ਮਾਨਸਾ, 13 ਜਨਵਰੀ ( ) ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਢਿਲਵਾਂ ਵਿਖੇ ਸਤੁਲਜ ਗ੍ਰਾਮੀਣ ਬੈਂਕ ਉਭਾ ਵਿਖੇ ਨਾਬਾਰਡ ਦੇ ਸਹਿਯੋਗ ਨਾਲ ਵਿੱਤੀ ਸਮਾਂਵੇਸ ਯੋਜਨਾ ਅਧੀਨ ਵਿੱਤੀ ਸ਼ਾਖਰਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਵਰਕਸ਼ਾਪ ਵਿੱਚ ਸਤੁਲਜ ਗ੍ਰਾਮੀਣ ਬੈਂਕ ਦੇ ਮੁੱਖ ਦਫਤਰ ਬਠਿੰਡਾ ਤੋ ਸ੍ਰੀ ਵਿਨੋਦ ਕੁਮਾਰ ਏਰਨ ਮਹਾਂਪ੍ਰਬੰਧਕ ਵਿਸ਼ੇਸ ਮਹਿਮਾਨ ਵਜੋ ਸ਼ਾਮਿਲ ਹੋਏ ਸ੍ਰੀ ਸੁਰਿੰਦਰ ਸਿੰਘ ਦੁਆ ਲੀਡ ਬੈਂਕ ਮੈਨੇਜਰ ਪਟਿਆਲਾ ਸ੍ਰੀ ਪੀ ਸੀ ਗਰਗ ਇੰਚਾਰਜ ਐਫ ਐਲ ਸੀ ਸੀ ਕੇਂਦਰ ਆਰ ਬੀ ਆਈ ਮਾਨਸਾ ਸ੍ਰੀ ਈਸ਼ਵਰ ਦਾਸ ਇੰਚਾਰਜ ਮੈਨੇਜਰ ਆਰ ਐਸ ਈ ਟੀ ਮਾਨਸਾ ਅਤੇ ਸ੍ਰੀਮਤੀ ਰੇਖਾਰਾਣੀ ਪ੍ਰਬੰਧਕ ਸਤੁਲਜ ਗ੍ਰਾਮੀਣ ਬੈਂਕ ਉਭਾ ਨੇ ਇਸ ਵਰਕਸ਼ਾਪ ਵਿੱਚ ਜ਼ੋਗਾ ਹਲਕੇ ਦੇ ਵੱਖ ਵੱਖ ਪਿੰਡਾਂ ਤੋ ਆਏ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਉਨਾਂ ਕਿਸਾਨਾਂ ਨੂੰ ਬੈਂਕ ਵਿੱਚ ਆਉਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਬੈਂਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਬੈਂਕਾਂ ਵਿੱਚ ਖਾਤੇ ਖੁਲਾਵਾਕੇ ਆਪਣੀ ਜਮ੍ਹਾਂ ਪੂੰਜੀ ਨੂੰ ਸੇਫ ਰੱਖਣ ਲਈ ਬੈਂਕਾਂ ਨਾਲ ਜੁੜਨ ਦੀ ਪ੍ਰੇਰਨਾ ਵੀ ਦਿੱਤੀ। ਬੈਂਕ ਮੈਨੇਜਰ ਨੇ ਕੇਂਦਰ ਸਰਕਾਰ ਦੀ ਸਕੀਮ ਹਰ ਇੱਕ ਪਰਿਵਾਰ, ਇੱਕ ਖਾਤਾ, ਅਧੀਨ ਕੇਂਦਰ/ਰਾਜ ਸਰਕਾਰ ਵਲੋ ਜਾਰੀ ਵੱਖ ਵੱਖ ਸਹੂਲਤਾਂ ਸਿਰਫ ਬੈਂਕ ਖਾਤਿਆ ਰਾਹੀ ਹੀ ਜਨਤਾ ਤੱਕ ਪਹੁੰਚਾਈਆਂ ਜਾ ਸਕਦੀਆਂ ਹਨ।ਬੈਂਕ ਅਧਿਕਾਰੀਆਂ ਨੇ ਕਿਹਾ ਕਿ ਉਹ ਹਰ ਇੱਕ ਕਿਸਾਨ ਦੇ ਘਰ ਜਾ ਕੇ ਜੀਰੋ ਬਾਇਲੈਂਸ ਤੇ ਖਾਤੇ ਖੋਲਣਗੇ।ਇਸ ਮੌਕੇ ਮੇਜਰ ਸਿੰਘ ਬੁਰਜ ਢਿਲਵਾਂ, ਜੀਤ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸੈਕਟਰੀ, ਗੁਰਮੀਤ ਸਿੰਘ ਨਿੱਕਾ ਯੂਥ ਅਕਾਲੀ ਆਗੂ, ਅੰਮ੍ਰਿਤ ਸਿੰਘ ਆਦਿ ਹਾਜਰ ਸਨ।

Post a Comment