ਝੁਨੀਰ(ਝੰਡਾ,ਮਨਿੰਦਰ ਦਾਨੇਵਾਲੀਆ)ਦੇਸ਼ ਵਿੱਚ ਵਧ ਰਹੀਆਂ ਸਮਾਜਿਕ ਕੁਰਤੀਆਂ ਦੇਸ ਦੇ ਮੱਥੇ ਤੇ ਧੱਬਾ ਬਣਦੀਆਂ ਜਾ ਰਹੀਆਂ ਹਨ।ਜਿਵੇ ਕੇ ਬੀਤੇ ਦਿਨੀ ਦਿੱਲੀ ਵਿਚ ਦਾਮਿਨੀ ਨਾ ਦੀ ਲੜਕੀ ਨਾਲ ਗੈਂਗਰੇਪ ਹੋਇਆ ਅਤੇ ਲੰਮੀ ਜਦੋ ਜਹਿਦ ਦੇ ਚਲਦਿਆ ਆਖਰ ਲੜਕੀ ਦੀ ਮੌਤ ਹੋ ਗਈ ਅਤੇ ਫਿਰ ਇਸ ਤੋ ਬਾਅਦ ਪੰਜਾਬ ਦੇ ਪਟਿਆਲਾ ਜਿਲੇ ਦੀ ਲੜਕੀ ਪਰਮਜੀਤ ਕੌਰ ਜੋ ਬਲਾਤਕਾਰ ਹੋਣ ਤੋ ਬਾਆਦ ਇਨਸਾਫ ਨਾ ਮਿਲਣ ਕਰਕੇ ਅਤੇ ਦੋਸ਼ੀਆ ਤੇ ਬਣਦੀ ਕਾਨੂੰਨੀ ਕਰਵਾਈ ਨਾ
ਖਰਨ ਕਰਕੇ ਖੁਦਕੁਸੀ ਕਰ ਗਈ ਸੀ।ਅਜਿਹੀਆਂ ਘਟਨਾਵਾ ਦਿਨੋ ਦਿਨ ਵਧ ਰਹੀਆਂ ਹਨ।ਇਨਾ ਸਬਦਾ ਦਾ ਪ੍ਰਗਟਾਵਾ ਮਜਦੂਰ ਮੁਕਤੀ ਮੋਰਚਾ ਦੇ ਜਿਲਾ ਸੱਕਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਸਰਕਾਰ ਦੋਸ਼ੀਆਂ ਨੂੰ ਸ਼ਖਤ ਤੋ ਸਖਤ ਸਜਾ ਦੇਵੇ ਤਾਂ ਜੋ ਦੋਸੀ ਅੱਗੇ ਤੋ ਅਜਿਹੀ ਘਨੌਣੀ ਹਰਕਤ ਨੂੰ ਅੰਜਾਮ ਨਾ ਦੇਣ । ਉਨ੍ਹਾ ਕਿਹਾ ਕੇ ਦੇਸ਼ ਵਿੱਚ ਔਰਤ ਦੀ ਸੁੱਰਖਿਆ ਯਕੀਨੀ ਬਣਾਈ ਜਾਵੇ ਅਤੇ ਔਰਤਾਂ ਦੀ ਸੁਰਖਿਆ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਔਰਤ ਵੀ ਸਮਾਜ ਵਿਚ ਅਜਾਦ ਮਰਜੀ ਨਾਲ ਰਹਿ ਸਕੇ।

Post a Comment