ਪੰਜਾਬ ਵਿੱਚ ਵੀ ਔਰਤਾਂ ਨਹੀ ਸਰੁੱਖਿਅਤ
Sunday, January 13, 20130 comments
ਭੈਣ ਮਾਇਆਵਤੀ ਦੇ ਜਨਮ ਦਿਨ ਸਬੰਧੀ ਕੀਤੀ ਮੀਟਿੰਗ
ਮਾਨਸਾ, 13 ਜਨਵਰੀ ( )ਮਾਨਸਾ ਵਿਖੇ ਬਸਪਾ ਦੀ ਸੁਪਰੀਮੋ ਭੈਣ ਮਾਇਆਵਤੀ ਦੇ ਜਨਮ ਦਿਨ ਨੂੰ ਮਨਾਉਣ ਸਬੰਧੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਵਿਸ਼ੇਸਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਉਨ੍ਹਾਂ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭੈਣ ਮਾਇਆਵਤੀ ਦਾ ਜਨਮ ਪੂਰੇ ਭਾਰਤ ਵਿੱਚ ਪੂਰੇ ਜ਼ੋਸ ਨਾਲ ਮਨਾਇਆ ਜਾ ਰਿਹਾ ਹੈ ਜੋ ਇੱਕ ਸੂਬਾ ਸਰਕਾਰਾਂ ਲਈ ਇੱਕ ਚਨੌਤੀ ਸਿੱਧ ਹੋਵੇਗੀ ਜ਼ੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਵਿਗਲ ਵਜਾ ਦੇਵੇਗੀ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਤੇ ਨਵੇਂ ਟੈਕਸ ਲਗਾਕੇ ਨਿੱਤ ਨਵਾਂ ਬੋਝ ਪਾ ਰਹੀ ਹੈ ਤੇ ਪੰਜਾਬ ਦੇ ਹਾਲਤ ਵੀ ਕਾਬੂ ਤੋ ਬਾਹਰ ਹੋ ਚੁੱਕੇ ਹਨ ਜਿਸ ਦੀ ਮਿਸ਼ਾਲ ਹਰ ਰੋਜ਼ਬਲਾਤਕਾਰ ਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਪੰਜਾਬ ਵਿੱਚ ਔਰਤਾਂ ਸਰੁੱਖਿਅਤ ਨਹੀ ਜਿਸ ਦੀ ਮਿਸ਼ਾਲ ਅਖਬਾਰਾਂ ਦੀਆਂ ਸਰੁੱਖੀਆਂ ਤੋ ਰੋਜਾਨਾਂ ਹੀ ਮਿਲ ਜਾਦੀ ਹੈ।ਸ੍ਰ ਜੰਡਾਲੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਸਰਕਾਰਾਂ ਨੂੰ ਚਲਦਾ ਕਰਨ ਲਈ ਕਮਰਕੱਸ ਲਈ ਹੈ ਤੇ ਇਨ੍ਹਾਂ ਦੋਨਾਂ ਪਾਰਟੀਆਂ ਨੂੰ ਚਲਦਾ ਕਰਨ ਲਈ ਬਸਪਾ ਹਰ ਵਰਗ ਨੂੰ ਨਾਲ ਲੈਕੇ ਚੱਲ ਰਹੀ ਹੈ।ਇਸ ਮੌਕੇ ਉਨ੍ਹਾਂ ਨਾਲ ਸੂਬਾ ਸਕੱਤਰ ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭੈਣ ਮਾਇਆਵਤੀ ਜਨਮ ਦਿਹਾੜਾ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਸਬੰਧੀ ਪੂਰੇ ਪੰਜਾਬ ਵਿੱਚ ਜਿਲ੍ਹਾਂ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆ ਹਨ।ਇਸ ਮੌਕੇ ਮੀਟਿੰਗ ਵਿੱਚ ਇਚਾਰਜ ਲੋਕ ਬਠਿੰਡਾ ਕੁਲਦੀਪ ਸਿੰਘ, ਜਿਲ੍ਹਾ ਪ੍ਰਧਾਨ ਬੱਗਾ ਸਿੰਘ ਬੁਢਲਾਡਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਬੀਰਵਾਲ, ਰਘਵੀਰ ਸਿੰਘ ਰਾਮਗੜ੍ਹੀਆ ਜਿਲ੍ਹਾ ਜਰਨਲ ਸਕੱਤਰ, ਰਾਜਪਾਲ ਸਿੰਘ, ਖਜਾਨਚੀ ਕੇ ਐਸ ਮਠਾੜੂ, ਗੁਰਦੇਵ ਸਿੰਘ ਕੋਟਧਰਮੂ, ਕੁਲਵੰਤ ਸਿੰਘ ਚਕੇਰੀਆ, ਸੁਦਾਗਰ ਸਿੰਘ ਸਰਦੂਲਗੜ੍ਹ, ਟਹਿਲਾ ਸਿੰਘ, ਦਰਸ਼ਨ ਸਿੰਘ ਰਾਠੀ, ਅਮਰੀਕ ਸਿੰਘ ਮਾਨ, ਬਾਵਾ ਸਿੰਘ ਕੁਲਰੀਆਂ, ਮਿੱਠੂ ਸਿੰਘ ਭੁਪਾਲ, ਲਾਭ ਸਿੰਘ ਜ਼ੋਗਾ, ਨਾਜਰ ਸਿੰਘ ਆਦਿ ਆਗੂ ਹਾਜ਼ਰ ਸਨ।


Post a Comment