਧਮ ਸਿੰਘ ਔਲਖ ਦੇ ਡੇਅਰੀ ਫਾਰਮ ਦੇ ਦਰਵਾਜ਼ੇ ਅੱਗੇ ਆ ਡਿੱਗੇ। ਜਿਸਤੇ ਥਾਣਾ ਬਾਜਾਖਾਨਾ ਵਿਖੇ ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਦੇ ਬਿਆਨਾਂ ਤੇ ਮੁਕੱਦਮਾ ਨੰ: 4 ਅ/ਧ 302,34,120-ਬੀ, 25,27,54,59 ਆਰਮਜ਼ ਐਕਟ ਤਹਿਤ ਬਰਜਿੰਦਰ ਸਿੰਘ, ਅਮਨਦੀਪ ਅਤੇ ਕੁਲਦੀਪ ਸਿੰਘ ਖਿਲਾਫ ਮਾਮਲਾ ਦਰਜ ਲਿਆ ਸੀ । ਇਸ ਸਬੰਧੀ ਜਦੋਂ ਐਸ.ਐਚ.ਓ. ਬਾਜਾਖਾਨਾ ਜਸਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਦੋਸ਼ੀ ਰਾਊਂਡ ਅੱਪ ਕਰ ਲਏ ਗਏ ਹਨ ਅਤੇ ਪੁੱਛਗਿੱਛ ਜਾਰੀ ਹੈ। ਇਸ ਧਰਨੇ ਵਿਚ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਊਧਮ ਸਿੰਘ ਔਲਖ, ਕਾਮਰੇਡ ਬਲਵੀਰ ਸਿੰਘ ਔਲਖ, ਸਾਬਕਾ ਸਰਪੰਚ ਜਲੌਰ ਸਿੰਘ, ਰੂਪ ਸਿੰਘ, ਬਚਿੱਤਰ ਸਿੰਘ, ਸ਼ਿੰਗਾਰਾ ਸਿੰਘ, ਮਲਕੀਤ ਸਿੰਘ, ਅੰਗ੍ਰੇਜ਼ ਸਿੰਘ, ਨਸੀਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।
Post a Comment