ਲੁਧਿਆਣਾ, 16 ਜਨਵਰੀ: (ਸਤਪਾਲ ਸੋਨ9 ) ਅੱਜ ਲਾਡੋਵਾਲ ਸੀਡ ਫਾਰਮ ਵਿਖੇ ਬਣੇ ਪੁਲਿਸ ਕੰਪਲੈਕਸ ਵਿੱਚ ਤੀਸਰੀ ਭਾਰਤੀ ਰਿਜਰਵ ਬਟਾਲੀਅਨ ਲੁਧਿਆਣਾ ਦੀ ਨਿਗਰਾਨੀ ਹੇਠ ਸਟੇਟ ਡਿਜਾਸਟਰ ਰਿਸਕਿਉ ਫੋਰਸ ਦੀ ਟ੍ਰੇਨਿੰਗ ਦੇ ਦੂਸਰੇ ਬੈਚ ਦੀ ਪਾਸਿੰਗ ਆਊਟ ਪਰੇਡ ਹੋਈ। ਇਸ ਸਮਾਗਮ ਦੀ ਪ੍ਰਧਾਨਗੀ ਸ. ਗੁਰਦੇਵ ਸਿੰਘ ਸਹੋਤਾ ਆਈ.ਪੀ.ਐਸ ਏ.ਡੀ.ਜੀ.ਪੀ ਆਰਮਡ ਬਟਾਲੀਅਨਜ਼ ਜਲੰਧਰ ਛਾਉਣੀ ਨੇ ਕੀਤੀ। ਇਸ ਮੌਕੇ ਉਹਨਾਂ ਨਾਲ ਡਾ. ਨਰੇਸ਼ ਕੁਮਾਰ ਅਰੋੜਾ ਆਈ.ਜੀ.ਪੀ., ਪੀ.ਏ.ਪੀ ਜਲੰਧਰ ਵੀ ਹਾਜ਼ਰ ਸਨ। ਇਸ ਮੌਕੇ ‘ਤੇ ਸ. ਸਹੋਤਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ. ਹਰਜਿੰਦਰ ਸਿੰਘ ਕਮਾਂਡੈਂਟ ਤੀਸਰੀ ਆਈ.ਆਰ.ਬੀ ਦੀ ਨੁਮਾਇੰਦਗੀ ਹੇਠ ਸਿਖਲਾਈ ਕੋਰਸ ਦੇ ਦੂਸਰੇ ਬੈਚ ਵਿੱਚ 6 ਦਸੰਬਰ, 2012 ਤੋਂ 16 ਜਨਵਰੀ, 2013 ਤੱਕ ਆਰਮਡ ਵਿੰਗ ਦੀਆਂ ਵੱਖ-ਵੱਖ ਬਟਾਲੀਅਨਾਂ ਵਿੱਚੋਂ 40 ਜਵਾਨਾਂ ਨੂੰ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਦੀ 6 ਹਫਤਿਆਂ ਦੀ ਸਿਖਲਾਈ ਦਿੱਤੀ ਗਈ। ਉਹਨਾਂ ਕਿਹਾ ਕਿ ਕੁਦਰਤੀ ਆਫਤਾਂ ਜਿਵੇਂ ਕਿ ਹੜ•, ਭੁਚਾਲ ਜਾਂ ਅੱਗ ਲੱਗ ਜਾਣ ਆਦਿ ਦੀ ਸੂਰਤ ‘ਚ ਇਹਨਾਂ ਆਫਤਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਟਰੇਨਿੰਗ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਬਹਾਦਰ ਨੌਜਵਾਨ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਕਾਇਮ ਰੱਖਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।ਉਹਨਾਂ ਇਸ ਕੋਰਸ ਦੀ ਮਹੱਤਤਾ ਦੱਸਦੇ ਹੋਏ ਜਵਾਨਾਂ ਨੂੰ ਬਹਾਦਰੀ ਅਤੇ ਦਲੇਰੀ ਨਾਲ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਇਹ ਟ੍ਰੇਨਿੰਗ ਦੇਣ ਲਈ ਨੈਸ਼ਨਲ ਡਿਜਾਸਟਰ ਰਿਸਕਿਉ ਫੋਰਸ ਬਠਿੰਡਾ ਤੋਂ ਇੰਸਟ੍ਰਕਟਰ ਨਿਯੁਕਤ ਕੀਤੇ ਗਏ ਹਨ। ਸ. ਸਹੋਤਾ ਨੇ ਤੀਸਰੀ ਭਾਰਤੀ ਰਿਜ਼ਰਵ ਬਟਾਲੀਅਨ ਅਤੇ ਟਰੇਨਿੰਗ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਕਿਸੇ ਕੁਦਰਤੀ ਆਫ਼ਤ ਸਮੇਂ ਲੋੜ ਪੈਣ ‘ਤੇ ਇਹਨਾਂ ਸਿੱਖਿਅਤ ਜਵਾਨਾਂ ਦੀ ਸਹਾਇਤਾ ਲਈ ਜਾਵੇਗੀ। ਇਸ ਮੌਕੇ ਤੇ ਉਹਨਾਂ ਹੈਡ ਕਾਂਸਟੇਬਲ ਰੁਪੇਸ਼ ਕੁਮਾਰ ਸਿੰਘ, ਸਿਪਾਹੀ ਵਿਨੈ ਕੁਮਾਰ ਅਤੇ ਸਿਪਾਹੀ ਕਮਲਜੀਤ ਸਿੰਘ ਨੂੰ ਸਿਖਲਾਈ ਵਿੱਚੋਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ‘ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸ. ਸਹੋਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਦਰਤੀ ਆਫ਼ਤਾਂ ਦੇ ਸਾਜ਼ੋ-ਸਮਾਨ ਦੀ ਖਰੀਦ ਲਈ 1.50 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਇਹ ਸਾਜ਼ੋ-ਸਮਾਨ ਖਰੀਦ ਲਿਆ ਜਾਵੇਗਾ। ਸ. ਹਰਜਿੰਦਰ ਸਿੰਘ ਕਮਾਂਡੈਂਟ ਨੇ ਮੁੱਖ ਮਹਿਮਾਨ ਤੇ ਹੋਰ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਤੇ ਜਵਾਨਾਂ ਨੂੰ ਸਫ਼ਲਤਾ-ਪੂਰਵਿਕ ਸਿਖਲਾਈ ਮਕੁੰਮਲ ਕਰਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਟ੍ਰੇਨਿੰਗ ਦੇ ਭਵਿੱਖ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਤੇ ਪੁਲਿਸ ਦੇ ਜਵਾਨਾਂ ਵੱਲੋਂ ਕੁਦਰਤੀ ਆਫਤਾਂ ਦਾ ਸਹਮਣਾ ਕਰਨ ਲਈ ਬਚਾਓ ਕਾਰਜ਼ਾਂ ਸਬੰਧੀ ਸਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਦਰਸਾਇਆ ਗਿਆ ਕਿ ਕਿਸ ਤਰ•ਾਂ ਪੁਲਿਸ ਦੇ ਜਵਾਨ ਭੁਚਾਲ ਆਉਣ ਦੀ ਸਥਿਤੀ ਵਿੱਚ ਇਮਾਰਤ ਵਿੱਚ ਫਸੇ ਲੋਕਾਂ ਨੂੰ ਇਮਾਰਤ ਨੂੰ ਕੱਟ ਕੇ ਬਾਹਰ ਕੱਢਦੇ ਹਨ ਅਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ ਤੇ ਸੈਰੀਮੋਨੀਅਲ ਗਾਰਦ ਵੱਲੋਂ ਮੁੱਖ ਮਹਿਮਾਨ ਸ. ਗੁਰਦੇਵ ਸਿੰਘ ਸਹੋਤਾ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ. ਜਂਸਕਰਨ ਸਿੰਘ ਏ.ਆਈ.ਜੀ, ਸ੍ਰੀ ਹਰਜਿੰਦਰ ਸਿੰਘ ਕਮਾਂਡੈਂਟ ਤੀਸਰੀ ਭਾਰਤੀ ਰਿਜ਼ਰਵ ਬਟਾਲੀਅਨ, ਸ੍ਰੀ ਸੱਜਣ ਸਿੰਘ ਚੀਮਾ ਕਮਾਂਡੈਟ, ਸ੍ਰੀ ਕੇਹਰ ਸਿੰਘ, ਸ੍ਰੀ ਗੁਰਤਜਿੰਦਰ ਸਿੰਘ, ਸ੍ਰੀ ਸਿੰਸਿੰਘ (ਸਾਰੇ ਐਸ.ਪੀ.), ਸ੍ਰੀ ਜੈ ਦੀਪ ਸਿੰਘ ਕਮਾਂਡੈਂਟ, ਸ੍ਰੀ ਧਰਮਵੀਰ ਸਿੰਘ ਡੀ.ਐਸ.ਪੀ. ਅਤੇ ਇੰਸਪੈਕਟਰ ਸ੍ਰੀ ਗੋਬਿੰਦ ਸਿੰਘ ਹਿਆਂਕੀ ਤੇ ਡਾ: ਹਰਜੀਤ ਸਿੰਘ ਆਦਿ ਹਾਜ਼ਰ ਸਨ।

Post a Comment